ਖੇਡਦੇ-ਖੇਡਦੇ ਮੈਟਰੋ ਸਟੇਸ਼ਨ ਦੀ ਗਰਿੱਲ 'ਚ ਫਸੀ 8 ਸਾਲਾ ਬੱਚੀ, CISF ਜਵਾਨ ਨੇ ਬਚਾਈ ਜਾਨ
Published : Feb 28, 2022, 6:19 pm IST
Updated : Feb 28, 2022, 6:19 pm IST
SHARE ARTICLE
CISF jawan rescues girl stuck in grill at Delhi Metro station
CISF jawan rescues girl stuck in grill at Delhi Metro station

ਦਿੱਲੀ ਦੇ ਨਿਰਮਾਣ ਵਿਹਾਰ ਮੈਟਰੋ ਸਟੇਸ਼ਨ 'ਤੇ ਇਕ ਸੀਆਈਐਸਐਫ ਨੇ ਅਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗ੍ਰਿਲ ਵਿਚ ਫਸੀ 8 ਸਾਲਾ ਬੱਚੀ ਦੀ ਜਾਨ ਬਚਾਈ।



ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਨਿਰਮਾਣ ਵਿਹਾਰ ਮੈਟਰੋ ਸਟੇਸ਼ਨ 'ਤੇ ਇਕ ਸੀਆਈਐਸਐਫ ਨੇ ਅਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗ੍ਰਿਲ ਵਿਚ ਫਸੀ 8 ਸਾਲਾ ਬੱਚੀ ਦੀ ਜਾਨ ਬਚਾਈ। ਇਸ ਸੀਆਈਐਸਐਫ ਜਵਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਹਰ ਕੋਈ ਉਸ ਦੀ ਬਹਾਦਰੀ ਨੂੰ ਸਲਾਮ ਕਰ ਰਿਹਾ ਹੈ।

CISF jawan rescues girl stuck in grill at Delhi Metro stationCISF jawan rescues girl stuck in grill at Delhi Metro station

ਇਸ ਦੇ ਨਾਲ ਹੀ ਕਈ ਲੋਕ ਬੱਚੀ ਦੇ ਮਾਤਾ-ਪਿਤਾ ਦੀ ਵੀ ਆਲੋਚਨਾ ਕਰ ਰਹੇ ਹਨ, ਜਿਨ੍ਹਾਂ ਦੀ ਲਾਪਰਵਾਹੀ ਕਾਰਨ ਲੜਕੀ ਦੀ ਜਾਨ ਖਤਰੇ 'ਚ ਪੈ ਗਈ।
ਦਰਅਸਲ ਐਤਵਾਰ ਸ਼ਾਮ ਕਰੀਬ 6 ਵਜੇ ਜਦੋਂ ਬੱਚੀ ਦੇ ਰੋਣ ਦੀ ਆਵਾਜ਼ ਆਈ ਤਾਂ ਸੀਆਈਐਸਐਫ ਦਾ ਜਵਾਨ ਉਸ ਨੂੰ ਬਚਾਉਣ ਲਈ ਦੌੜਿਆ। ਦੱਸਿਆ ਜਾ ਰਿਹਾ ਹੈ ਕਿ ਖੇਡਦੇ ਹੋਏ ਇਹ ਬੱਚੀ ਜ਼ਮੀਨ ਤੋਂ ਕਰੀਬ 25 ਫੁੱਟ ਉੱਚੀ ਗਰਿੱਲ 'ਤੇ ਪਹੁੰਚ ਗਈ, ਇੱਥੇ ਖੜ੍ਹੇ ਹੋਣ ਲਈ 1 ਫੁੱਟ ਤੋਂ ਵੀ ਘੱਟ ਥਾਂ ਸੀ।

CISF jawan rescues girl stuck in grill at Delhi Metro stationCISF jawan rescues girl stuck in grill at Delhi Metro station

ਜਵਾਨ ਨੇ ਬੜੀ ਸਾਵਧਾਨੀ ਨਾਲ ਬੱਚੀ ਨੂੰ ਪਹਿਲਾ ਚੁੱਕਿਆ ਅਤੇ ਗਰਿੱਲ ਦੀ ਰੇਲਿੰਗ ਫੜ ਕੇ ਹੌਲੀ-ਹੌਲੀ ਅੱਗੇ ਵਧਿਆ। ਦੱਸ ਦੇਈਏ ਕਿ ਮੈਟਰੋ ਸਟੇਸ਼ਨਾਂ 'ਤੇ ਜਾਨ ਬਚਾਉਣ ਵਾਲੇ CISF ਜਵਾਨਾਂ ਦੇ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ। ਕਦੇ ਮੈਟਰੋ ਟ੍ਰੈਕ 'ਤੇ ਅਤੇ ਕਦੇ ਪਲੇਟਫਾਰਮ 'ਤੇ, ਸੀਆਈਐਸਐਫ ਦੇ ਜਵਾਨ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਹ ਤਾਜ਼ਾ ਵੀਡੀਓ ਵੀ ਲੋਕਾਂ ਦਾ ਦਿਲ ਜਿੱਤ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement