ਅਮਰੀਕਾ ਦੀ ਮਾਡਰਨਾ ਕੰਪਨੀ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤਾ ਗਿਆ ਕੋਰੋਨਾ ਟੀਕਾ ਵੀ ਸ਼ੁਰੂਆਤੀ ਟ੍ਰਾਇਲ ਵਿਚ ਸਫਲਤਾ ਪ੍ਰਾਪਤ ਕਰ ਚੁੱਕਾ ਹੈ।
ਚੀਨ ਸਰਕਾਰ ਦੇ ਸਰਕਾਰੀ ਏਸਟ੍ਰਸ ਸੂਪਰਵਿਜ਼ਨ ਐਂਡ ਐਂਡਮਿਨਿਸਟੇਸ਼ਨ ਕਮਿਸ਼ਨ (SASAC) ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਕਰੋਨਾ ਵੈਕਸੀਨ ਬਜ਼ਾਰ ਵਿਚ ਆ ਸਕਦੀ ਹੈ। ਰਾਇਟਰਜ਼ ਦੀ ਇਕ ਰਿਪੋਰਟ ਮੁਤਾਬਿਕ SASAC ਦੇ ਵੱਲੋਂ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਚੈਟ ਤੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਰਿਪੋਰਟ ਦੇ ਅਨੁਸਾਰ ਵੁਹਾਨ ਇੰਸਟੀਚਿਊਟ ਆਫ ਬਾਇਓਲਾਜੀਕਲ ਪ੍ਰੋਡਕਟਸ ਅਤੇ ਬੀਜਿੰਗ ਇੰਸਟੀਚਿਊਟ ਆਫ ਬਾਇਓਲੋਜੀਕਲ ਪ੍ਰੋਡਕਟਸ ਨੇ ਇਹ ਟੀਕਾ ਤਿਆਰ ਕੀਤਾ ਹੈ।
ਟ੍ਰਾਇਲ ਦੌਰਾਨ 2000 ਲੋਕਾਂ ਨੂੰ ਇਹ ਟੀਕਾ ਲਗਾਇਆ ਗਿਆ । ਹੁਣ SASAC ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਜਾਂ ਫਿਰ ਅਗਲੇ ਸਾਲ ਦੀ ਸ਼ੁਰੂਆਤ ਵਿਚ ਇਹ ਵੈਕਸੀਨ ਬਜ਼ਾਰ ਵਿਚ ਆ ਸਕਦੀ ਹੈ। ਇਸ ਵੈਕਸੀਨ ਕਲਿਨਿਕ ਟ੍ਰਾਇਲ ਦੇ ਦੂਜੇ ਫੇਜ਼ ਵਿਚ ਪਹੁੰਚ ਚੁੱਕੀ ਹੈ। ਵੁਹਾਨ ਇਸਟੀਚਿਊਟ ਆਫ ਬਾਇਓਲੋਜ਼ਿਕਲ ਪ੍ਰੋਡਕਟਸ ਅਤੇ ਬੀਜ਼ਿੰਗ ਇਸਟੀਚਿਊਟ ਆਫ ਬਾਇਓਲੋਜ਼ਿਕਲ ਪ੍ਰੋਡਕਟਸ ਦੋਨੋ ਹੀ ਪ੍ਰੋਡਕਟਸ ਸਰਕਾਰ ਦੇ ਫਾਰਮਸੂਟਿਕਲ ਸਮੂਹ ਸਿਨੋਫਰਮ ਨਾਲ ਜੁੜੇ ਹੋਏ ਹਨ।
ਸਿਨੋਫਰਮ ਦੇ ਮੈਨੇਜ਼ਮੈਂਟ ਦੀ ਨਿਗਰਾਨੀ SASAC ਕਰਦਾ ਹੈ। ਉਧਰ ਰਿਪੋਰਟ ਅਨੁਸਾਰ ਇਹ ਹੀ ਕਿਹਾ ਜਾ ਰਿਹਾ ਹੈ ਕਿ ਬੀਜ਼ਿੰਗ ਇੰਸਟੀਚਿਊਟ ਆਫ ਬਾਇਊਲੋਜ਼ਿਕਲ ਪ੍ਰੋਡਕਟਸ ਇਕ ਸਾਲ ਵਿਚ ਵੈਕਸੀਨ ਦੀ 10 ਤੋਂ ਲੈ ਕੇ 12 ਕਰੋੜ ਦੇ ਵਿਚ-ਵਿਚ ਡੋਜ਼ ਤਿਆਰ ਕਰ ਸਕਦਾ ਹੈ। ਦੱਸ ਦੱਈਏ ਕਿ ਇਸ ਸਮੇਂ ਚੀਨ ਵਿਚ 5 ਕਰੋਨਾ ਵੈਕਸੀਨ ਤੇ ਟ੍ਰਾਇਲ ਚੱਲ ਰਿਹਾ ਹੈ।
ਪਰ ਹੋਰ ਕਿਸੇ ਵੀ ਕੰਪਨੀ ਵੱਲੋਂ ਬੀਜ਼ਿੰਗ ਇੰਸਟੀਚਿਊਟ ਆਫ ਬਾਇਲੋਜ਼ਿਕਲ ਪ੍ਰੋਡਕਟਸ ਦੇ ਵੱਲੋਂ ਤਿਆਰ ਕੀਤੀ ਵੈਕਸੀਨ ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੀ ਮਾਡਰਨਾ ਕੰਪਨੀ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤਾ ਗਿਆ ਕੋਰੋਨਾ ਟੀਕਾ ਵੀ ਸ਼ੁਰੂਆਤੀ ਟ੍ਰਾਇਲ ਵਿਚ ਸਫਲਤਾ ਪ੍ਰਾਪਤ ਕਰ ਚੁੱਕਾ ਹੈ।