
ਇਹ ਘਟਨਾ ਸੂਰਤ ਦੇ ਜਹਾਂਗੀਰਪੁਰਾ ਇਲਾਕੇ 'ਚ ਨਿਰਮਾਣ ਅਧੀਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰੋਜੈਕਟ ਸਾਈਟ 'ਤੇ ਵਾਪਰੀ।
ਸੂਰਤ - ''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'' ਇਹ ਕਹਾਵਤ ਇਕ ਵਾਰ ਫਿਰ ਸੱਚ ਹੁੰਦੀ ਦਿਖਾਈ ਦਿੱਤੀ। ਦਰਅਸਲ ਗੁਜਰਾਤ ਦੇ ਸੂਰਤ 'ਚ ਉਸਾਰੀ ਵਾਲੀ ਥਾਂ 'ਤੇ ਇਕ ਮਜ਼ਦੂਰ ਦੀ ਪਿੱਠ ਵਿਚ ਲੋਹੇ ਦਾ ਸਰੀਆ ਜਾ ਵੜਿਆ ਜੋ ਅੰਦਰ ਤੱਕ ਚਲਾ ਗਿਆ। ਸੇਫਟੀ ਹੈਲਮੇਟ ਪਾਇਆ ਹੋਣ ਕਰ ਕੇ ਮਜ਼ਦੂਰ ਦਾ ਸਿਰ ਬਚ ਗਿਆ ਪਰ ਸਰੀਆ ਕਮਰ ਵਿਚੋਂ ਦੀ ਹੋ ਕੇ ਅੱਗੇ ਪੇਟ ਵਿਚ ਆ ਗਿਆ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਜ਼ਦੂਰ ਤੀਜੀ ਮੰਜ਼ਿਲ ਤੋਂ ਡਿੱਗ ਪਿਆ। ਮ੍ਰਿਤਕ ਦੀ ਪਛਾਣ ਰਫੀਕ ਅਹਿਨੁਲਹੱਕ ਆਲਮ (26) ਵਜੋਂ ਹੋਈ ਹੈ। ਫਿਲਹਾਲ ਉਹ ਹਸਪਤਾਲ ਵਿਚ ਭਰਤੀ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਸੂਰਤ ਦੇ ਜਹਾਂਗੀਰਪੁਰਾ ਇਲਾਕੇ 'ਚ ਨਿਰਮਾਣ ਅਧੀਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰੋਜੈਕਟ ਸਾਈਟ 'ਤੇ ਵਾਪਰੀ।