
ਦੇਸ਼ ਵਿਚ ਸੰਗਠਿਤ ਖੇਤਰਾਂ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਸਾਰ ਨਾਲ ਦੇਸ਼ ਨੂੰ ਬਚਾਉਣ ਲਈ ਕੇਂਦਰ ਸਰਕਾਰ ਅਲੱਗ-ਅਲੱਗ ਸ਼੍ਰੇਣੀਆਂ ਦੇ ਲੋਕਾਂ ਲਈ ਕਈ ਰਾਹਤ ਪੈਕੇਜ ਦਾ ਐਲਾਨ ਕਰ ਚੁੱਕੀ ਹੈ। ਘਟ ਆਮਦਨੀ ਵਾਲੇ ਵਰਗ ਦੇ ਕਰੀਬ 80 ਲੱਖ ਕਰਮਚਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਹ ਫ਼ੈਸਲਾ ਲਿਆ ਹੈ ਕਿ ਅਗਲੇ ਤਿੰਨ ਮਹੀਨਿਆਂ ਤਕ ਕੰਪਨੀ ਅਤੇ ਕਰਮਚਾਰੀਆਂ ਵੱਲੋਂ 12 ਫ਼ੀਸਦੀ +12 ਫ਼ੀਸਦੀ ਦੀ ਰਕਮ EPFO ਵਿਚ ਅਪਣੇ ਵੱਲੋਂ ਜਮ੍ਹਾਂ ਕਰਨਗੇ।
Employee
ਦੇਸ਼ ਵਿਚ ਸੰਗਠਿਤ ਖੇਤਰਾਂ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਇਸ ਫ਼ੈਸਲੇ ਨਾਲ 4 ਲੱਖ ਤੋਂ ਜ਼ਿਆਦਾ ਸੰਸਥਾਵਾਂ ਨੂੰ ਵੀ ਫ਼ਾਇਦਾ ਹੋਵੇਗਾ। ਪਰ ਇਸ ਯੋਜਨਾ ਦੀਆਂ ਕੁੱਝ ਸ਼ਰਤਾਂ ਹਨ। ਸਰਕਾਰ ਨੇ ਇਸ ਐਲਾਨ ਦਾ ਫ਼ਾਇਦਾ ਸਿਰਫ ਉਹਨਾਂ ਹੀ ਕੰਪਨੀਆਂ ਨੂੰ ਮਿਲੇਗਾ ਜਿਹਨਾਂ ਕੋਲ 100 ਤੋਂ ਘਟ ਕਰਮਚਾਰੀ ਹਨ ਅਤੇ 90 ਫ਼ੀਸਦੀ ਕਰਮਚਾਰੀਆਂ ਦੀ ਸੈਲਰੀ 15000 ਰੁਪਏ ਤੋਂ ਘਟ ਹੈ।
Money
ਯਾਨੀ 15000 ਤੋਂ ਜ਼ਿਆਦਾ ਤਨਖ਼ਾਹ ਲੈਣ ਵਾਲਿਆਂ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਹੁਣ ਅਸੀ ਤੁਹਾਨੂੰ ਦਸਦੇ ਹਾਂ ਕਿ ਸਰਕਾਰ ਦੇ ਇਸ ਕਦਮ ਨਾਲ 15000 ਰੁਪਏ ਤਕ ਕਮਾਉਣ ਵਾਲੇ ਇਕ ਕਰਮਚਾਰੀ ਨੂੰ ਹਰ ਮਹੀਨੇ ਕਿੰਨੀ ਬਚਤ ਹੋਵੇਗੀ। ਵੈਸੇ ਅਲੱਗ-ਅਲੱਗ ਕੰਪਨੀਆਂ ਵੱਖ-ਵੱਖ ਤਰੀਕਿਆਂ ਨਾਲ ਬੇਸਿਕ ਸੈਲਰੀ ਤੈਅ ਕਰਦੀ ਹੈ। ਇਕ ਅਨੁਮਾਨ ਮੁਤਾਬਕ ਮਹੀਨੇ ਵਿਚ 15000 ਰੁਪਏ ਲੈਣ ਵਾਲੇ ਕਰਮਚਾਰੀਆਂ ਦੀ ਬੇਸਿਕ ਡੀਏ-7000 ਰੁਪਏ ਹੈ।
ਇਸ ਰਕਮ ਵਿਚੋਂ ਹੀ 12 ਫ਼ੀਸਦੀ EPF ਕੱਟੀ ਜਾਂਦੀ ਹੈ ਯਾਨੀ 840 ਰੁਪਏ ਅਤੇ ਇੰਨੀ ਹੀ ਰਕਮ ਐਪਲਾਇਰ ਵੱਲੋਂ ਵੀ ਯੋਗਦਾਨ ਦਿੱਤਾ ਜਾਂਦਾ ਹੈ। ਹੁਣ ਸਰਕਾਰ ਨੇ ਕਿਹਾ ਹੈ ਕਿ ਉਹ ਅਗਲੇ ਤਿੰਨ ਮਹੀਨਿਆਂ ਤਕ ਮੁਲਾਜ਼ਮ ਅਤੇ ਕਰਮਚਾਰੀ ਦੋਵਾਂ ਦੇ ਹਿੱਸੇ ਦੀ 12-12 ਫ਼ੀਸਦੀ ਰਕਮ PF ਖਾਤੇ ਵਿਚ ਜਮ੍ਹਾਂ ਕਰਵਾਏਗੀ। ਯਾਨੀ ਮੁਲਾਜ਼ਮ ਦੇ ਹਿੱਸੇ ਦਾ 840 ਰੁਪਏ ਅਤੇ ਮਜ਼ਦੂਰ ਦੇ ਹਿੱਸੇ ਦੇ ਵੀ 840 ਰੁਪਏ ਸਰਕਾਰ ਦੇਵੇਗੀ। ਇਸ ਤਰ੍ਹਾਂ ਸਰਕਾਰ ਕੁੱਲ 1680 ਰੁਪਏ ਜਮ੍ਹਾਂ ਕਰੇਗੀ।
ਹੁਣ ਜੇ ਬਚਤ ਦੀ ਗੱਲ ਕੀਤੀ ਜਾਵੇ ਤਾਂ 15000 ਤਨਖ਼ਾਹ ਵਾਲੇ ਕਰਮਚਾਰੀ ਨੂੰ ਕਰੀਬ ਹਰ ਮਹੀਨੇ 1680 ਰੁਪਏ ਦੀ ਬਚਤ ਹੋਵੇਗੀ ਅਤੇ ਇਸ ਹਿਸਾਬ ਨਾਲ ਤਿੰਨ ਮਹੀਨਿਆਂ ਵਿਚ ਉਸ ਨੂੰ ਕਰੀਬ 5040 ਰੁਪਏ ਦੀ ਕੁੱਲ ਬਚਤ ਹੋ ਸਕਦੀ ਹੈ। ਹਾਲਾਂਕਿ ਕੁੱਝ ਕੰਪਨੀਆਂ ਕਰਮਚਾਰੀਆਂ ਦਾ ਹਿੱਸਾ ਵੀ ਕਾਸਟ ਟੂ ਕੰਪਨੀ ਵਿਚ ਜੋੜ ਦਿੰਦੀਆਂ ਹਨ।
ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ਕਰਮਚਾਰੀ EPFO ਵਿਚ ਜਮ੍ਹਾਂ ਕੁੱਲ ਰਕਮ ਦਾ 75 ਫ਼ੀਸਦੀ ਜਾਂ ਤਿੰਨ ਮਹੀਨਿਆਂ ਦੀ ਸੈਲਰੀ ਦੀ ਰਕਮ ਕਢਵਾ ਸਕਦੇ ਹਨ। ਸਰਕਾਰ ਇਸ ਦੇ ਲਈ ਈਪੀਐਫ ਦੇ ਰੇਗੁਲੇਸ਼ਨ ਵਿਚ ਸੋਧ ਕਰੇਗੀ। ਸਰਕਾਰ ਦੇ ਇਸ ਕਦਮ ਨਾਲ 4.8 ਕਰੋੜ ਕਰਮਚਾਰੀਆਂ ਨੂੰ ਫ਼ਾਇਦਾ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।