
2 Twin Sisters Emotional Letter News: ਮਾਪਿਆਂ ਨੂੰ ਰਾਜਧਾਨੀ ਜੈਪੁਰ ਵਿਚ ਟ੍ਰਾਂਸਫਰ ਕਰਨ ਦੀ ਕੀਤੀ ਮੰਗ
2 twin sisters wrote emotional letter to pm modi News in punjabi: ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਦੀ ਇੱਕ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੋ ਭੈਣਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਚਿੱਠੀ ਲਿਖੀ ਹੈ। ਇਹ ਦੋਵੇਂ ਭੈਣਾਂ ਜੁੜਵਾ ਹਨ, ਜਿਨ੍ਹਾਂ ਦੀ ਉਮਰ 12 ਸਾਲ ਹੈ। ਇਨ੍ਹਾਂ ਦੋਵਾਂ ਕੁੜੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਪਣੇ ਮਾਪਿਆਂ ਨੂੰ ਰਾਜਧਾਨੀ ਜੈਪੁਰ ਵਿਚ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਹੈ।
ਇਨ੍ਹਾਂ ਜੁੜਵਾਂ ਭੈਣਾਂ ਦੇ ਨਾਂ ਅਰਚਨਾ ਅਤੇ ਅਰਚਿਤ ਹਨ। ਦੋਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਦੋਵਾਂ ਨੂੰ ਨੌਕਰੀਆਂ ਕਾਰਨ ਉਨ੍ਹਾਂ ਤੋਂ ਦੂਰ ਰਹਿਣਾ ਪੈ ਰਿਹਾ ਹੈ। ਉਹ ਆਪਣੇ ਮਾਤਾ-ਪਿਤਾ ਨੂੰ ਬਹੁਤ ਯਾਦ ਕਰਦੇ ਹਨ, ਇਸ ਲਈ ਦੋਵਾਂ ਬੱਚੀਆਂ ਨੇ ਪੀਐਮ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਜੈਪੁਰ ਤਬਦੀਲ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Farmer Protest: ਬਠਿੰਡਾ 'ਚ ਅੰਦੋਲਨਕਾਰੀ ਕਿਸਾਨ ਦੀ ਮੌਤ, ਅੱਥਰੂ ਗੈਸ ਦੀ ਲਪੇਟ 'ਚ ਆਉਣ ਕਾਰਨ ਵਿਗੜ ਸੀ ਸਿਹਤ
ਚਿੱਠੀ ਲਿਖਣ ਦੇ ਨਾਲ-ਨਾਲ ਦੋਹਾਂ ਭੈਣਾਂ ਨੇ ਆਪਣੇ ਮਾਤਾ-ਪਿਤਾ, ਘਰ ਅਤੇ ਦੋਹਾਂ ਭੈਣਾਂ ਦਾ ਸਕੈਚ ਵੀ ਬਣਾਇਆ ਹੈ। ਇਸ ਭਾਵੁਕ ਚਿੱਠੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋਈ, ਜਿਸ ਨੂੰ ਪੜ੍ਹ ਕੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਦੋਵਾਂ ਭੈਣਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਾਡੇ ਪਿਤਾ ਚੌਹਾਟਾਨ ਵਿੱਚ ਸਹਾਇਕ ਲੇਖਾ ਅਧਿਕਾਰੀ ਹਨ ਅਤੇ ਸਾਡੀ ਮਾਤਾ ਬਲੋਤਰਾ ਵਿਚ ਅਧਿਆਪਕ ਹੈ। ਇਸ ਤੋਂ ਇਲਾਵਾ ਅਸੀਂ ਦੋਵੇਂ ਭੈਣਾਂ ਆਪਣੇ ਚਾਚਾ-ਚਾਚੀ ਕੋਲ ਰਹਿੰਦੀਆਂ ਹਾਂ। ਅਸੀਂ ਦੋਵੇਂ ਆਪਣੇ ਮਾਤਾ-ਪਿਤਾ ਨੂੰ ਬਹੁਤ ਯਾਦ ਕਰਦੀਆਂ ਹਾਂ ਅਤੇ ਅਸੀਂ ਉਨ੍ਹਾਂ ਤੋਂ ਬਿਨਾਂ ਪੜ੍ਹਾਈ ਨਹੀਂ ਕਰ ਸਕਦੀਆਂ। ਦੋਵਾਂ ਭੈਣਾਂ ਨੇ ਅੱਗੇ ਲਿਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਾਤਾ-ਪਿਤਾ ਦਾ ਤਬਾਦਲਾ ਜੈਪੁਰ ਹੋ ਜਾਵੇ, ਤਾਂ ਜੋ ਅਸੀਂ ਉਨ੍ਹਾਂ ਨਾਲ ਰਹਿ ਕੇ ਪੜ੍ਹਾਈ ਕਰ ਸਕੀਏ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਦੇ ਨਾਲ ਹੀ ਦੋਹਾਂ ਭੈਣਾਂ ਨੇ ਲਿਖਿਆ ਕਿ ਅਸੀਂ ਤੁਹਾਡੀਆਂ ਕਈ ਮੁਹਿੰਮਾਂ ਜਿਵੇਂ ਬੇਟੀ ਬਚਾਓ ਬੇਟੀ ਪੜ੍ਹਾਓ ਸੁਕੰਨਿਆ ਸਮ੍ਰਿਧੀ ਯੋਜਨਾ ਬਾਰੇ ਸੁਣਿਆ ਹੈ, ਜਿਸ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਲਿਖਿਆ ਕਿ ਅਸੀਂ ਆਪਣੇ ਮਾਤਾ-ਪਿਤਾ ਨਾਲ ਰਹਿਣਾ ਚਾਹੁੰਦੀਆਂ ਹਾਂ।
(For more news apart from 2 twin sisters wrote emotional letter to pm modi News in punjabi, stay tuned to Rozana Spokesman)