Russia-Ukraine ਵਾਰ : ਪੰਜਾਬ ਤੋਂ ਯੂਕਰੇਨ ਭੇਜੇ ਚੌਲਾਂ ਦੇ ਟਰੱਕ ਰਸਤੇ ’ਚ ਫਸੇ
Published : Feb 28, 2022, 8:56 am IST
Updated : Feb 28, 2022, 8:56 am IST
SHARE ARTICLE
Russia-Ukraine War: A truck carrying rice from Punjab to Ukraine got stuck in the road
Russia-Ukraine War: A truck carrying rice from Punjab to Ukraine got stuck in the road

ਕਰੋੜਾਂ ਦਾ ਨੁਕਸਾਨ ਹੋਣ ਦਾ ਖਦਸ਼ਾ

ਚੰਡੀਗੜ੍ਹ : ਯੂਕਰੇਨ ਸੰਕਟ ਦਾ ਅਸਰ ਪੰਜਾਬ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਤੇ ਪਹਿਲਾਂ ਹੀ ਨਜ਼ਰ ਆ ਰਿਹਾ ਹੈ। ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਬਰਾਮਦਕਾਰਾਂ ਦੇ ਚੌਲਾਂ ਦੇ ਸਟਾਕ ਦੇ ਦੋ ਦਰਜਨ ਤੋਂ ਵਧ ਕੰਟੇਨਰ ਅੱਧ ਵਿਚਕਾਰ ਫਸ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਜੇਕਰ ਮਹਿੰਗਾਈ ਦੀ ਗੱਲ ਕਰੀਏ ਤਾਂ ਸਬਜ਼ੀਆਂ ਅਤੇ ਰਿਫ਼ਾਈਂਡ ਤੇਲ, ਚੌਲ, ਕਣਕ ਦਾ ਆਟਾ ਅਤੇ ਹੋਰ ਜ਼ਰੂਰੀ ਵਸਤਾਂ ਸਮੇਤ ਪ੍ਰਮੁੱਖ ਕਰਿਆਨੇ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ ਹੋਣਾ ਸ਼ੁਰੂ ਹੋ ਗਿਆ ਹੈ।  ਪਿਛਲੇ ਚਾਰ-ਪੰਜ ਦਿਨਾਂ ਦੌਰਾਨ ਇਨ੍ਹਾਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਘੱਟੋ-ਘੱਟ 15 ਫ਼ੀ ਸਦੀ ਦਾ ਵਾਧਾ ਹੋਇਆ ਹੈ ਅਤੇ ਯੂਕਰੇਨ ਸੰਕਟ ਨੇ ਸਮੱਸਿਆ ਹੋਰ ਵਧਾ ਦਿਤੀ ਹੈ।

Ukraine Bans Males Aged 18-60 from Leaving CountryUkraine 

ਹਾਲ ਹੀ ਵਿਚ ਪੰਜਾਬ ਦੇ ਬਾਸਮਤੀ ਚੌਲਾਂ ਦੇ ਪ੍ਰਮੁੱਖ ਨਿਰਯਾਤਕ ਅਰਵਿੰਦਰਪਾਲ ਸਿੰਘ ਨੇ ਹਾਲ ਹੀ ਵਿਚ ਯੂਕਰੇਨ ਨੂੰ ਬਾਸਮਤੀ ਚੌਲਾਂ ਦੇ ਕੰਟੇਨਰ ਭੇਜੇ ਹਨ। ਅਰਵਿੰਦਰਪਾਲ ਨੇ ਦਸਿਆ ਕਿ ਜਿਸ ਦਿਨ ਜੰਗ ਸ਼ੁਰੂ ਹੋਈ, ਉਸ ਦਿਨ ਛੇ ਕੰਟੇਨਰ ਯੂਕਰੇਨ ਦੀ ਇਕ ਬੰਦਰਗਾਹ ’ਤੇ ਉਤਰੇ। ਮੌਜੂਦਾ ਸਥਿਤੀ ਕਾਰਨ ਹੁਣ ਅੱਧੀ ਦਰਜਨ ਦੇ ਕਰੀਬ ਕੰਟੇਨਰ ਦੂਜੇ ਰੂਟਾਂ ਰਾਹੀਂ ਦੂਜੇ ਦੇਸ਼ਾਂ ਨੂੰ ਭੇਜੇ ਗਏ ਹਨ। ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਡਰ ਹੈ।

ਇਸੇ ਦੌਰਾਨ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਨੇ ਅਪਣੇ ਹਿਤਾਂ ਦੀ ਰਾਖੀ ਲਈ ਕੇਂਦਰ ਤੋਂ ਇਸ ਮਾਮਲੇ ਵਿਚ ਫੌਰੀ ਦਖ਼ਲ ਦੇਣ ਦੀ ਮੰਗ ਕੀਤੀ ਹੈ। ਆਲ ਇੰਡੀਆ ਰਿਟੇਲਰਜ਼ ਫ਼ੈਡਰੇਸ਼ਨ ਦੇ ਪ੍ਰਧਾਨ ਓਂਕਾਰ ਗੋਇਲ ਨੇ ਦਸਿਆ ਕਿ ਮਲੇਸ਼ੀਆ ਅਤੇ ਹੋਰ ਦੇਸ਼ਾਂ ਤੋਂ ਪਾਮ ਆਇਲ ਦੀ ਘੱਟ ਸਪਲਾਈ ਕਾਰਨ ਰਿਫ਼ਾਈਂਡ ਤੇਲ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੀਮਤਾਂ ਵਿਚ 20 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ, ਡਿਟਰਜੈਂਟ, ਲਾਂਡਰੀ ਅਤੇ ਨਹਾਉਣ ਵਾਲੇ ਸਾਬਣ ਦੀਆਂ ਦਰਾਂ ਵਿਚ 20 ਪ੍ਰਤੀਸ਼ਤ ਜਾਂ ਇਸ ਤੋਂ ਵਧ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਖੰਡ ਅਤੇ ਕਣਕ ਦੇ ਆਟੇ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ, ਜਿਸ ਕਾਰਨ ਆਮ ਲੋਕਾਂ ਦਾ ਬਜਟ ਵਧ ਗਿਆ ਹੈ।

Export of non- basmati riceExport of non- basmati rice

ਰਿਟੇਲ ਕਿਰਨਾ ਸਟੋਰ ਸੰਚਾਲਕ ਕਾਮਰੇਡ ਬੂਟਾ ਰਾਮ ਅਤੇ ਸੰਦੀਪ ਗੁਪਤਾ ਦਾ ਕਹਿਣਾ ਹੈ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਨੇ ਆਮ ਲੋਕਾਂ ਦੀ ਮਹੀਨਾਵਾਰ ਰਾਸ਼ਨ ਖ਼ਰੀਦਣ ਦੀ ਸਮਰੱਥਾ ’ਤੇ ਭਾਰੀ ਅਸਰ ਪਾਇਆ ਹੈ, ਜਿਨ੍ਹਾਂ ਨੂੰ ਆਪਣਾ ਮਹੀਨਾਵਾਰ ਬਜਟ ਬਰਕਰਾਰ ਰੱਖਣ ਲਈ ਕੁੱਝ ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਖ਼ਰਚ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM
Advertisement