ਹਲਦੀ ਅਤੇ ਬੇਕਿੰਗ ਸੋਡਾ ਨਾਲ ਪਾਓ ਕੀੜੀਆਂ ਤੋਂ ਛੁਟਕਾਰਾ
Published : Jan 28, 2023, 5:22 pm IST
Updated : Jan 28, 2023, 6:26 pm IST
SHARE ARTICLE
Get rid of ants with turmeric and baking soda
Get rid of ants with turmeric and baking soda

ਗਰਮੀਆਂ ਸ਼ੁਰੂ ਹੁੰਦੇ ਹੀ ਰਸੋਈ ਵਿਚ ਛੋਟੀ ਛੋਟੀ ਕੀੜੀਆਂ ਦਿਖਾਈ ਦੇਣ ਲੱਗ ਪੈਂਦੇ ਹਨ

 

ਗਰਮੀਆਂ ਸ਼ੁਰੂ ਹੁੰਦੇ ਹੀ ਰਸੋਈ ਵਿਚ ਛੋਟੀ ਛੋਟੀ ਕੀੜੀਆਂ ਦਿਖਾਈ ਦੇਣ ਲੱਗ ਪੈਂਦੇ ਹਨ। ਉਨ੍ਹਾਂ ਤੋਂ ਕੋਈ ਮਿੱਠਾ ਪਦਾਰਥ ਬਚਾਉਣਾ ਬਹੁਤ ਮੁਸ਼ਕਲ ਹੈ। ਇਸ ਦੇ ਨਾਲ ਹੀ ਇਹ ਘਰ ਦੀ ਮਿੱਟੀ ਪੁੱਟਦੀ ਰਹਿੰਦੀ ਹੈ ਅਤੇ ਆਪਣਾ ਘਰ ਬਣਾਉਂਦੀ ਰਹਿੰਦੀ ਹੈ।

ਮੁਸੀਬਤ ਉਦੋਂ ਆਉਂਦੀ ਹੈ ਜਦੋਂ ਇਹ ਆਟੇ ਦੇ ਡੱਬੇ ਵਿਚ ਜਾਂਦੀ ਹੈ। ਜੇ ਤੁਸੀਂ ਵੀ ਆਪਣੇ ਘਰ ਵਿਚ ਕੀੜੀਆਂ ਤੋਂ ਪ੍ਰੇਸ਼ਾਨ ਹੋ, ਤਾਂ ਅਸੀਂ ਤੁਹਾਨੂੰ ਘਰ ਵਿਚ ਕੁਝ ਬਹੁਤ ਹੀ ਅਸਾਨ ਅਤੇ ਮੌਜੂਦ ਚੀਜ਼ਾਂ ਬਾਰੇ ਦੱਸਾਂਗੇ, ਜਿਸ ਦੀ ਸਹਾਇਤਾ ਨਾਲ ਤੁਸੀਂ ਜਲਦੀ ਹੀ ਇਨ੍ਹਾਂ ਕੀੜੀਆਂ ਤੋਂ ਛੁਟਕਾਰਾ ਪਾ ਸਕੋਗੇ।

ਬੇਕਿੰਗ ਸੋਡਾ- ਰਸੋਈ ਜਾਂ ਘਰ ਦੇ ਕਿਸੇ ਵੀ ਕੋਨੇ ਵਿਚ ਜਿੱਥੋਂ ਕੀੜੀਆਂ ਆ ਰਹੀਆਂ ਹਨ ਜਾਂ ਇਕੱਤਰ ਹੋ ਰਹੀਆਂ ਹਨ ਉੱਥੇ ਅੱਧਾ ਚਮਚ ਬੇਕਿੰਗ ਸੋਡਾ ਪਾ ਦੋ। ਬੇਕਿੰਗ ਸੋਡੇ ਦੀ ਮਹਿਕ ਨਾਲ ਕੀੜੀਆਂ ਘਰੋਂ ਬਾਹਰ ਨਿਕਲ ਜਾਣਗੀਆਂ। ਇਸ ਤੋਂ ਇਲਾਵਾ ਜਿਥੋਂ ਕੀੜੀਆਂ ਮਿੱਟੀ ਪੁੱਟ ਰਹੀਆਂ ਹਨ ਉੱਥੇ ਹਲਦੀ ਦਾ ਪਾਊਡਰ ਪਾਓ। ਕੁਝ ਕੁ ਮਿੰਟਾਂ ਵਿਚ ਕੀੜੀਆਂ ਭੱਜ ਜਾਣਗੀਆਂ।

ਸਿਰਕਾ- ਬੇਕਿੰਗ ਸੋਡਾ ਨੂੰ ਸਿਰਕੇ ਵਿਚ ਮਿਲਾ ਕੇ ਰਸੋਈ ਦੀ ਸ਼ੈਲਫ ‘ਤੇ ਪੋਛਾ ਲਗਾਉਣ ਨਾਲ ਕੀੜੀਆਂ ਨਹੀਂ ਆਉਂਦੀ। ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਸਿਰਕੇ ਅਤੇ ਬੇਕਿੰਗ ਸੋਡੇ ਦੇ ਪਾਣੀ ਨੂੰ ਹਫਤੇ ਵਿਚ ਇਕ ਵਾਰ ਛਿੜਕ ਸਕਦੇ ਹੋ। ਕੀੜੇ-ਮਕੌੜੇ ਅਤੇ ਕੀੜੀਆਂ ਤੋਂ ਛੁਟਕਾਰਾ ਮਿਲ ਜਾਵੇਗਾ।

ਨਿੰਬੂ ਦੇ ਛਿਲਕੇ- ਹੁਣ ਤੋਂ ਜਦੋਂ ਵੀ ਤੁਸੀਂ ਨਿੰਬੂ ਦੀ ਵਰਤੋਂ ਕਰੋਗੇ ਤਾਂ ਇਸ ਦੇ ਛਿਲਕੇ ਨੂੰ ਸੁੱਟ ਨਾ। ਉਨ੍ਹਾਂ ਛਿਲਕਿਆਂ ਨੂੰ ਰਸੋਈ ਵਿਚ ਕੀੜੀਆਂ ਵਾਲੀ ਜਗ੍ਹਾਂ ‘ਤੇ ਰੱਖੋ। ਤੁਸੀਂ ਵੇਖੋਗੇ ਕਿ ਕੀੜੀਆਂ ਰਾਤੋ ਰਾਤ ਰਸੋਈ ਤੋਂ ਅਲੋਪ ਹੋ ਜਾਣਗੀਆਂ।

ਪੁਦੀਨਾ- ਪੁਦੀਨੇ ਦੀ ਪੱਤਿਆਂ ਨੂੰ ਸੁੱਕਾ ਕੇ ਚੀਨੀ ਦੇ ਡੱਬੇ ਜਾਂ ਮਿੱਠਾਈ ਵਾਲੇ ਡੱਬੇ ਵਿਚ ਰੱਖੋ। ਪੁਦੀਨੇ ਦੀ ਮਹਿਕ ਨਾਲ ਕੀੜੀਆਂ ਦੂਰ ਭੱਜਦੀਆਂ ਹਨ।

ਤੇਜ਼ਪੱਤਾ- ਪੁਦੀਨੇ ਦੀ ਤਰ੍ਹਾਂ, ਤੇਜ਼ਪੱਤਾ ਵੀ ਚੀਨੀ ਅਤੇ ਦਾਲਾਂ ਦੇ ਡੱਬੇ ਵਿਚ ਰੱਖੇ ਜਾ ਸਕਦੇ ਹਨ। ਇਸ ਤੋਂ ਵੀ ਕੀੜੀਆਂ ਜਾਂ ਦਾਲਾਂ ਵਿਚ ਕੀੜੇ-ਮਕੌੜੇ ਨਹੀਂ ਲੱਗਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement