
.32 ਬੋਰ ਦਾ 1 ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ
ਨਵੀਂ ਦਿੱਲੀ: ਸਪੈਸ਼ਲ ਸੈੱਲ ਦੀ ਟੀਮ ਨੇ ਲਾਰੈਂਸ ਬਿਸ਼ਨੋਈ-ਕਾਲਾ ਜਠੇੜੀ ਗੈਂਗ ਦੇ ਇਕ ਅੰਤਰਰਾਜੀ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਸੁਧੀਰ ਮਾਨ ਕੋਲੋਂ .32 ਬੋਰ ਦਾ ਇਕ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਸ਼ੂਟਰ ਸੁਧੀਰ ਮਾਨ ਨਾਮ ਦਾ ਇਹ ਵਿਅਕਤੀ ਗੋਪਾਲ ਨਗਰ, ਨਜਫਗੜ੍ਹ, ਦਿੱਲੀ ਦਾ ਰਹਿਣ ਵਾਲਾ ਹੈ, ਜਦਕਿ ਉਸ ਦਾ ਪੱਕਾ ਪਤਾ ਪਿੰਡ ਸ਼ਿਦੀਪੁਰ ਲੋਵਾ ਥਾਣਾ ਬਹਾਦਰਗੜ੍ਹ ਜ਼ਿਲ੍ਹਾ ਝੱਜਰ (ਹਰਿਆਣਾ) ਹੈ।
ਇਹ ਵੀ ਪੜ੍ਹੋ: ਕਲਯੁਗੀ ਮਾਂ ਨੇ 6 ਸਾਲਾ ਧੀ ਨੂੰ ਜ਼ਿੰਦਾ ਸਾੜਿਆ, ਸੈਨੇਟਾਈਜ਼ਰ ਛਿੜਕ ਕੇ ਲਗਾਈ ਅੱਗ
ਦਰਅਸਲ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ-ਕਾਲਾ ਜਠੇੜੀ ਗੈਂਗ ਦਾ ਸ਼ੂਟਰ ਸੁਧੀਰ ਮਾਨ ਦਿੱਲੀ ਅਤੇ ਹੋਰ ਸੂਬਿਆਂ ਵਿਚ ਆਪਣੇ ਗੈਂਗ ਲਈ ਫਿਰੌਤੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੈ। ਹਾਲ ਹੀ ਵਿਚ ਉਹ ਦਿੱਲੀ ਦੇ ਉੱਤਮ ਨਗਰ ਦੇ ਮੋਹਨ ਗਾਰਡਨ ਵਿਚ ਇਕ ਰੀਅਲ ਅਸਟੇਟ ਫਰਮ ਦੇ ਕਾਰੋਬਾਰੀ ਨੂੰ ਬੰਦੂਕ ਦੀ ਨੋਕ 'ਤੇ ਧਮਕੀਆਂ ਦਿੰਦਾ ਪਾਇਆ ਗਿਆ।
ਇਹ ਵੀ ਪੜ੍ਹੋ: RBI ਦੇ ਹੈੱਡਕੁਆਰਟਰ ਪਹੁੰਚੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ, ਗਵਰਨਰ ਨਾਲ ਕੀਤੀ ਮੁਲਾਕਾਤ
ਸੁਧੀਰ ਮਾਨ ਨਜਫਗੜ੍ਹ ਉੱਤਮ ਨਗਰ ਦਿੱਲੀ ਜਾ ਕੇ ਹੋਰ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਦਾ ਸੀ। ਮੁਖਬਰ ਦੀ ਸੂਚਨਾ 'ਤੇ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਸੁਧੀਰ ਮਾਨ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਸੁਧੀਰ ਮਾਨ ਨੇ ਖੁਲਾਸਾ ਕੀਤਾ ਕਿ 30 ਮਾਰਚ 2022 ਨੂੰ ਗੈਂਗ ਦੇ ਸਰਗਨਾ ਸੰਦੀਪ ਝਾਂਝਰੀਆ ਉਰਫ਼ ਕਾਲਾ ਜਠੇੜੀ ਦੀਆਂ ਹਦਾਇਤਾਂ 'ਤੇ ਉਸ ਦੇ ਗੈਂਗ ਦੇ ਸ਼ੂਟਰਾਂ ਨੇ ਮੋਹਨ ਗਾਰਡਨ, ਦਿੱਲੀ ਵਿਚ ਇਕ ਰੀਅਲ ਅਸਟੇਟ ਫਰਮ ਦੇ ਮਾਲਕ 'ਤੇ ਫਿਰੌਤੀ ਲਈ ਗੋਲੀਬਾਰੀ ਕੀਤੀ ਸੀ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਵੱਲੋਂ ਸਾਲ 2023-24 ਲਈ ਵਿਧਾਨ ਸਭਾ ਵਿਚ ਸਾਲਾਨਾ ਵਿੱਤੀ ਸਟੇਟਮੈਂਟ ਪੇਸ਼ ਕਰਨ ਨੂੰ ਮਨਜ਼ੂਰੀ
ਸਪੈਸ਼ਲ ਸੈੱਲ ਨੇ ਥੋੜ੍ਹੇ ਸਮੇਂ ਵਿਚ ਹੀ ਰਾਜਸਥਾਨ ਦੇ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲੇ, ਨੀਮਚ (ਮੱਧ ਪ੍ਰਦੇਸ਼), ਦਿੱਲੀ ਅਤੇ ਹਰਿਆਣਾ ਤੋਂ ਸਾਰੇ 5 ਸ਼ੂਟਰ, 1-ਮੁਖਬਰ, 1-ਹਥਿਆਰ ਸਪਲਾਇਰ ਅਤੇ 5 ਸਾਜ਼ਿਸ਼ਕਰਤਾਵਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਸੁਧੀਰ ਮਾਨ ਨੇ ਅੱਗੇ ਖੁਲਾਸਾ ਕੀਤਾ ਕਿ ਸਚਿਨ ਭਾਣਜਾ ਅਤੇ ਨਰੇਸ਼ ਸੇਠੀ ਨੇ ਜੇਲ੍ਹ ਵਿਚੋਂ ਉਸ ਨਾਲ ਸੰਪਰਕ ਕੀਤਾ ਅਤੇ ਉਕਤ ਕਾਰੋਬਾਰੀ ਨੂੰ ਧਮਕੀਆਂ ਦੇਣ ਲਈ ਕਿਹਾ ਤਾਂ ਜੋ ਭਵਿੱਖ ਵਿਚ ਕੋਈ ਵੀ ਵਪਾਰੀ ਉਹਨਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਨਾ ਕਰੇ।