ISRO ਨੇ ਲਾਂਚ ਕੀਤਾ ਸਾਲ ਦਾ ਪਹਿਲਾ ਰਾਕਟ ਪੀਐਸਐਲਵੀ-ਸੀ51/ਅਮੇਜ਼ੋਨੀਆ-1
Published : Feb 28, 2021, 10:49 am IST
Updated : Feb 28, 2021, 10:58 am IST
SHARE ARTICLE
isro
isro

ਇਸ ਰਾਕੇਟ ਨੂੰ ਚੇਨਈ ਤੋਂ ਕਰੀਬ 100 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ।

ਬੈਂਗਲੁਰੂ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਇਸ ਦਾ ਸਾਲ ਪਹਿਲਾ ਰਾਕਟ ਲਾਂਚ ਕੀਤਾ ਹੈ। ਇਸਰੋ ਨੇ ਪਹਿਲਾ ਪੁਲਾੜ ਮਿਸ਼ਨ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ PSSLV0C51 ਲਾਂਚ ਕੀਤਾ ਗਿਆ। ਇਸ ਜ਼ਰੀਏ ਬ੍ਰਾਜ਼ੀਲ ਦੇ ਅਮੇਜੋਨਿਆ-1 ਸੈਟੇਲਾਈਟ ਨੂੰ ਵੀ ਭੇਜਿਆ ਜਾਵੇਗਾ। ਹੁਣ ਭਾਰਤੀ ਪੁਲਾੜ ਖੋਜ ਸੰਗਠਨ PSLV-C51 ਜ਼ਰੀਏ ਅੱਜ ਸਵੇਰੇ 19 ਸੈਟੇਲਾਇਟ ਲਾਂਚ ਕੀਤੇ। 

ਇਸਰੋ ਦਾ ਇਹ ਪੀ.ਐਸ.ਐਲ.ਵੀ-ਸੀ51 ਪੀ ਐਸ.ਐਲ.ਵੀ. ਦਾ 53ਵਾਂ ਮਿਸ਼ਨ ਹੈ। ਇਸ ਰਾਕੇਟ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਐੱਸ. ਐੱਚ. ਏ. ਆਰ. ਤੋਂ ਲਾਂਚ ਕਰਨ ਦਾ ਸਮਾਂ 28 ਫ਼ਰਵਰੀ ਨੂੰ ਸਵੇਰੇ 10 ਵਜ ਕੇ 24 ਮਿੰਟ ਹੈ, ਜੋ ਮੌਸਮ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ।

isroisro

ਪੀ. ਐੱਸ. ਐੱਲ. ਵੀ-ਸੀ51/ਅਮੇਜ਼ੋਨੀਆ-1 ਮਿਸ਼ਨ ਲਈ ਉਲਟੀ ਗਿਣਤੀ ਸਨਿਚਰਵਾਰ ਸਵੇਰੇ 8 ਵਜੇ ਕੇ 54 ਮਿੰਟ ’ਤੇ ਸ਼ੁਰੂ ਹੋ ਗਈ ਹੈ। ਇਸਰੋ ਨੇ ਇਕ ਬਿਆਨ ਵਿਚ ਦਸਿਆ ਕਿ ਪੀ. ਐੱਸ. ਐੱਲ. ਵੀ-ਸੀ51 ਪੀ. ਐੱਸ. ਐੱਲ. ਵੀ ਦਾ 53ਵਾਂ ਮਿਸ਼ਨ ਹੈ। ਇਸ ਰਾਕੇਟ ਜ਼ਰੀਏ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਸੈਟੇਲਾਈਟ ਨਾਲ 18 ਹੋਰ ਉਪਗ੍ਰਹਿ ਵੀ ਪੁਲਾੜ ’ਚ ਭੇਜੇ ਜਾਣਗੇ। ਇਸ ਰਾਕੇਟ ਨੂੰ ਚੇਨਈ ਤੋਂ ਕਰੀਬ 100 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ।

PSLV-C51/Amazonia-1 to be launched on February 28PSLV-C51/Amazonia-1 

ਇਨ੍ਹਾਂ ਉਪਗ੍ਰਹਿਾਂ ਵਿਚ ਚੇਨਈ ਦੀ ਸਪੇਸ ਕਿੰਡਜ਼ ਇੰਡੀਆ (ਐਸਕੇਆਈ) ਦਾ ਸਤੀਸ਼ ਧਵਨ ਐੱਸ. ਏ. ਟੀ. ਸ਼ਾਮਲ ਹਨ। ਇਸ ਪੁਲਾੜ ਯਾਨ ਦੇ ਉੱਚ ਪੈਨਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਉਕੇਰੀ ਗਈ ਹੈ। ਐਸਕੇਆਈ ਨੇ ਕਿਹਾ ‘‘ਇਹ ਪ੍ਰਧਾਨ ਮੰਤਰੀ ਦੀ ਆਤਮ ਨਿਰਭਰ ਪਹਿਲ ਅਤੇ ਪੁਲਾੜ ਨਿੱਜੀਕਰਨ ਲਈ ਇਕਜੁੱਟਤਾ ਅਤੇ ਧਨਵਾਦ ਜ਼ਾਹਰ ਕਰਨ ਲਈ ਹੈ।’’ ਐਸਕੇਆਈ ਐੱਸ. ਡੀ. ਕਾਰਡ ’ਚ ਭਗਵਤ ਗੀਤਾ ਵੀ ਭੇਜ ਰਿਹਾ ਹੈ। ਇਸਰੋ ਦੀ ਵਣਜ ਇਕਾਈ ਨਿਊਸਪੇਸ ਇੰਡੀਆ ਲਿਮਟਿਡ ਲਈ ਵੀ ਇਹ ਖਾਸ ਦਿਨ ਹੈ। 

PSLV-C51/Amazonia-1 to be launched on February 28PSLV-C51/Amazonia-1 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement