ਅਮਰੀਕੀ ਕੰਪਨੀ ਨੇ ਚੀਨ ‘ਤੇ ਠੋਕਿਆ 20 ਟ੍ਰਿਲੀਅਨ ਡਾਲਰ ਦਾ ਮੁਕੱਦਮਾ
Published : Mar 25, 2020, 4:27 pm IST
Updated : Apr 9, 2020, 8:10 pm IST
SHARE ARTICLE
Photo
Photo

ਜਾਣ-ਬੂਝ ਕੇ ਕੋਰੋਨਾ ਵਾਇਰਸ ਫੈਲਾਉਣ ਦਾ ਇਲਜ਼ਾਮ

ਵਾਸ਼ਿੰਗਟਨ: ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਯੂਐਸ ਦੀ ਇਕ ਕੰਪਨੀ ਨੇ ਚੀਨੀ ਸਰਕਾਰ ਉੱਤੇ 20 ਟ੍ਰਿਲੀਅਨ ਡਾਲਰ ਦੇ ਨੁਕਸਾਨ ਲਈ ਮੁਕੱਦਮਾ ਕੀਤਾ ਹੈ। ਕੰਪਨੀ ਦਾ ਦੋਸ਼ ਹੈ ਕਿ ਚੀਨ ਨੇ ਇਸ ਵਾਇਰਸ ਦੀ ਵਰਤੋਂ ਜੈਵਿਕ ਹਥਿਆਰ ਵਜੋਂ ਕੀਤੀ ਹੈ।

ਅਮਰੀਕਾ ਦੇ ਟੈਕਸਾਸ ਦੀ ਕੰਪਨੀ ਬਜ਼ ਫੋਟੋਜ਼, ਵਕੀਲ ਲੈਰੀ ਕਲੇਮੈਨ ਅਤੇ ਸੰਸਥਾ ਫ੍ਰੀਡਮ ਵਾਚ ਨੇ ਮਿਲ ਕੇ ਚੀਨੀ ਸਰਕਾਰ, ਚੀਨੀ ਫੌਜ, ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ, ਵੁਹਾਨ ਇੰਸਟੀਚਿਊਟ ਦੇ ਡਾਇਰੈਕਟਰ ਸ਼ੀ ਜ਼ੇਂਗਲੀ ਅਤੇ ਚੀਨੀ ਸੈਨਾ ਦੇ ਮੇਜਰ ਜਨਰਲ ਚੇਨ ਵੇਈ 'ਤੇ ਸਾਂਝੇ ਤੌਰ 'ਤੇ ਮੁਕੱਦਮਾ ਕੀਤਾ ਹੈ।

ਮੁਕੱਦਮਾ ਕਰਨ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਚੀਨੀ ਪ੍ਰਸ਼ਾਸਨ ਇਕ ਜੈਵਿਕ ਹਥਿਆਰ ਤਿਆਰ ਕਰ ਰਿਹਾ ਸੀ, ਜਿਸ ਕਾਰਨ ਇਹ ਵਾਇਰਸ ਫੈਲ ਗਿਆ ਹੈ ਅਤੇ ਇਸੇ ਲਈ ਉਨ੍ਹਾਂ ਨੇ 20 ਟ੍ਰਿਲੀਅਨ ਡਾਲਰ ਦੇ ਨੁਕਸਾਨ ਦੀ ਮੰਗ ਕੀਤੀ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਸਲ ਵਿਚ ਚੀਨ ਨੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਅਤੇ ਬਿਮਾਰ ਕਰਨ ਦੀ ਸਾਜਿਸ਼ ਰਚੀ ਹੈ।

ਉਨ੍ਹਾਂ ਨੇ ਦੋਸ਼ ਲਾਇਆ ਕਿ ਵਾਇਰਸ ਨੂੰ ਜਾਣ ਬੁੱਝ ਕੇ ਵੁਹਾਨ ਵਾਇਰਲੌਜੀ ਸੰਸਥਾ ਦੁਆਰਾ ਜਾਰੀ ਕੀਤਾ ਗਿਆ ਸੀ। ਚੀਨ ਨੇ ਵਿਸ਼ਵ ਵਿਚ ਵੱਡੇ ਪੱਧਰ 'ਤੇ ਤਬਾਹੀ ਲਈ ਕੋਰੋਨਾ ਵਾਇਰਸ ਦਾ ‘ਨਿਰਮਾਣ’ ਕੀਤਾ ਹੈ। ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਜੈਵਿਕ ਹਥਿਆਰਾਂ ਨੂੰ 1925 ਵਿਚ ਹੀ ਗੈਰਕਾਨੂੰਨੀ ਐਲਾਨਿਆ ਗਿਆ ਸੀ ਅਤੇ ਇਹਨਾਂ ਨੂੰ ਨਸਲਕੁਸ਼ੀ ਦੇ ਅੱਤਵਾਦੀ ਹਥਿਆਰਾਂ ਵਜੋਂ ਵੇਖਿਆ ਜਾ ਸਕਦਾ ਹੈ।

ਅਮਰੀਕੀ ਕੰਪਨੀ ਨੇ ਇਸ ਬਾਰੇ ਕਈ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਵੁਹਾਨ ਵਿਚ ਇਕੋ ਮਾਈਕਰੋਬਾਇਓਲੋਜੀ ਲੈਬ ਹੈ ਜੋ ਨੋਵਲ ਕੋਰੋਨਾ ਵਰਗੇ ਅਤਿ ਆਧੁਨਿਕ ਵਾਇਰਸਾਂ ਨਾਲ ਨਜਿੱਠ ਸਕਦੀ ਹੈ। ਚੀਨ ਨੇ ਕੋਰੋਨਾ ਵਾਇਰਸ ਬਾਰੇ ਆਪਣੇ ਬਿਆਨਾਂ ਨੂੰ ਰਾਸ਼ਟਰੀ ਸੁਰੱਖਿਆ ਪ੍ਰੋਟੋਕੋਲ ਦੇ ਬਹਾਨੇ ਵਜੋਂ ਛੁਪਾਇਆ ਹੈ।

ਉੱਥੇ ਹੀ ਡਬਲਯੂਐਚਓ (ਵਿਸ਼ਵ ਸਿਹਤ ਸੰਗਠਨ) ਦੇ ਮੁਖੀ ਟੇਡਰੋਸ ਅਡਾਨੋਮ ਗੈਬਰੀਅਸ ਨੇ ਚੇਤਾਵਨੀ ਦਿੱਤੀ ਕਿ ਮਹਾਂਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਕੋਵਿਡ -19 ਦੇ ਸਕਾਰਾਤਮਕ ਕੇਸਾਂ ਅਤੇ ਬਿਮਾਰੀ ਨਾਲ ਹੋਈਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਵਿਸ਼ਵ ਵਿਚ ਸਕਾਰਾਤਮਕ ਮਾਮਲਿਆਂ ਦੀ ਗਿਣਤੀ 4,00,000 ਤੋਂ ਪਾਰ ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 18,000 ਨੂੰ ਪਾਰ ਕਰ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement