Chandrayaan-4 Launch : ਭਾਰਤ 2028 ’ਚ ਚੰਨ ’ਤੇ ਭੇਜੇਗਾ ਚੰਦਰਯਾਨ-4, ਜਾਣੋ ਕੀ ਹੋਵੇਗਾ ਮਿਸ਼ਨ 
Published : Feb 28, 2024, 10:10 pm IST
Updated : Feb 28, 2024, 10:10 pm IST
SHARE ARTICLE
Moon
Moon

ਚੰਦਰਯਾਨ-4 350 ਕਿਲੋਗ੍ਰਾਮ ਦਾ ਰੋਵਰ ਤਾਇਨਾਤ ਕਰੇਗਾ ਜੋ ਅਪਣੇ ਪੂਰਵਗਾਮੀ ਦੇ ਮੁਕਾਬਲੇ ਵੱਡੀ ਦੂਰੀ ਤੈਅ ਕਰਨ ’ਚ ਸਮਰੱਥ ਹੋਵੇਗਾ

Chandrayaan-4 : ਚੰਦਰਯਾਨ-3 ਮਿਸ਼ਨ ਦੀ ਇਤਿਹਾਸਕ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਪਣੀ ਅਗਲੀ ਚੰਦਰਮਾ ਯਾਤਰਾ ਚੰਦਰਯਾਨ-4 ਦੀ ਤਿਆਰੀ ਕਰ ਰਿਹਾ ਹੈ। ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ (ਐਸ.ਏ.ਸੀ.) ਦੇ ਡਾਕਟਰ ਨੀਲੇਸ਼ ਦੇਸਾਈ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਸਿਆ ਕਿ ਅਗਲਾ ਮਿਸ਼ਨ ਚੰਦਰਯਾਨ-4 2028 ’ਚ ਲਾਂਚ ਕੀਤਾ ਜਾਵੇਗਾ ਅਤੇ ਇਸ ਨੂੰ LUPEX ਮਿਸ਼ਨ ਵੀ ਕਿਹਾ ਜਾ ਰਿਹਾ ਹੈ। 

ਚੰਦਰਯਾਨ-4 ਦਾ ਉਦੇਸ਼ ਹਾਲ ਹੀ ’ਚ ਸਮਾਪਤ ਹੋਏ ਚੰਦਰਯਾਨ -3 ਮਿਸ਼ਨ ਦੀਆਂ ਪ੍ਰਾਪਤੀਆਂ ਨੂੰ ਵਧਾਉਣਾ ਹੈ। ਜੇਕਰ ਚੰਦਰਯਾਨ-4 ਸਫਲ ਹੋ ਜਾਂਦਾ ਹੈ ਤਾਂ ਭਾਰਤ ਚੰਦਰਮਾ ਦੀ ਸਤ੍ਹਾ ਤੋਂ ਨਮੂਨੇ ਵਾਪਸ ਲਿਆਉਣ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਭਾਰਤੀ ਪੁਲਾੜ ਏਜੰਸੀ ਵੀ 2040 ਤਕ ਭਾਰਤੀਆਂ ਨੂੰ ਚੰਦਰਮਾ ’ਤੇ ਭੇਜਣ ਦੀ ਯੋਜਨਾ ਬਣਾ ਰਹੀ ਹੈ। ਨੀਲੇਸ਼ ਦੇਸਾਈ ਨੇ ਕਿਹਾ ਕਿ ਸਾਡੇ ਕੋਲ ਚੰਦਰਮਾ ’ਤੇ ਮਨੁੱਖ ਭੇਜਣ ਲਈ ਅਗਲੇ 15 ਸਾਲ ਹਨ। ਮਿਸ਼ਨ ਦਾ ਇਰਾਦਾ ਦਖਣੀ ਧਰੁਵ ਦੇ ਨੇੜੇ ਉਤਰਨਾ ਅਤੇ ਚੱਟਾਨ ਦੇ ਨਮੂਨੇ ਇਕੱਤਰ ਕਰਨਾ ਹੈ ਜੋ ਵਿਸ਼ਲੇਸ਼ਣ ਲਈ ਧਰਤੀ ’ਤੇ ਵਾਪਸ ਕੀਤੇ ਜਾਣਗੇ। ਇਹ ਅੰਕੜੇ ਪਾਣੀ ਵਰਗੇ ਚੰਦਰਮਾ ਦੇ ਸਰੋਤਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ ਜੋ ਭਵਿੱਖ ਦੇ ਮਨੁੱਖੀ ਬਸਤੀਕਰਨ ਦਾ ਸਮਰਥਨ ਕਰ ਸਕਦੇ ਹਨ। 

ਚੰਦਰਯਾਨ-4 350 ਕਿਲੋਗ੍ਰਾਮ ਦਾ ਰੋਵਰ ਤਾਇਨਾਤ ਕਰੇਗਾ ਜੋ ਅਪਣੇ ਪੂਰਵਗਾਮੀ ਦੇ ਮੁਕਾਬਲੇ ਵੱਡੀ ਦੂਰੀ ਤੈਅ ਕਰਨ ’ਚ ਸਮਰੱਥ ਹੋਵੇਗਾ। ਲੈਂਡਰ ਚੰਦਰਮਾ ਦੇ ਖੱਡਿਆਂ ਦੇ ਖਤਰਨਾਕ ਰਿਮਸ ਤੋਂ ਹੇਠਾਂ ਉਤਰਨ ਦੀ ਮੁਸ਼ਕਲ ਕੋਸ਼ਿਸ਼ ਕਰੇਗਾ ਜਿਨ੍ਹਾਂ ਦਾ ਹੁਣ ਤਕ ਪਤਾ ਨਹੀਂ ਲੱਗ ਸਕਿਆ ਹੈ। ਇਹ ਮਿਸ਼ਨ ਭਾਰਤ ਦੇ ਹੈਵੀ-ਲਿਫਟ ਜੀ.ਐਸ.ਐਲ.ਵੀ. ਐਮ.ਕੇ. 3 ਜਾਂ ਐਲ.ਵੀ.ਐਮ. 3 ਲਾਂਚ ਗੱਡੀਆਂ ਦੀ ਵਰਤੋਂ ਕਰੇਗਾ। ਹਾਲਾਂਕਿ, ਸਫਲਤਾ ਨਮੂਨਿਆਂ ਨੂੰ ਸੁਰੱਖਿਅਤ ਢੰਗ ਨਾਲ ਮੁੜ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਧਰਤੀ ’ਤੇ ਵਾਪਸ ਲਿਆਉਣ ’ਤੇ ਨਿਰਭਰ ਕਰਦੀ ਹੈ - ਇਕ ਤਕਨੀਕੀ ਤੌਰ ’ਤੇ ਚੁਨੌਤੀਪੂਰਨ ਕੋਸ਼ਿਸ਼ ਜਿਸ ਲਈ ਦੋ ਲਾਂਚਾਂ ਦੀ ਜ਼ਰੂਰਤ ਹੋਏਗੀ।

ਲੈਂਡਿੰਗ ਚੰਦਰਯਾਨ-3 ਵਰਗੀ ਹੋਵੇਗੀ ਪਰ ਕੇਂਦਰੀ ਮਾਡਿਊਲ ਆਰਬਿਟਿੰਗ ਮਾਡਿਊਲ ਨਾਲ ਡੌਕ ਕਰਨ ਤੋਂ ਬਾਅਦ ਵਾਪਸ ਆ ਜਾਵੇਗਾ ਜੋ ਬਾਅਦ ਵਿਚ ਵਾਯੂਮੰਡਲ ਵਿਚ ਮੁੜ ਦਾਖਲ ਹੋਣ ਅਤੇ ਨਮੂਨਿਆਂ ਨੂੰ ਛੱਡਣ ਲਈ ਧਰਤੀ ਦੇ ਉੱਪਰ ਵੱਖ ਹੋ ਜਾਵੇਗਾ। ਇਸਰੋ ਨੇ ਪਹਿਲਾਂ ਹੀ ਵਿਕਰਮ ਲੈਂਡਰ ਨਾਲ ਇਕ ਹੌਪ ਪ੍ਰਯੋਗ ਦਾ ਪ੍ਰਦਰਸ਼ਨ ਕੀਤਾ ਹੈ ਤਾਂ ਜੋ ਇਹ ਵਿਖਾਇਆ ਜਾ ਸਕੇ ਕਿ ਇਕ ਪੁਲਾੜ ਯਾਨ ਚੰਦਰਮਾ ਦੀ ਸਤਹ ਤੋਂ ਉੱਠ ਸਕਦਾ ਹੈ, ਅਤੇ ਆਰਬਿਟਰ ਚੰਦਰਮਾ ਤੋਂ ਧਰਤੀ ’ਤੇ ਵਾਪਸ ਆ ਗਿਆ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਵਾਪਸੀ ਦਾ ਰਸਤਾ ਪ੍ਰਾਪਤ ਕੀਤਾ ਜਾ ਸਕਦਾ ਹੈ। 

Tags: isro

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement