India vs Pakistan News : ਭਾਰਤ ਨੇ ਜਨੇਵਾ ਬੈਠਕ ’ਚ ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਨੂੰ ਦਿਤਾ ਠੋਕਵਾਂ ਜਵਾਬ
Published : Feb 28, 2025, 11:35 am IST
Updated : Feb 28, 2025, 11:35 am IST
SHARE ARTICLE
India gave a befitting reply to Pakistan on Kashmir issue in Geneva meeting Latest News in Punjabi
India gave a befitting reply to Pakistan on Kashmir issue in Geneva meeting Latest News in Punjabi

India vs Pakistan News : ‘ਅੰਤਰਰਾਸ਼ਟਰੀ ਮਦਦ ਦੇ ਰਹਿਮ ’ਤੇ ਜਿਉਂਦੈ ਪਾਕਿਸਤਾਨ’

India gave a befitting reply to Pakistan on Kashmir issue in Geneva meeting Latest News in Punjabi : ਨਵੀਂ ਦਿੱਲੀ : ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 58ਵੇਂ ਸੈਸ਼ਨ ਦੀ ਸੱਤਵੀਂ ਬੈਠਕ ’ਚ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਅਤੇ ਉਸ ਨੂੰ ਅੰਤਰਰਾਸ਼ਟਰੀ ਸਹਾਇਤਾ ’ਤੇ ਨਿਰਭਰ ਨਾਕਾਮ ਦੇਸ਼ ਦਸਿਆ। ਜਿਨੇਵਾ ਵਿਚ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਸ਼ਿਤਿਜ ਤਿਆਗੀ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਪਾਕਿਸਤਾਨ ਦੇ ਨੇਤਾ ਅਪਣੇ ਫ਼ੌਜੀ-ਅਤਿਵਾਦੀ ਕੰਪਲੈਕਸ ਤੋਂ ਝੂਠ ਫੈਲਾਉਂਦੇ ਰਹਿੰਦੇ ਹਨ।

ਸ਼ਿਤਿਜ ਤਿਆਗੀ ਨੇ ਕਿਹਾ, ‘‘ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਪਾਕਿਸਤਾਨ ਦੇ ਨੇਤਾ ਅਤੇ ਨੁਮਾਇੰਦੇ ਅਪਣੇ ਫ਼ੌਜੀ-ਅਤਿਵਾਦੀ ਕੰਪਲੈਕਸ ਤੋਂ ਝੂਠ ਫੈਲਾਉਂਦੇ ਰਹਿੰਦੇ ਹਨ। ਪਾਕਿਸਤਾਨ ਓ.ਆਈ.ਸੀ. ਨੂੰ ਅਪਣਾ ਮੁੱਖ ਪੱਤਰ ਦੱਸ ਕੇ ਉਸ ਦਾ ਮਜ਼ਾਕ ਉਡਾ ਰਿਹਾ ਹੈ। ਇਹ ਮੰਦਭਾਗਾ ਹੈ ਕਿ ਅਸਥਿਰਤਾ ਅਤੇ ਅੰਤਰਰਾਸ਼ਟਰੀ ਸਹਾਇਤਾ ’ਤੇ ਜਿਉਂਦੇ ਰਹਿਣ ਵਾਲੇ ਅਸਫ਼ਲ ਦੇਸ਼ ਦੁਆਰਾ ਇਸ ਕੌਂਸਲ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ।’’ ਭਾਰਤ ਦੇ ਰੁਖ਼ ਦੀ ਪੁਸ਼ਟੀ ਕਰਦੇ ਹੋਏ, ਤਿਆਗੀ ਨੇ ਜ਼ੋਰ ਦੇ ਕੇ ਕਿਹਾ ਕਿ ਜੰਮੂ ਅਤੇ ਕਸ਼ਮੀਰ, ਲੱਦਾਖ ਹਮੇਸ਼ਾ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਰਹੇਗਾ। 

ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਤਰੱਕੀ ਵੱਲ ਇਸ਼ਾਰਾ ਕੀਤਾ। ਤਿਆਗੀ ਨੇ ਕਿਹਾ, ‘‘ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਨਿਖੜਵਾਂ ਅਤੇ ਅਟੁੱਟ ਅੰਗ ਬਣੇ ਰਹਿਣਗੇ। ਪਿਛਲੇ ਕੁੱਝ ਸਾਲਾਂ ’ਚ ਜੰਮੂ ਅਤੇ ਕਸ਼ਮੀਰ ਵਿਚ ਬੇਮਿਸਾਲ ਰਾਜਨੀਤਕ, ਸਮਾਜਕ ਅਤੇ ਆਰਥਕ ਤਰੱਕੀ ਅਪਣੇ ਆਪ ਵਿੱਚ ਬੋਲਦੀ ਹੈ। ਇਹ ਸਫ਼ਲਤਾਵਾਂ ਪਾਕਿਸਤਾਨ ਦੇ ਅਤਿਵਾਦ ਤੋਂ ਪੀੜਤ ਖੇਤਰ ਵਿਚ ਆਮ ਸਥਿਤੀ ਲਿਆਉਣ ਲਈ ਸਰਕਾਰ ਦੀ ਵਚਨਬੱਧਤਾ ਵਿਚ ਲੋਕਾਂ ਦੇ ਵਿਸ਼ਵਾਸ ਦਾ ਪ੍ਰਮਾਣ ਹਨ।’’ 

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਪ੍ਰਤੀ ਆਪਣੇ ਬਿਮਾਰ ਜਨੂੰਨ ਤੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਜੋ ਇਸ ਦੇ ਨਾਗਰਿਕਾਂ ਨੂੰ ਪ੍ਰਭਾਵਤ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ, ‘‘ਭਾਰਤ ਲੋਕਤੰਤਰ, ਤਰੱਕੀ ਅਤੇ ਆਪਣੇ ਲੋਕਾਂ ਦਾ ਸਨਮਾਨ ਯਕੀਨੀ ਬਣਾਉਣ ’ਤੇ ਕੇਂਦਰਿਤ ਹੈ। 
ਇਹ ਉਹ ਕਦਰਾਂ-ਕੀਮਤਾਂ ਹਨ ਜਿਨ੍ਹਾਂ ਤੋਂ ਪਾਕਿਸਤਾਨ ਨੂੰ ਸਿੱਖਣਾ ਚਾਹੀਦਾ ਹੈ।’’ ਤਿਆਗੀ ਦੀਆਂ ਟਿੱਪਣੀਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਪਾਰਵਤਨੇਨੀ ਹਰੀਸ਼ ਦੇ ਬਾਅਦ ਆਈਆਂ ਹਨ, ਜਿਨ੍ਹਾਂ ਨੇ 19 ਫ਼ਰਵਰੀ ਨੂੰ ਮੁੜ ਪੁਸ਼ਟੀ ਕੀਤੀ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਹਮੇਸ਼ਾ ਰਹੇਗਾ, ਜਦਕਿ ਉਨ੍ਹਾਂ ਨੇ ਪਾਕਿਸਤਾਨ ਦੀਆਂ ਗ਼ਲਤ ਸੂਚਨਾ ਮੁਹਿੰਮਾਂ ਦੀ ਸਖ਼ਤ ਨਿੰਦਾ ਕੀਤੀ। 

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਬਹੁ-ਪੱਖੀਵਾਦ ਦੇ ਅਭਿਆਸ ਅਤੇ ਗਲੋਬਲ ਗਵਰਨੈਂਸ ਦੇ ਸੁਧਾਰ ਬਾਰੇ ਖੁੱਲ੍ਹੀ ਬਹਿਸ ਵਿੱਚ ਭਾਰਤ ਦੇ ਬਿਆਨ ਦੌਰਾਨ ਹਰੀਸ਼ ਨੇ ਕਿਹਾ, ‘ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਆਪਣੇ ਬਿਆਨ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦਾ ਜ਼ਿਕਰ ਕੀਤਾ। ਮੈਂ ਮੁੜ ਪੁਸ਼ਟੀ ਕਰਨਾ ਚਾਹਾਂਗਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਰਹੇਗਾ।’   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement