
ਇਸ ਦੇ ਨਾਲ ਹੀ ਐਫਆਈਆਰ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦਾ ਨਾਂਅ ਵੀ ਸ਼ਾਮਲ ਹੈ।
ਨਵੀਂ ਦਿੱਲੀ: ਬੀਤੇ ਦਿਨ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕਈ ਕਿਸਾਨ ਆਗੂਆਂ ‘ਤੇ ਪਰਚੇ ਦਰਜ ਕੀਤੇ ਗਏ। ਦਿੱਲੀ ਪੁਲਿਸ ਦੀ ਐਫਆਈਆਰ ਵਿਚ ਕਿਸਾਨ ਆਗੂਆਂ 'ਤੇ ਕਿਸਾਨ ਟਰੈਕਟਰ ਪਰੇਡ ਸਬੰਧੀ ਐਨਓਸੀ ਦੀ ਉਲੰਘਣਾ ਲਈ ਮਾਮਲੇ ਦਰਜ ਕੀਤੇ ਗਏ ਹਨ। ਇਸ ਵਿੱਚ 37 ਕਿਸਾਨ ਨੇਤਾਵਾਂ ਦੇ ਨਾਂ ਹਨ। ਸਮਯਪੁਰੀ ਬਾਦਲੀ ਦੀ FIR ਨੰਬਰ 39 ਵਿੱਚ ਨਰਮਦਾ ਬਚਾਓ ਅੰਦੋਲਨ ਦੀ ਮੇਧਾ ਪਾਟਕਰ ਤੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਦਾ ਨਾਂ ਵੀ ਸ਼ਾਮਲ ਹੈ।
Rakesh Tikait, Darshan Pal other farmer leaders named in FIR
ਐਫਆਈਆਰ ਵਿਚ ਕਿਸਾਨ ਆਗੂ ਦਰਸ਼ਨ ਪਾਲ ਸਿੰਘ, ਰਾਜਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਂਅ ਸ਼ਾਮਲ ਹਨ। ਇਸ ਦੇ ਨਾਲ ਹੀ ਐਫਆਈਆਰ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦਾ ਨਾਂਅ ਵੀ ਸ਼ਾਮਲ ਹੈ।
Rakesh Tikait
ਪੁਲਿਸ ਨੇ ਜਿੰਨ੍ਹਾਂ ਖਿਲਾਫ FIR ਦਰਜ ਕੀਤੀ ਹੈ ਉਨ੍ਹਾਂ ਵਿਚ ਬਲਬੀਰ ਸਿੰਘ ਰਾਜੇਵਾਲ, ਦਰਸ਼ਨ ਪਾਲ ਸਿੰਘ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਮੇਧਾ ਪਾਟੇਕਰ, ਯੋਗੇਂਦਰ ਯਾਦਵ, ਭਾਨੂ ਪ੍ਰਤਾਪ ਸਿੰਘ, ਵੀਐਮ ਸਿੰਘ, ਸਤਨਾਮ ਸਿੰਘ ਪੰਨੂ, ਸਰਵਨ ਸਿੰਘ ਪੰਧੇਰ, ਕੁਲਵੰਤ ਸਿੰਘ ਸੰਧੂ, ਬੂਟਾ ਸਿੰਘ ਬੁਰਜਗਿੱਲ, ਸੁਰਜੀਤ ਸਿੰਘ ਫੂਲ, ਜੋਗਿੰਦਰ ਸਿੰਘ ਉਗਰਾਹਾਂ, ਹਰਮੀਤ ਸਿੰਘ ਕਾਦੀਆਂ, ਸਤਨਾਮ ਸਿੰਘ ਸਾਹਨੀ, ਬੋਘ ਸਿੰਘ ਮਾਨਸਾ, ਬਲਵਿੰਦਰ ਸਿੰਘ ਉਲਕ, ਸਤਨਾਮ ਸਿੰਘ ਭੇੜੂ, ਬੂਟਾ ਸਿੰਘ ਸ਼ਾਦੀਪੁਰ, ਬਲਦੇਵ ਸਿੰਘ ਸਿਰਸਾ, ਜਗਬੀਰ ਸਿੰਘ ਤਾਦਾ, ਮੁਕੇਸ਼ ਚੰਦਰ, ਸੁਖਪਾਲ ਸਿੰਘ ਡਫ਼ਰ, ਹਰਪਾਲ ਸਾਂਘਾ, ਕ੍ਰਿਪਾਲ ਸਿੰਘ ਨਟੂਵਾਲਾ, ਰਿਸ਼ੀ ਪਾਲ ਅੰਬਵਤਾ, ਪ੍ਰੇਮ ਸਿੰਘ ਗਹਿਲੋਤ, ਦੀਪ ਸਿੱਧੂ ਦੇ ਨਾਂ ਸ਼ਾਮਲ ਹਨ।
Joginder Singh Ugrahan
ਦਿੱਲੀ ਪੁਲਿਸ ਵਲੋਂ ਜਿਨ੍ਹਾਂ ਤੇ ਐਫਆਈਆਰ ਹੋਈ ਉਨ੍ਹਾਂ ਵਿੱਚ ਕੁੱਲ 13 ਧਾਰਾਵਾਂ ਲਾਈਆਂ ਗਈਆਂ ਹਨ ਜਿਨ੍ਹਾਂ 'ਚ ਅਪਰਾਧਕ ਸਾਜਿਸ਼, ਲੁੱਟ, ਲੁੱਟ ਦੌਰਾਨ ਜਾਨਲੇਵਾ ਹਥਿਆਰ ਦੀ ਵਰਤੋਂ ਤੇ ਕਤਲ ਦੀ ਕੋਸ਼ਿਸ਼ ਵਰਗੀਆਂ ਗੰਭੀਰ ਧਾਰਾਵਾਂ ਸ਼ਾਮਲ ਹਨ।