
ਅਰਵਿੰਦ ਕੇਜਰੀਵਾਲ ਨੇ ਸਾਂਝੀ ਕੀਤੀ ਸਾਰੀ ਯੋਜਨਾ
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਰਾਜਧਾਨੀ ਦਿੱਲੀ ਵਿਚ ਸੜਕਾਂ ਅਤੇ ਫੁੱਟਪਾਥਾਂ ਨੂੰ ਲੈ ਕੇ 10 ਸਾਲਾ ਯੋਜਨਾ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਉਹਨਾਂ ਦੀ ਪਾਰਟੀ ਵੱਲੋਂ ਸੜਕਾਂ, ਫੁੱਟਪਾਥਾਂ ਦੀ ਮੁਰੰਮਤ ਅਤੇ ਸਫਾਈ ਦਾ ਠੇਕਾ ਦਿੱਤਾ ਜਾਵੇਗਾ। ਸੀਐਮ ਕੇਜਰੀਵਾਲ ਨੇ ਦੱਸਿਆ ਕਿ ਸੜਕਾਂ ਦੀ ਮੁਰੰਮਤ ਦਾ ਠੇਕਾ 10 ਸਾਲ ਲਈ ਦਿੱਤਾ ਜਾਵੇਗਾ। ਨਾਲ ਹੀ 24 ਘੰਟਿਆਂ ਦੇ ਅੰਦਰ-ਅੰਦਰ ਖ਼ਰਾਬ ਸੜਕ ਦੀ ਮੁਰੰਮਤ ਕੀਤੀ ਜਾਵੇਗੀ। ਸੜਕ ਅਤੇ ਫੁੱਟਪਾਥ ਨੂੰ ਦੁਬਾਰਾ ਬਣਾਇਆ ਜਾਵੇਗਾ। ਫੁੱਟਪਾਥਾਂ ਦੀ ਮੁਰੰਮਤ ਦੇ ਨਾਲ-ਨਾਲ ਇਨ੍ਹਾਂ ਨੂੰ ਵੀ ਧੋਤਾ ਵੀ ਜਾਵੇਗਾ।
ਉਹਨਾਂ ਨੇ ਕਿਹਾ ਕਿ ਕਈ ਜਗ੍ਹਾ 'ਤੇ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਸੜਕ ਵਿਚੋਂ 2-3 ਪੱਥਰ ਟੁੱਟ ਜਾਣ ਤਾਂ ਉਸ ਸਾਰੀ ਸੜਕ ਨੂੰ ਹੀ ਦੁਬਾਰਾ ਬਣਾਇਆ ਜਾਂਦਾ ਹੈ ਜਿਸ ਨਾਲ ਕਿ ਸਮਾਂ ਤੇ ਪੈਸਾ ਦੋਨੋਂ ਹੀ ਬਰਬਾਦ ਹੁੰਦੇ ਹਨ। ਪਰ ਉਹਨਾਂ ਦੀ ਪਾਰਟੀ ਇਸ ਤਰ੍ਹਾਂ ਨਹੀਂ ਕਰੇਗੀ। ਉਹਨਾਂ ਵੱਲੋਂ ਸਿਰਫ਼ ਉਹੀ ਜਗ੍ਹਾਂ ਮੁਰੰਮਤ ਕੀਤੀ ਜਾਵੇਗੀ ਜਿੰਨੀ ਕੁ ਟੁੱਟੀ ਹੋਈ ਹੈ ਜਿਸ ਨਾਲ ਪੈਸਾ ਤੇ ਸਮਾਂ ਦੋਨੋਂ ਹੀ ਬਚੇਗਾ।
ਇਹ ਵੀ ਪੜ੍ਹੋ - ਮੀਤ ਹੇਅਰ ਨੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੀ ਮੈੱਸ 'ਚ ਮਾਰਿਆ ਛਾਪਾ, ਲਿਆ ਗੰਭੀਰ ਨੋਟਿਸ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਫੁੱਟਪਾਥ ਅਤੇ ਸੜਕ ਕਿਨਾਰੇ ਲੱਗੇ ਪੌਦੇ ਵੀ ਧੋਤੇ ਜਾਣਗੇ। ਸੜਕ ਨੂੰ ਹਫ਼ਤੇ ਵਿੱਚ ਤਿੰਨ ਵਾਰ ਧੋਤਾ ਜਾਵੇਗਾ ਅਤੇ ਫੁੱਟਪਾਥ ਰੋਜ਼ਾਨਾ ਧੋਤੇ ਜਾਣਗੇ। ਇਸ ਦੇ ਨਾਲ ਹੀ ਡੂੰਘੀ ਸਕ੍ਰੀਡਿੰਗ ਕੀਤੀ ਜਾਵੇਗੀ। ਸੜਕ ਕਿਨਾਰੇ ਪਈ ਰੇਲਿੰਗ ਦੀ ਵੀ ਸਫ਼ਾਈ ਕੀਤੀ ਜਾਵੇਗੀ। ਮਕੈਨੀਕਲ ਸਵੀਪਿੰਗ ਦੇ 100 ਤੋਂ ਵੱਧ ਮਕੈਨੀਕਲ ਰੋਡ ਸਵੀਪਰ ਰੱਖੇ ਜਾਣਗੇ, ਜਿਸ ਨਾਲ ਹਰ ਤੀਜੇ ਜਾਂ ਦੂਜੇ ਦਿਨ ਸੜਕ ਦੀ ਸਫ਼ਾਈ ਕੀਤੀ ਜਾਵੇਗੀ। 250 ਐਂਟੀ ਸਮੋਗ ਗੰਨ ਕਿਰਾਏ 'ਤੇ ਲਈਆਂ ਜਾਣਗੀਆਂ, ਜੋ ਹਰ ਵਾਰਡ ਵਿਚ ਲਗਾਈਆਂ ਜਾਣਗੀਆਂ।
ਜਲਬੋਰਡ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚੋਂ ਨਿਕਲਣ ਵਾਲੇ ਪਾਣੀ ਨਾਲ ਸੜਕਾਂ ਨੂੰ ਧੋਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸੜਕਾਂ ਦੇ ਕਿਨਾਰਿਆਂ ਤੋਂ ਪੋਸਟਰ ਬੈਨਰ ਹਟਾ ਦਿੱਤੇ ਜਾਣਗੇ। ਪਹਿਲੇ ਸਾਲ 'ਚ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਖਰਚ ਹੋਣਗੇ, ਜਿਸ 'ਚ ਮਸ਼ੀਨਾਂ ਖਰੀਦਣ ਦਾ ਬਜਟ ਵੀ ਸ਼ਾਮਲ ਹੈ। ਇਸ ਤੋਂ ਬਾਅਦ ਇਨ੍ਹਾਂ ਕੰਮਾਂ 'ਤੇ ਸਾਲ-ਦਰ-ਸਾਲ 2000 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - 'ਆਪ' ਨੇ ਵਿਧਾਨ ਸਭਾ ਸਟਿੱਕਰਾਂ ਦੀ ਦੁਰਵਰਤੋਂ ਕਰਨ ਲਈ ਸਾਬਕਾ ਵਿਧਾਇਕਾਂ 'ਤੇ ਸਾਧਿਆ ਨਿਸ਼ਾਨਾ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਟਰਾਂਸਪੋਰਟ ਸੈਕਟਰ ਵਿਚ ਬੱਸਾਂ ਖਰੀਦੀਆਂ ਗਈਆਂ ਹਨ। ਇਸ ਦੇ ਨਾਲ ਉਹ ਹੁਣ ਰਾਜਧਾਨੀ ਦੇ ਦੂਰ-ਦੁਰਾਡੇ ਦੇ ਖੇਤਰਾਂ ਯਾਨੀ ਆਖਰੀ ਮੀਲ ਤੱਕ ਕਨੈਕਟੀਵਿਟੀ ਲਈ ਇੱਕ ਈ-ਸਕੂਟੀ ਸਕੀਮ ਲੈ ਕੇ ਆ ਰਹੇ ਹਨ। ਦਵਾਰਕਾ 'ਚ 1500 ਈ-ਸਕੂਟੀ ਕਿਰਾਏ 'ਤੇ ਲੈਣ ਜਾ ਰਹੇ ਹਨ। ਜੋ ਕਿ 250 ਥਾਵਾਂ 'ਤੇ ਉਪਲੱਬਧ ਹੋਣਗੀਆਂ। ਇੱਥੋਂ ਲੋਕ ਈ-ਸਕੂਟਰ ਕਿਰਾਏ 'ਤੇ ਲੈ ਕੇ ਮੈਟਰੋ, ਬੱਸ ਸਟੇਸ਼ਨ 'ਤੇ ਜਾ ਸਕਣਗੇ ਅਤੇ ਉਹ ਬਿਲਕੁਲ ਅਪਣੀ ਮੰਜ਼ਿਲ ਤੱਕ ਪੁੱਜਣਗੇ। ਉਹਨਾਂ ਨੂੰ ਸਕੂਟੀ ਦੇ ਨਾਲ ਹੈਲਮੇਟ ਵੀ ਮਿਲੇਗਾ।