
ਦਿੱਲੀ ਹਿੰਸਾ ‘ਚ ਹਿੰਦੂਆਂ ਤੇ ਮੁਸਲਮਾਨਾਂ ਨੇ ਇੱਕ ਦੂੱਜੇ ਦੇ ਧਾਰਮਿਕ ਥਾਵਾਂ ਦੀ ਕੀਤੀ ਰੱਖਿਆ
ਨਵੀਂ ਦਿੱਲੀ- ਉੱਤਰ ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿਚ ਹਿੰਸਾ ਦੀ ਘਟਨਾਵਾਂ ਦੇ ਵਿਚ ਭਾਈਚਾਰਕ ਸਾਂਝ ਅਤੇ ਆਪਸੀ ਸਦਭਾਵਨਾ ਦੇ ਵੀ ਕਈ ਮਾਮਲੇ ਦੇਖਣ ਨੂੰ ਮਿਲੇ ਹਨ। ਦਰਅਸਲ 25 ਫਰਵਰੀ ਨੂੰ ਹਿੰਸਾ ਦੇ ਦੌਰਾਨ ਦਿੱਲੀ ਦੇ ਅਸ਼ੋਕ ਨਗਰ ਦੀ ਇਕ ਮਸਜਿਦ ਨੂੰ ਸਾੜਨ ਆਏ ਲੋਕਾਂ ਤੋਂ ਇਸ ਨੂੰ ਬਚਾਉਣ ਲਈ ਕੁੱਝ ਹਿੰਦੂ ਖੜੇ ਹੋ ਗਏ। ਇਹ ਮਸਜਿਦ ਆਸ ਪਾਸ ਰਹਿਣ ਵਾਲੇ 10 ਮੁਸਲਮਾਨ ਪਰਿਵਾਰਾਂ ਦੇ ਘਰਾਂ ਨਾਲ ਲੱਗਦੀ ਸੀ।
File
ਮੰਗਲਵਾਰ ਦੁਪਹਿਰ ਕਰੀਬ ਤਿੰਨ ਵਜੇ ਇਕ ਹਿੰਸਕ ਭੀੜ ਆਈ ਅਤੇ ਮੁਸਲਮਾਨਾਂ ਦੇ ਘਰਾਂ ਅਤੇ ਮਸਜਿਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਈਚਾਰੇ ਦੀ ਮਿਸਾਲ ਦਿੰਦੇ ਹੋਏ ਹਿੰਦੂਆਂ ਨੇ ਉਨ੍ਹਾਂ ਨੂੰ ਆਪਣੇ ਘਰ ਵਿਚ ਪਨਾਹ ਦਿੱਤੀ ਅਤੇ ਮਸਜਿਦ ਨੂੰ ਵੀ ਸਾੜਨ ਨਹੀਂ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਥੇ ਰਹਿਣ ਵਾਲੇ ਕੁੱਝ ਲੋਕਾਂ ਨੇ ਦੱਸਿਆ ਦੰਗੇ ਵਾਲੇ ਖੇਤਰ ਦੇ ਬਾਹਰਲੇ ਲੋਕ ਸਨ।
File
ਇਸ ਦੇ ਨਾਲ ਹੀ ਉਸਨੇ ਇਹ ਵੀ ਦੱਸਿਆ ਕਿ ਦੰਗਾ ਕਰਨ ਵਾਲਿਆਂ ਦੀ ਉਮਰ 20 ਤੋਂ 25 ਸਾਲ ਸੀ। ਹਾਲਾਂਕਿ, ਹਿੰਦੂ ਅਤੇ ਮੁਸਲਮਾਨ ਪਰਿਵਾਰਾਂ ਨੇ ਇੱਥੇ ਭਾਈਚਾਰੇ ਦੀ ਇਕ ਮਿਸਾਲ ਕਾਇਮ ਕੀਤੀ। ਅਤੇ ਇਕ ਦੂਜੇ ਦੀ ਰੱਖਿਆ ਕੀਤੀ ਅਤੇ ਦੰਗਾ ਕਰਨ ਵਾਲਿਆਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਇਸ ਦੇ ਨਾਲ ਹੀ ਦਿੱਲੀ ਦੇ ਚਾਂਦਬਾਗ ਵਿੱਚ ਕੁਝ ਹਿੰਦੂ ਅਤੇ ਮੁਸਲਿਮ ਪਰਿਵਾਰਾਂ ਨੇ ਵੀ ਹਿੰਸਾ ਦੇ ਵਿਚਕਾਰ ਭਾਈਚਾਰੇ ਦੀ ਇੱਕ ਮਿਸਾਲ ਕਾਇਮ ਕੀਤੀ।
File
ਜਾਣਕਾਰੀ ਦੇ ਅਨੁਸਾਰ ਇਹ ਮੁਸਲਮਾਨਾਂ ਦੇ ਪ੍ਰਭਾਵ ਵਾਲਾ ਖੇਤਰ ਹੈ ਅਤੇ ਕੁਝ ਹਿੰਦੂ ਪਰਿਵਾਰ ਇਥੇ ਰਹਿੰਦੇ ਹਨ। ਇਸ ਖੇਤਰ ਵਿਚ ਤਿੰਨ ਮੰਦਰ ਹਨ। ਹਿੰਸਾ ਦੌਰਾਨ ਮੁਸਲਮਾਨਾਂ ਨੇ ਇਥੇ ਮੰਦਰਾਂ ਉੱਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਰੋਕ ਲਿਆ ਅਤੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਣ ਦਿੱਤਾ।
File
ਇਸ ਸਮੇਂ ਦੌਰਾਨ ਮੁਸਲਮਾਨਾਂ ਅਤੇ ਹਿੰਦੂਆਂ ਨੇ ਆਪਸੀ ਭਾਈਚਾਰਾ ਕਾਇਮ ਰੱਖਿਆ। ਦੱਸ ਦਈਏ ਉੱਤਰ ਪੂਰਬੀ ਦਿੱਲੀ ਦੇ ਇਲਾਕਿਆਂ ਵਿੱਚ ਹੋਈ ਹਿੰਸਾ ਵਿੱਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਰੀਬ 250 ਲੋਕਾਂ ਦੀ ਮੌਤ ਹੋ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।