
ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਭਾਰਤੀ ਚੌਕੀਆਂ 'ਤੇ ਬੁਧਵਾਰ ਨੂੰ ਜ਼ਬਰਦਸਤ ਗੋਲਾਬਾਰੀ ਕੀਤੀ.....
ਨਵੀਂ ਦਿੱਲੀ : ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਭਾਰਤੀ ਚੌਕੀਆਂ 'ਤੇ ਬੁਧਵਾਰ ਨੂੰ ਜ਼ਬਰਦਸਤ ਗੋਲਾਬਾਰੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਮੰਗਲਵਾਰ ਨੂੰ ਪਾਕਿਸਤਾਨ 'ਚ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਕੈਂਪ 'ਤੇ ਹਵਾਈ ਹਮਲਾ ਕੀਤਾ ਜਿਸ ਤੋਂ ਬਾਅਦ ਗੁਆਂਢੀ ਦੇਸ਼ ਨੇ ਬੁਧਵਾਰ ਨੂੰ ਇਹ ਗੋਲਾਬਾਰੀ ਕੀਤੀ।
ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਬੁਧਵਾਰ ਤੜਕੇ ਭਾਰਤੀ ਚੌਕੀਆਂ ਵਲੋਂ ਗੋਲੇ ਦਾਗ਼ੇ। ਉਨ੍ਹਾਂ ਕਿਹਾ ਕਿ ਹੁਣ ਤਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ਦੀ ਇਸ ਹਰਕਤ ਦਾ ਬਰਾਬਰੀ ਨਾਲ ਜਵਾਬ ਦਿਤਾ ਹੈ। ਨਾਲ ਹੀ ਉਨ੍ਹਾਂ ਨੇ ਦਸਿਆ ਕਿ ਖ਼ਬਰ ਮਿਲਣ ਤਕ ਉੜੀ ਸੈਕਟਰ 'ਚ ਕੰਟਰੋਲ ਰੇਖਾ ਕੋਲ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਸੀ। (ਪੀਟੀਆਈ)