Morbi Bridge Accident: ਮੋਰਬੀ ਦੁਖਾਂਤ ਵਿੱਚ ਚਾਰਜਸ਼ੀਟ ਦਾਇਰ, ਓਰੇਵਾ ਗਰੁੱਪ ਦੇ ਐਮਡੀ ਦਾ ਨਾਮ ਵੀ ਸ਼ਾਮਲ
Published : Jan 28, 2023, 2:28 pm IST
Updated : Jan 28, 2023, 5:26 pm IST
SHARE ARTICLE
Morbi Bridge Accident: Charge sheet filed in Morbi tragedy, name of Oreva Group MD included
Morbi Bridge Accident: Charge sheet filed in Morbi tragedy, name of Oreva Group MD included

ਇਸ ਹਾਦਸੇ ਵਿੱਚ 135 ਲੋਕਾਂ ਦੀ ਗਈ ਸੀ ਜਾਨ

 

ਗੁਜਰਾਤ-  ਗੁਜਰਾਤ ਦੇ ਮੋਰਬੀ ਸਸਪੈਂਸ਼ਨ ਬ੍ਰਿਜ ਤ੍ਰਾਸਦੀ ਮਾਮਲੇ 'ਚ ਸ਼ੁੱਕਰਵਾਰ ਨੂੰ 1,262 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ। ਇਸ ਵਿੱਚ ਓਰੇਵਾ ਗਰੁੱਪ ਦੇ ਐਮਡੀ ਜੈਸੁਖ ਪਟੇਲ ਦਾ ਨਾਂ ਵੀ ਮੁਲਜ਼ਮ ਵਜੋਂ ਸ਼ਾਮਲ ਹੈ। ਪਿਛਲੇ ਸਾਲ 30 ਅਕਤੂਬਰ ਨੂੰ ਵਾਪਰੇ ਇਸ ਹਾਦਸੇ ਵਿੱਚ 135 ਲੋਕਾਂ ਦੀ ਮੌਤ ਹੋ ਗਈ ਸੀ।  ਮਰਨ ਵਾਲਿਆਂ ਵਿੱਚ 40 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਅਜੰਤਾ ਮੈਨੂਫੈਕਚਰਿੰਗ (ਓਰੇਵਾ ਗਰੁੱਪ) ਨੂੰ ਮੋਰਬੀ ਵਿੱਚ ਮੱਛੂ ਨਦੀ ਉੱਤੇ ਬ੍ਰਿਟਿਸ਼ ਯੁੱਗ ਦੇ ਪੁਲ ਦੇ ਨਵੀਨੀਕਰਨ, ਮੁਰੰਮਤ ਅਤੇ ਸੰਚਾਲਨ ਦਾ ਠੇਕਾ ਮਿਲਿਆ ਹੈ। ਇਹ ਹਾਦਸਾ ਅਣਗਹਿਲੀ ਕਾਰਨ ਵਾਪਰਿਆ ਹੈ।

ਇਸ ਤੋਂ ਪਹਿਲਾਂ ਮੋਰਬੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐਮਜੇ ਖਾਨ ਨੇ ਸੀਆਰਪੀਸੀ ਦੀ ਧਾਰਾ 70 ਤਹਿਤ ਪਟੇਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਪਟੇਲ ਦਾ ਨਾਮ ਨਹੀਂ ਸੀ। ਜਾਂਚ ਤੋਂ ਬਾਅਦ ਪਟੇਲ ਦਾ ਨਾਂ 10ਵੇਂ ਮੁਲਜ਼ਮ ਵਜੋਂ ਜੋੜਿਆ ਗਿਆ ਹੈ। ਇਸ ਮਾਮਲੇ 'ਚ ਹੁਣ ਤੱਕ ਓਰੇਵਾ ਗਰੁੱਪ ਦੇ 4 ਕਰਮਚਾਰੀਆਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਓਰੇਵਾ ਦੇ 2 ਮੈਨੇਜਰ ਅਤੇ ਦੋ ਟਿਕਟ ਬੁਕਿੰਗ ਕਲਰਕ ਸ਼ਾਮਲ ਹਨ।

ਗੁਜਰਾਤ ਹਾਈ ਕੋਰਟ 'ਚ ਓਰੇਵਾ ਗਰੁੱਪ ਦੇ ਮਾਲਕ ਜੈਸੁਖ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲ ਹੀ 'ਚ ਪਟੇਲ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਇਸ ਹਾਦਸੇ ਤੋਂ ਦੁਖੀ ਹਨ ਅਤੇ ਜ਼ਖਮੀਆਂ ਨੂੰ ਖੁਦ ਮੁਆਵਜ਼ਾ ਦੇਣਾ ਚਾਹੁੰਦੇ ਹਨ। ਇਸ 'ਤੇ ਅਦਾਲਤ ਨੇ ਕਿਹਾ ਸੀ ਕਿ ਉਹ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਚ ਨਹੀਂ ਸਕਦਾ।

ਇਹ ਖ਼ਬਰ ਵੀ ਪੜ੍ਹੋ:ਹਲਦੀ ਅਤੇ ਬੇਕਿੰਗ ਸੋਡਾ ਨਾਲ ਪਾਓ ਕੀੜੀਆਂ ਤੋਂ ਛੁਟਕਾਰਾ

ਇਸ ਪੁਲ ਦਾ ਸੰਚਾਲਨ ਓਰੇਵਾ ਗਰੁੱਪ ਵੱਲੋਂ ਮੋਰਬੀ ਨਗਰ ਪਾਲਿਕਾ ਨਾਲ ਹੋਏ ਸਮਝੌਤੇ ਤਹਿਤ ਕੀਤਾ ਜਾ ਰਿਹਾ ਸੀ। ਇਹ ਪੁਲ ਆਮ ਲੋਕਾਂ ਲਈ ਖੋਲ੍ਹੇ ਜਾਣ ਦੇ 5 ਦਿਨਾਂ ਬਾਅਦ ਹੀ ਟੁੱਟ ਗਿਆ। ਪੁਲ 'ਤੇ ਮੌਜੂਦ ਕਰੀਬ 500 ਲੋਕ ਨਦੀ 'ਚ ਡਿੱਗ ਗਏ। ਇਨ੍ਹਾਂ ਵਿੱਚੋਂ ਹੁਣ ਤੱਕ 134 ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ 30 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਪੁਲ ਦੀ ਕੇਬਲ-ਨੈਟਿੰਗ ਨੂੰ ਰੋਕਣ ਵਾਲੇ 200 ਲੋਕਾਂ ਨੂੰ ਬਚਾ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ: ਫਗਵਾੜਾ ’ਚ ਵਾਪਿਰਆ ਭਿਆਨਕ ਸੜਕ ਹਾਦਸਾ, ਦਰੱਖ਼ਤ ਨਾਲ ਟਕਰਾਈ ਕਾਰ, 1 ਦੀ ਮੌਤ 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement