ਏਅਰਫੋਰਸ ਦੇ ਸੁਖੋਈ-30 ਅਤੇ ਮਿਰਾਜ 2000 ਲੜਾਕੂ ਜਹਾਜ਼ ਵਿਚ ਹੋਈ ਟੱਕਰ, ਅਸਮਾਨ ਵਿਚ ਹੀ ਲੱਗੀ ਅੱਗ  
Published : Jan 28, 2023, 11:55 am IST
Updated : Jan 28, 2023, 12:16 pm IST
SHARE ARTICLE
 Air Force's Sukhoi-30 and Mirage 2000 fighter jet collided, fire broke out in the sky
Air Force's Sukhoi-30 and Mirage 2000 fighter jet collided, fire broke out in the sky

ਸ਼ੁਰੂਆਤੀ ਜਾਣਕਾਰੀ 'ਚ ਦੱਸਿਆ ਗਿਆ ਸੀ ਕਿ ਜਹਾਜ਼ ਭਰਤਪੁਰ 'ਚ ਡਿੱਗਿਆ ਸੀ

ਨਵੀਂ ਦਿੱਲੀ - ਹਵਾਈ ਸੈਨਾ ਦੇ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਸ਼ਨੀਵਾਰ ਨੂੰ ਆਪਸ 'ਚ ਟਕਰਾ ਗਏ ਅਤੇ ਹਾਦਸਾਗ੍ਰਸਤ ਹੋ ਗਏ। ਦੋਹਾਂ ਨੂੰ ਅਸਮਾਨ ਵਿਚ ਹੀ ਅੱਗ ਲੱਗ ਗਈ ਸੀ। ਦੋਵਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਦੇ ਭਰਤਪੁਰ ਅਤੇ ਦੂਜੇ ਦੇ ਮੋਰੇਨਾ ਵਿਚ ਡਿੱਗਣ ਦਾ ਸ਼ੱਕ ਹੈ। 

ਸ਼ੁਰੂਆਤੀ ਜਾਣਕਾਰੀ 'ਚ ਦੱਸਿਆ ਗਿਆ ਸੀ ਕਿ ਜਹਾਜ਼ ਭਰਤਪੁਰ 'ਚ ਡਿੱਗਿਆ ਸੀ। ਬਾਅਦ 'ਚ ਇਕ ਹੋਰ ਜਹਾਜ਼ ਦੇ ਮੋਰੇਨਾ ਨੇੜੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ। ਹਵਾਈ ਸੈਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਮੌਕੇ 'ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ।  ਪਿੰਡ ਵਾਸੀਆਂ ਮੁਤਾਬਕ ਜਹਾਜ਼ ਨੂੰ ਅਸਮਾਨ 'ਚ ਹੀ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਸੜਦਾ ਹੋਇਆ ਲੜਾਕੂ ਜਹਾਜ਼ ਡਿੱਗ ਗਿਆ। ਘਟਨਾ ਸਥਾਨ ਦੇ ਨੇੜੇ ਰੇਲਵੇ ਸਟੇਸ਼ਨ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਾਕੂ ਜਹਾਜ਼ ਨੇ ਆਗਰਾ ਤੋਂ ਉਡਾਣ ਭਰੀ ਸੀ ਤੇ ਇਸ ਹਾਦਸੇ ਵਿਚ  ਇਕ ਪਾਇਲਟ ਦੀ ਮੌਤ ਹੋ ਗਈ ਹੈ ਤੇ ਦੂਜਾ ਜਖ਼ਮੀ ਦੱਸਿਆ ਜਾ ਰਿਹਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement