Delhi News : ਭਾਰਤ ਤੇ ਯੂਰਪੀ ਸੰਘ ਵਿਚਕਾਰ ਇਸ ਸਾਲ ਦੇ ਅੰਤ ਤਕ ਹੋਵੇਗਾ ਮੁਕਤ ਵਪਾਰ ਸਮਝੌਤਾ

By : BALJINDERK

Published : Feb 28, 2025, 8:31 pm IST
Updated : Feb 28, 2025, 8:31 pm IST
SHARE ARTICLE
ਭਾਰਤ ਤੇ ਯੂਰਪੀ ਸੰਘ ਵਿਚਕਾਰ ਇਸ ਸਾਲ ਦੇ ਅੰਤ ਤਕ ਹੋਵੇਗਾ ਮੁਕਤ ਵਪਾਰ ਸਮਝੌਤਾ
ਭਾਰਤ ਤੇ ਯੂਰਪੀ ਸੰਘ ਵਿਚਕਾਰ ਇਸ ਸਾਲ ਦੇ ਅੰਤ ਤਕ ਹੋਵੇਗਾ ਮੁਕਤ ਵਪਾਰ ਸਮਝੌਤਾ

Delhi News : ਪ੍ਰਧਾਨ ਮੰਤਰੀ ਮੋਦੀ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਲੇਯੇਨ ਨੇ ਸਮਝੌਤੇ ਅੰਤਿਮ ਰੂਪ ਦੇਣ ਲਈ ਸਾਲ ਦੇ ਅੰਤ ਤਕ  ਸਮਾਂ ਸੀਮਾ ਤੈਅ ਕੀਤੀ

Delhi News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਸ਼ੁਕਰਵਾਰ  ਨੂੰ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਨੂੰ ਇਸ ਸਾਲ ਤਕ  ਅੰਤਿਮ ਰੂਪ ਦੇਣ ’ਤੇ  ਸਹਿਮਤੀ ਪ੍ਰਗਟਾਈ ਹੈ। ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਰੱਖਿਆ, ਸੁਰੱਖਿਆ ਅਤੇ ਮਹੱਤਵਪੂਰਨ ਤਕਨਾਲੋਜੀ ਦੇ ਖੇਤਰਾਂ ’ਚ ਭਾਰਤ-ਯੂਰਪੀ ਸੰਘ ਰਣਨੀਤਕ ਭਾਈਵਾਲੀ ਦਾ ਵਿਸਥਾਰ ਕਰਨ ਦਾ ਸੰਕਲਪ ਲਿਆ। ਲੇਯੇਨ ਨੇ ਐਲਾਨ ਕੀਤਾ ਕਿ ਯੂਰਪੀਅਨ ਯੂਨੀਅਨ (ਈ.ਯੂ.) ਅਪਣੇ  ਨੇੜਲੇ ਸਹਿਯੋਗੀਆਂ ਜਾਪਾਨ ਅਤੇ ਦਖਣੀ ਕੋਰੀਆ ਨਾਲ ਅਪਣੀ ਭਾਈਵਾਲੀ ਦੇ ਅਨੁਸਾਰ ਭਾਰਤ ਨਾਲ ਸੁਰੱਖਿਆ ਅਤੇ ਰੱਖਿਆ ਸਮਝੌਤਿਆਂ ਨੂੰ ਮਜ਼ਬੂਤ ਕਰਨ ’ਤੇ ਵਿਚਾਰ ਕਰ ਰਿਹਾ ਹੈ। 

ਵਿਸ਼ਵ ਪੱਧਰ ’ਤੇ ਅਪਣੀ ਕਿਸਮ ਦਾ ਸੱਭ ਤੋਂ ਵੱਡਾ ਵਪਾਰ ਸਮਝੌਤਾ ਕਰਨ ਦੀ ਸਮਾਂ ਸੀਮਾ ਦੋਹਾਂ  ਧਿਰਾਂ ਵਲੋਂ  ਪਹਿਲੀ ਵਾਰ ਗੱਲਬਾਤ ਸ਼ੁਰੂ ਕਰਨ ਦੇ 17 ਸਾਲ ਬਾਅਦ ਆਈ ਹੈ। ਗੱਲਬਾਤ, ਜੋ 2013 ’ਚ ਮੁਅੱਤਲ ਕਰ ਦਿਤੀ  ਗਈ ਸੀ, ਨੂੰ ਸਮਝੌਤੇ ਲਈ ਜੂਨ 2022 ’ਚ ਦੁਬਾਰਾ ਸ਼ੁਰੂ ਕੀਤਾ ਗਿਆ ਸੀ। 

ਮੋਦੀ ਨੇ ਕਿਹਾ, ‘‘ਅੱਜ ਅਸੀਂ 2025 ਤੋਂ ਬਾਅਦ ਦੀ ਮਿਆਦ ਲਈ ਭਾਰਤ-ਯੂਰਪੀ ਸੰਘ ਦੀ ਭਾਈਵਾਲੀ ਲਈ ਇਕ ਦਲੇਰ ਅਤੇ ਅਭਿਲਾਸ਼ੀ ਰੋਡਮੈਪ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਅਗਲੇ ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਤੋਂ ਪਹਿਲਾਂ ਲਿਆਂਦਾ ਜਾਵੇਗਾ।’’ ਭਾਰਤ ਇਸ ਸਾਲ ਦੇ ਅਖੀਰ ’ਚ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। 

ਯੂਰਪੀਅਨ ਯੂਨੀਅਨ (ਈ.ਯੂ.) ਵਲੋਂ  ਨਵੀਂ ਦਿੱਲੀ ਤੋਂ ਕਾਰਾਂ, ਸ਼ਰਾਬ ਅਤੇ ਖੇਤੀਬਾੜੀ ਉਤਪਾਦਾਂ ’ਤੇ  ਡਿਊਟੀ ਘਟਾਉਣ ਦੀ ਲਗਾਤਾਰ ਮੰਗ ਕਾਰਨ ਸਮਝੌਤੇ ਲਈ ਗੱਲਬਾਤ ਅੱਗੇ ਨਹੀਂ ਵਧ ਪਾ ਰਹੀ ਹੈ।

ਯੂਰਪੀਅਨ ਯੂਨੀਅਨ ਕਮਿਸ਼ਨ ਦੀ ਪ੍ਰਧਾਨ ਨੇ ਵੀਰਵਾਰ ਨੂੰ ਭਾਰਤ ਦੇ ਅਪਣੇ  ਦੋ ਦਿਨਾਂ ਦੌਰੇ ਦੀ ਸ਼ੁਰੂਆਤ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਕਮਿਸ਼ਨਰਾਂ ਜਾਂ ਸੀਨੀਅਰ ਸਿਆਸੀ ਨੇਤਾਵਾਂ ਨਾਲ ਕੀਤੀ। ਪਿਛਲੇ ਸਾਲ ਜੂਨ ’ਚ ਯੂਰਪੀਅਨ ਸੰਸਦੀ ਚੋਣਾਂ ਤੋਂ ਬਾਅਦ ਇਹ ਪਹਿਲੀ ਅਜਿਹੀ ਯਾਤਰਾ ਹੈ।  ਅਪਣੇ ਮੀਡੀਆ ਬਿਆਨ ਵਿਚ ਮੋਦੀ ਨੇ ਨਿਵੇਸ਼ ਨੂੰ ਉਤਸ਼ਾਹਤ ਕਰਨ ਦੇ ਵੱਡੇ ਯਤਨਾਂ ਦੇ ਹਿੱਸੇ ਵਜੋਂ ਨਿਵੇਸ਼ ਸੁਰੱਖਿਆ ਸਮਝੌਤੇ ਸਮੇਤ ਭੂਗੋਲਿਕ ਸੰਕੇਤਾਂ ’ਤੇ  ਗੱਲਬਾਤ ਨੂੰ ਅੱਗੇ ਵਧਾਉਣ ਲਈ ਦੋਹਾਂ  ਧਿਰਾਂ ਦੇ ਸੰਕਲਪ ਦਾ ਸੰਕੇਤ ਦਿਤਾ। ਉਨ੍ਹਾਂ ਕਿਹਾ, ‘‘ਅਸੀਂ ਵਪਾਰ, ਤਕਨਾਲੋਜੀ, ਨਿਵੇਸ਼, ਨਵੀਨਤਾ, ਹਰੀ ਵਿਕਾਸ, ਸੁਰੱਖਿਆ, ਹੁਨਰ ਅਤੇ ਗਤੀਸ਼ੀਲਤਾ ਦੇ ਖੇਤਰਾਂ ’ਚ ਸਹਿਯੋਗ ਲਈ ਇਕ  ਰੋਡਮੈਪ ਤਿਆਰ ਕੀਤਾ ਹੈ।’’

ਲੇਯੇਨ ਨੇ ਕਿਹਾ, ‘‘ਅਸੀਂ ਅਪਣੀਆਂ ਟੀਮਾਂ ਨੂੰ ਇਸ ਸਾਲ ਦੇ ਅੰਤ ਤਕ  ਆਪਸੀ ਲਾਭਕਾਰੀ ਦੁਵਲੇ ਮੁਕਤ ਵਪਾਰ ਸਮਝੌਤੇ ਨੂੰ ਪੂਰਾ ਕਰਨ ਦੇ ਹੁਕਮ ਦਿਤੇ ਹਨ। ਅਸੀਂ ਅਪਣੀਆਂ ਟੀਮਾਂ ਨੂੰ ਇਸ ਗਤੀ ਨੂੰ ਬਣਾਈ ਰੱਖਣ ਅਤੇ ਇਸ ਸਾਲ ਦੇ ਅੰਤ ਤੋਂ ਪਹਿਲਾਂ ਅਪਣੇ  ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਕੰਮ ਸੌਂਪਿਆ ਹੈ।’’ ਪ੍ਰਧਾਨ ਮੰਤਰੀ ਨੇ ਰੱਖਿਆ ਅਤੇ ਸੁਰੱਖਿਆ ’ਤੇ  ਭਾਰਤ-ਯੂਰਪੀ ਸੰਘ ਦੇ ਵਧਦੇ ਸਹਿਯੋਗ ਨੂੰ ‘ਆਪਸੀ ਵਿਸ਼ਵਾਸ’ ਦਾ ਪ੍ਰਤੀਕ ਦਸਿਆ  ਅਤੇ ਕਿਹਾ ਕਿ ਦੋਵੇਂ ਪੱਖ ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ ਅਤੇ ਅਤਿਵਾਦ ਵਿਰੋਧੀ ਮੁਹਿੰਮਾਂ ’ਚ ਸਹਿਯੋਗ ਵਧਾਉਣਗੇ। ਉਨ੍ਹਾਂ ਕਿਹਾ, ‘‘ਦੋਵੇਂ ਪੱਖ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਦੀ ਮਹੱਤਤਾ ’ਤੇ  ਸਹਿਮਤ ਹੋਏ।’’ ਮੋਦੀ ਨੇ ਕਿਹਾ, ‘‘ਅਸੀਂ ਹਿੰਦ-ਪ੍ਰਸ਼ਾਂਤ ਖੇਤਰ ਅਤੇ ਅਫਰੀਕਾ ’ਚ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਲਈ ਤਿਕੋਣੀ ਵਿਕਾਸ ਪ੍ਰਾਜੈਕਟਾਂ ’ਤੇ  ਮਿਲ ਕੇ ਕੰਮ ਕਰਾਂਗੇ।’’

ਵੋਨ ਡੇਰ ਲੇਯੇਨ ਨੇ ਹਿੰਦ ਮਹਾਂਸਾਗਰ ਨੂੰ ‘ਗਲੋਬਲ ਵਪਾਰ ਦੀ ਜੀਵਨ ਰੇਖਾ’ ਦਸਿਆ  ਅਤੇ ਕਿਹਾ ਕਿ ਇਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਨਾ ਸਿਰਫ ਭਾਰਤ ਲਈ ਬਲਕਿ ਪੂਰੀ ਦੁਨੀਆਂ  ਲਈ ਮਹੱਤਵਪੂਰਨ ਹੈ। ਇਹ ਟਿਪਣੀਆਂ ਖੇਤਰ ’ਚ ਚੀਨ ਦੀ ਵਧਦੀ ਦਖਲਅੰਦਾਜ਼ੀ ਦੇ ਵਿਚਕਾਰ ਆਈਆਂ ਹਨ।

(For more news apart from There will be free trade agreement between India and European Union by end of this year News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement