
।ਕੋਰੋਨਾਵਾਇਰਸ ਕਾਰਨ ਹੁਣ ਤੱਕ 25 ਹਜ਼ਾਰ ਮੌਤਾਂ ਹੋਈਆਂ ਹਨ ਨਾਲ ਹੀ 5 ਲੱਖ ਤੋਂ ਵੱਧ ਸੰਕਰਮਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਨਵੀਂ ਦਿੱਲੀ : ਕੋਰੋਨਾਵਾਇਰਸ ਕਾਰਨ ਹੁਣ ਤੱਕ 25 ਹਜ਼ਾਰ ਮੌਤਾਂ ਹੋਈਆਂ ਹਨ ਨਾਲ ਹੀ 5 ਲੱਖ ਤੋਂ ਵੱਧ ਸੰਕਰਮਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਸਭ ਤੋਂ ਡਰਾਉਣੀ ਤਸਵੀਰ ਸ਼ੁੱਕਰਵਾਰ ਨੂੰ ਇਟਲੀ ਤੋਂ ਆਈ ਹੈ। ਇਕ ਦਿਨ ਵਿਚ ਕੋਰੋਨਾ ਵਾਇਰਸ ਕਾਰਨ 919 ਮੌਤਾਂ ਹੋਈਆਂ ਹਨ।
photo
ਹੁਣ ਤਕ 1 ਦਿਨਾਂ ਵਿੱਚ ਹੋਈਆਂ ਮੌਤਾਂ ਦੀ ਇਹ ਸਭ ਤੋਂ ਵੱਧ ਸੰਖਿਆ ਹੈ। ਇਸ ਦੇ ਨਾਲ ਇਟਲੀ ਵਿੱਚ ਮਰਨ ਵਾਲੇ ਲੋਕਾਂ ਦੀ ਕੁੱਲ ਸੰਖਿਆ 9,134 ਤੱਕ ਪਹੁੰਚ ਗਈ ਹੈ।ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ 21 ਮਾਰਚ ਨੂੰ ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ 793 ਲੋਕਾਂ ਦੀ ਮੌਤ ਹੋਈ ਸੀ।
photo
ਇਸ ਦੇ ਨਾਲ ਵੀਰਵਾਰ ਨੂੰ 712 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ 683, ਮੰਗਲਵਾਰ ਨੂੰ 743 ਅਤੇ ਸੋਮਵਾਰ ਨੂੰ 602 ਪਰ ਸ਼ੁੱਕਰਵਾਰ ਦਾ ਅੰਕੜਾ 919 ਸਭ ਤੋਂ ਉੱਚਾ ਸੀ। ਇਸ ਤੋਂ ਇਲਾਵਾ ਇਟਲੀ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 86,498 ਤੱਕ ਪਹੁੰਚ ਗਈ ਹੈ।
ਕੋਰੋਨਾ ਵਾਇਰਸ ਨਾਲ ਹੁਣ ਤੱਕ ਵਿਸ਼ਵ ਵਿੱਚ 25,066 ਵਿਅਕਤੀਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਯੂਰਪ ਵਿੱਚ ਹੋਈਆਂ ਹਨ। ਮਹਾਂਦੀਪ ਇਸ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਇੱਥੇ 17,314 ਮੌਤਾਂ ਹੋਈਆ।
ਇਟਲੀ ਵਿਚ 9,134 ਲੋਕਾਂ ਦੀ ਮੌਤ ਹੋਈ। ਜੋ ਕਿਸੇ ਵੀ ਯੂਰਪੀਅਨ ਦੇਸ਼ ਵਿਚ ਸਭ ਤੋਂ ਵੱਧ ਹੈ। ਸਪੇਨ ਵਿੱਚ ਹੁਣ ਤੱਕ 4,858 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਏਸ਼ੀਆਈ ਦੇਸ਼ ਚੀਨ ਵਿਚ 3,292 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਸੰਬਰ ਤੋਂ ਲੈ ਕੇ ਹੁਣ ਤੱਕ ਵਿਸ਼ਵ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਘੱਟੋ ਘੱਟ 5,47,034 ਕੇਸ ਸਾਹਮਣੇ ਆ ਚੁੱਕੇ ਹਨ।
ਅਮਰੀਕਾ ਵਿੱਤ 83,500 ਸੰਕਰਮਿਤ ਕੋਰੋਨਾ ਵਾਇਰਸ ਦੇ ਪੁਸ਼ਟੀ ਮਾਮਲਿਆਂ ਵਿਚ ਅਮਰੀਕਾ ਹੁਣ ਚੀਨ ਨੂੰ ਪਛਾੜ ਕੇ ਅੱਗੇ ਵੱਧ ਗਿਆ ਹੈ। ਅਮਰੀਕਾ ਵਿੱਚ ਹੁਣ ਤੱਕ 83,500 ਤੋਂ ਵੱਧ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਇਹ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਨਾਲੋਂ ਵੱਧ ਹੈ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ਨੇ ਚੀਨ (81,782 ਕੇਸ) ਅਤੇ ਇਟਲੀ (80,589) ਨਾਲ ਅੱਗੇ ਨਿਕਲ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ