ਦੁੱਖਦਾਈ ਘਟਨਾ: ਮਾਸੂਮ ਬੱਚੇ ਨਾਲ ਜਾ ਰਹੀ ਔਰਤ 'ਤੇ ਸਨੈਚਰ ਨੇ ਕੀਤਾ ਚਾਕੂ ਨਾਲ ਹਮਲਾ, ਹੋਈ ਮੌਤ
Published : Feb 28, 2021, 6:35 pm IST
Updated : Feb 28, 2021, 6:35 pm IST
SHARE ARTICLE
Snatching
Snatching

ਸੀ.ਸੀ.ਟੀ.ਵੀ. ਵਿਚ ਕੈਦ ਹੋਈ ਘਟਨਾ

ਨਵੀਂ ਦਿੱਲੀ: ਨਿਤ ਦਿਨ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੇ ਲੋਕਾਂ ਦੇ ਨੱਕ ਵਿਚ ਦੰਮ ਕੀਤਾ ਹੋਇਆ ਹੈ। ਆਏ ਦਿਨ ਕੋਈ ਨਾ ਕੋਈ ਵੱਡੀ ਘਟਨਾ ਵਾਪਰ ਰਹੀ ਹੈ ਅਤੇ ਅਜਿਹੀਆਂ ਘਟਨਾਵਾਂ ਕੈਮਰਿਆਂ ਵਿਚ ਕੈਦ ਵੀ ਹੋ ਰਹੀਆਂ ਹਨ। ਕੁੱਝ ਥਾਵਾਂ 'ਤੇ ਲੁਟੇਰੇ ਫੜੇ ਵੀ ਜਾ ਰਹੇ ਹਨ, ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਾਪਰਨਾ ਲਗਾਤਾਰ ਜਾਰੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵੀ ਅਜਿਹੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਨੈਚਿੰਗ ਦੀ ਹੌਲਨਾਕ ਘਟਨਾ ਵਿਚ ਦੋ ਸਾਲ ਦੇ ਮਾਸੂਮ ਨੂੰ ਗੋਦ ਲੈ ਕੇ ਜਾ ਰਹੀ ਔਰਤ 'ਤੇ ਚੈਨੀ ਲੁੱਟਣ ਦੀ ਕੋਸ਼ਿਸ਼ ਅਸਫਲ ਰਹਿਣ 'ਤੇ ਲੁਟੇਰੇ ਨੇ ਚਾਕੂ ਨਾਲ ਹਮਲਾ ਕਰ ਦਿੱਤਾ।

SnatchingSnatching

ਸਨੈਚਰ ਵੱਲੋਂ ਚਾਕੂ ਨਾਲ ਤਾਬੜਤੋੜ ਵਾਰ ਕਾਰਨ ਔਰਤ ਦੀ ਮੌਤ ਹੋ ਗਈ। ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿਚ ਵਾਪਰੀ ਇਸ ਘਟਨਾ ਵਿਚ ਜ਼ਖਮੀ ਔਰਤ ਨੂੰ ਇਲਾਜ ਲਈ ਸ਼ਾਲੀਮਾਰ ਬਾਗ ਦੇ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।  ਜਾਣਕਾਰੀ ਮੁਤਾਬਕ ਆਦਰਸ਼ ਨਗਰ ਇਲਾਕੇ ਦੀ ਰਹਿਣ ਵਾਲੀ 25 ਸਾਲ ਦੀ ਸਿਮਰਨ ਕੌਰ ਦਾ ਵਿਆਹ ਤਿੰਨ ਸਾਲ ਪਹਿਲਾਂ ਪੰਜਾਬ ਦੇ ਪਟਿਆਲਾ ਵਿਚ ਹੋਇਆ ਸੀ।

SnatchingSnatching

ਉਹ ਕੁਝ ਦਿਨ ਪਹਿਲਾਂ ਹੀ ਆਪਣੇ ਪੇਕੇ ਘਰ ਦਿੱਲੀ ਆਈ ਸੀ। ਬੀਤੇ ਸਨਿੱਚਰਵਾਰ ਦੀ ਰਾਤ ਕਰੀਬ 9 ਵਜੇ ਸਿਮਰਨ ਕੌਰ ਆਪਣੇ ਦੋ ਸਾਲ ਦੇ ਮਾਸੂਮ ਬੱਚੇ ਨੂੰ ਲੈ ਕੇ ਪੈਦਲ ਜਾ ਰਹੀ ਸੀ। ਇਸ ਦੌਰਾਨ ਕੁਝ ਦੂਰੀ ਤੋਂ ਪਿਛਾ ਕਰਦੇ ਆ ਰਹੇ ਇਕ ਬਦਮਾਸ਼ ਨੇ ਸਿਮਰਨ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟਣ ਦੀ ਕੋਸ਼ਿਸ਼ ਕੀਤੀ। ਸਿਮਰਨ ਵੱਲੋਂ ਵਿਰੋਧ ਕਰਨ 'ਤੇ ਲੁਟੇਰੇ ਨੇ ਚਾਕੂ ਕੱਢ ਕੇ ਤਾਬੜਤੋੜ ਦੋ ਵਾਰ ਕਰ ਦਿੱਤੇ।

SnatchingSnatching

ਜ਼ਖਮੀ ਹਾਲਤ ਵਿਚ ਸਿਮਰਨ ਜਾਨ ਬਚਾਉਣ ਲਈ ਆਪਣੇ ਦੋ ਸਾਲ ਦੇ ਬੱਚੇ ਨੂੰ ਲੈ ਕੇ ਦੌੜੀ ਪਰ ਉਹ ਰਸਤੇ ਵਿਚ ਹੀ ਬੇਹੋਸ਼ ਹੋ ਗਈ। ਸਥਾਨਕ ਲੋਕਾਂ ਨੇ ਜ਼ਖਮੀ ਸਿਮਰਨ ਨੂੰ ਫੋਰਟਿਸ ਹਸਪਤਾਲ ਸ਼ਾਲੀਮਾਰ ਬਾਗ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।  ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਸੀ. ਸੀ. ਟੀ. ਵੀ. ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਚੋਰ ਸਿਮਰਨ ਦੇ ਗਲੇ ਤੋਂ ਚੇਨ ਖਿੱਚਣੀ ਚਾਹੀ ਪਰ ਸਫ਼ਲ ਨਹੀਂ ਹੋ ਸਕਿਆ। ਸਿਮਰਨ ਜਦੋਂ ਚੇਨ ਸਨੈਚਰ ’ਤੇ ਝਪਟੀ ਤਾਂ ਉਸ ਨੇ ਚਾਕੂ ਕੱਢ ਲਿਆ। ਸਨੈਚਰ ਨੇ ਦੋ ਵਾਰ ਸਿਮਰਨ ਦੇ ਗਲੇ ’ਤੇ ਚਾਕੂ ਨਾਲ ਵਾਰ ਕੀਤੇ। ਗਲੇ ’ਤੇ ਚਾਕੂ ਨਾਲ ਵਾਰ ਤੋਂ ਜ਼ਖਮੀ ਸਿਮਰਨ ਖੂਨ ਨਾਲ ਲੱਥ-ਪੱਥ ਡਿੱਗ ਪਈ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਕਬਜੇ ਵਿਚ ਲੈ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement