
Delhi Election 2025: ਕਿਹਾ, ਮੋਦੀ ਐਲਾਨ ਕਰਨ ਕਿ ਅਮੀਰਾਂ ਦਾ ਕਰਜ਼ਾ ਨਹੀਂ ਹੋਵੇਗਾ ਮੁਆਫ਼
Delhi Election 2025: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਹ ਐਲਾਨ ਕਰਨ ਕਿ ਅਮੀਰ ਵਿਅਕਤੀ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਜਾਵੇਗਾ। ਜੇਕਰ ਮੁਆਫ਼ ਕਰਨਾ ਹੈ ਤਾਂ ਕਿਸਾਨਾਂ ਦੇ ਕਰਜ਼ੇ ਅਤੇ ਮੱਧ ਵਰਗ ਦੇ ਘਰਾਂ ਦੇ ਕਰਜ਼ੇ ਮਾਫ਼ ਕਰੋ। ਇਸ ਪੈਸੇ ਨਾਲ ਮੱਧ ਵਰਗ ਨੂੰ ਕਾਫ਼ੀ ਫ਼ਾਇਦਾ ਹੋਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਮੈਂ ਹਿਸਾਬ ਲਗਾਇਆ ਹੈ ਕਿ ਜੇਕਰ ਕਰਜ਼ਾ ਮੁਆਫ਼ ਨਾ ਕੀਤਾ ਗਿਆ ਤਾਂ ਟੈਕਸ ਦੀਆਂ ਦਰਾਂ ਅੱਧੀਆਂ ਰਹਿ ਜਾਣਗੀਆਂ। 12 ਲੱਖ ਰੁਪਏ ਸਾਲਾਨਾ ਕਮਾਉਣ ਵਾਲਾ ਵਿਅਕਤੀ ਅਪਣੀ ਤਨਖ਼ਾਹ ਟੈਕਸ ਵਿਚ ਅਦਾ ਕਰਦਾ ਹੈ, ਇਹ ਮੱਧ ਵਰਗ ਦਾ ਦੁੱਖ ਹੈ।’’