
ਉਹਨਾਂ ਕਿਹਾ ਕਿ ਕੰਪਨੀ ਦਿੱਲੀ ਅਤੇ ਗੁਆਂਢੀ ਰਾਜਾਂ ਹਰਿਆਣਾ, ਉੱਤਰ ਪ੍ਰਦੇਸ਼...
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ਭਰਵਿਚ ਲਾਕਡਾਊਨ ਦੇ ਮੱਦੇਨਜ਼ਰ ਜ਼ਰੂਰੀ ਚੀਜ਼ਾਂ ਦੀ ਮੰਗ ਕਾਫੀ ਵਧ ਗਈ ਹੈ। ਇਸ ਤੋਂ ਬਾਅਦ ਕੰਪਨੀਆਂ ਨੇ ਲੋਕਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ-ਐਨਸੀਆਰ ਵਿਚ ਮਦਰ ਡੇਅਰੀ ਨੇ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਦੁਗਣੀ ਕਰ ਕੇ 300 ਟਨ ਪ੍ਰਤੀਦਿਨ ਕਰ ਦਿੱਤੀ ਹੈ। ਵਪਾਰ ਦੇ ਮੁੱਖੀ ਪ੍ਰਦੀਪ ਸਾਹੂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੰਦ ਹੋਣ ਪਹਿਲਾਂ ਉਹ ਅਪਣੀਆਂ ਦੁਕਾਨਾਂ ਤੋਂ ਰੋਜ਼ਾਨਾਂ 160-180 ਟਨ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਕਰ ਰਹੇ ਸਨ।
Mother Dairy
ਹੁਣ ਉਹ 300 ਟਨ ਤੋਂ ਵਧ ਦੀ ਸਪਲਾਈ ਕਰ ਰਹੇ ਹਨ। ਸਾਹੂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮਦਰ ਡੇਅਰੀ ਨੇ 320 ਟਨ ਦੀ ਸਪਲਾਈ ਕੀਤੀ ਹੈ। ਕੰਪਨੀ ਇਸ ਨੂੰ ਵਧਾ ਕੇ 400 ਟਨ ਰੋਜ਼ਾਨਾ ਕਰੇਗੀ। ਉਹਨਾਂ ਕਿਹਾ ਕਿ ਕੰਪਨੀ ਨੂੰ ਲਾਜਿਸਟਿਕ ਦੇ ਮੋਰਚੇ ਤੇ ਕਈ ਦਿੱਕਤਾਂ ਆ ਰਹੀਆਂ ਹਨ। ਕਰਮਚਾਰੀਆਂ ਦੀ ਕਮੀ ਹੈ, ਵਾਹਨਾਂ ਦਾ ਮੁੱਦਾ ਹੈ ਪਰ ਕੰਪਨੀ ਅਪਣੇ ਵੱਲੋਂ ਪੂਰੇ ਯਤਨ ਕਰ ਰਹੀ ਹੈ।
Mother Dairy
ਉਹਨਾਂ ਕਿਹਾ ਕਿ ਕੰਪਨੀ ਦਿੱਲੀ ਅਤੇ ਗੁਆਂਢੀ ਰਾਜਾਂ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉਤਰਾਖੰਡ ਤੋਂ ਸਬਜ਼ੀਆਂ ਦੀ ਖਰੀਦਦਾਰੀ ਕਰ ਰਹੀ ਹੈ। ਸਾਹੂ ਨੇ ਅੱਗੇ ਦਸਿਆ ਕਿ ਇਸ ਤੋਂ ਇਲਾਵਾ ਉਹ ਮਹਾਰਾਸ਼ਟਰ ਤੋਂ ਪਿਆਜ਼ ਮੰਗਵਾ ਰਹੇ ਹਨ ਜਦਕਿ ਆਲੂ ਉੱਤਰ ਪ੍ਰਦੇਸ਼ ਤੋਂ ਆਗਰਾ ਤੋਂ ਖਰੀਦ ਰਹੇ ਹਨ।
ਉਹਨਾਂ ਕਿਹਾ ਕਿ ਕੰਪਨੀ ਨੂੰ ਕੇਰਲ ਤੋਂ ਅਨਾਨਾਸ ਅਤੇ ਮੁਸੰਮੀ ਮੰਗਵਾਉਣ ਵਿਚ ਦਿੱਕਤ ਆ ਰਹੀ ਹੈ। ਹਾਲਾਂਕਿ ਕੋਲਡ ਸਟੋਰਾਂ ਵਿੱਚ ਕੰਪਨੀ ਕੋਲ ਸੇਬਾਂ ਦਾ ਲੋੜੀਂਦਾ ਭੰਡਾਰ ਹੈ। ਕੰਪਨੀ ਦੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ 300 ਤੋਂ ਵੱਧ ਸਫਲ ਸਟੋਰ ਹਨ। ਸਾਹੂ ਨੇ ਕਿਹਾ ਕਿ ਖਰੀਦ ਲਈ ਆਉਣ ਵਾਲੇ ਲੋਕਾਂ ਦੀ ਰੱਖਿਆ ਲਈ ਕੰਪਨੀ ਦੇ ਸਫਲ ਸਟੋਰਾਂ 'ਤੇ' ਕਾਫੀ ਦੂਰੀ 'ਬਣਾਈ ਰੱਖੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।