
ਬਾਜ਼ਾਰ ਵਿਚ ਬਣੇ ਰਹਿਣ ਦੇ ਲਿਹਾਜ਼ ਨਾਲ ਕੀਮਤ ਬਹੁਤ ਘੱਟ
ਨਵੀਂ ਦਿੱਲੀ : ਬਾਇਉਟੈਕਨਾਲੋਜੀ ਕੰਪਨੀ ਬਾਇਉਕਾਨ ਦੀ ਪ੍ਰਧਾਨ ਕਿਰਨ ਮਜੂਮਦਾਰ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਨਿਜੀ ਹਸਪਤਾਲਾਂ ਵਿਚ ਕੋਰੋਨਾ ਟੀਕਿਆਂ ਦੀ ਕੀਮਤ ਵੱਧੋ ਵੱਧ 250 ਰੁਪਏ ਕੀਤੇ ਜਾਣ ਨਾਲ ਕੰਪਨੀਆਂ ‘ਠੱਗੀਆਂ’ ਹੋਈਆਂ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਾਜ਼ਾਰ ਵਿਚ ਬਣੇ ਰਹਿਣ ਦੇ ਲਿਹਾਜ਼ ਨਾਲ ਬਹੁਤ ਘੱਟ ਹਨ।
corona vaccine
ਸ਼ਾਹ ਉਨ੍ਹਾਂ ਖ਼ਬਰਾਂ ’ਤੇ ਪ੍ਰਤੀਕਿਰਿਆ ਦੇ ਰਹੀ ਸੀ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਸਿਹਤ ਮੰਤਰਾਲੇ ਨੇ ਨਿਜੀ ਹਸਪਤਾਲਾਂ ਅਤੇ ਨਿਜੀ ਕੇਂਦਰਾਂ ਵਿਚ ਕੋਰੋਨਾ ਟੀਕੇ ਦੀ ਕੀਮਤ ਵੱਧੋ ਵੱਧ 250 ਰੁਪਏ ਪ੍ਰਤੀ ਖ਼ੁਰਾਕ ਤੈਅ ਕੀਤੀ ਹੈ।
vaccine
ਸ਼ਾਹ ਨੇ ਟਵੀਟ ਕੀਤਾ,‘‘ਅਸੀਂ ਟੀਕਾ ਉਦਯੋਗ ਨੂੰ ਉਤਸ਼ਾਹਤ ਕਰਨ ਦੀ ਥਾਂ ਉਨ੍ਹਾਂ ਨੂੰ ਦਬਾ ਰਹੇ ਹਾਂ। ਕੋਰੋਨਾ ਟੀਕੇ ਦੀ ਵੱਧੋ ਵੱਧ ਕੀਮਤ ਨਿਜੀ ਹਸਪਤਾਲਾਂ ਲਈ 250 ਰੁਪਏ ਤੈਅ ਕਰਨਾ ਟੀਕਾ ਕੰਪਨੀਆਂ ਨੂੰ ਠੱਗਣਾ ਹੈ, ਕਿਉਕਿ ਇਹ ਬਾਜ਼ਾਰ ਵਿਚ ਬਣੇ ਰਹਿਣ ਦੇ ਲਿਹਾਜ਼ ਨਾਲ ਬਹੁਤ ਘੱਟ ਹੈ।’’
corona vaccine
ਮਜੂਮਦਾਰ ਸ਼ਾਹ ਨੇ ਪੁਛਿਆ,‘‘ਜੇਕਰ ਵਿਸ਼ਵ ਸਿਹਤ ਸੰਗਠਨ ਨੇ ਪ੍ਰਤੀ ਖ਼ੁਰਾਕ ਤਿੰਨ ਡਾਲਰ ਲਈ ਸਹਿਮਤੀ ਦਿਤੀ ਹੈ ਤਾਂ ਉਨ੍ਹਾਂ ਨੂੰ ਦੋ ਡਾਲਰ ਤਕ ਕਿਉ ਹੇਠਾਂ ਲਿਆਉਣਾ?’’