ਕੋਰੋਨਾ ਨਾਲ ਨਿਪਟਣ ਲਈ RCF ਕਪੂਰਥਲਾ ਦਾ ਫੈਸਲਾ, ਰੇਲ ਡੱਬਿਆਂ ਵਿਚ ਬਣਾਏ ਜਾਣਗੇ ਆਈਸੋਲੇਸ਼ਨ ਵਾਰਡ
Published : Mar 28, 2020, 1:10 pm IST
Updated : Mar 28, 2020, 1:10 pm IST
SHARE ARTICLE
Rcf kapurthala to set up isolation ward in rail coach to deal with corona
Rcf kapurthala to set up isolation ward in rail coach to deal with corona

ਫਿਲਹਾਲ ਆਰਸੀਐਫ ਕੋਲ 49 ਅਜਿਹੇ ਨਾਨ ਏਸੀ ਡੱਬੇ ਤਿਆਰ ਹਨ ਜਿਹਨਾਂ ਨੂੰ ਦੋ ਜਾਂ ਤਿੰਨ ਦਿਨਾਂ ਵਿ

ਕਪੂਰਥਲਾ: ਦੁਨੀਆਭਰ ਲਈ ਚੁਣੌਤੀ ਬਣ ਚੁੱਕੇ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਰੇਲਵੇ ਨੇ ਵੀ ਕਮਰ ਕੱਸ ਲਈ ਹੈ। ਕੇਂਦਰ ਸਰਕਾਰ ਵੱਲੋਂ ਰੇਲਵੇ ਨੇ ਰੇਲ ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਤਬਦੀਲ ਕਰਨ ਦੀ ਪ੍ਰਤੀਕਿਰਿਆ ਸ਼ੁਰੂ ਹੋ ਚੁੱਕੀ ਹੈ। ਕਪੂਰਥਲਾ ਦੇ ਰੇਲ ਡੱਬਾ ਫੈਕਟਰੀ ਦੁਆਰਾ ਆਈਸੋਲੇਸ਼ਨ ਵਾਰਡ ਵਾਲੇ ਡੱਬੇ ਤਿਆਰ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।

TrainTrain

ਫਿਲਹਾਲ ਆਰਸੀਐਫ ਕੋਲ 49 ਅਜਿਹੇ ਨਾਨ ਏਸੀ ਡੱਬੇ ਤਿਆਰ ਹਨ ਜਿਹਨਾਂ ਨੂੰ ਦੋ ਜਾਂ ਤਿੰਨ ਦਿਨਾਂ ਵਿਚ ਆਈਸੋਲੇਸ਼ਨ ਵਾਰਡ ਵਿਚ ਬਦਲਿਆ ਜਾਵੇਗਾ। ਆਰਸੀਐਫ ਕਪੂਰਥਲਾ ਦੇ ਜੀਐਮ ਰਵਿੰਦਰ ਗੁਪਤਾ ਨੂੰ ਰੇਲਵੇ ਵਿਭਾਗ ਤੋਂ ਇਸ ਸਬੰਧ ਵਿਚ ਪੱਤਰ ਮਿਲਿਆ ਹੈ। ਇਸ ਤੇ ਐਮਰਜੈਂਸੀ ਦੇ ਚਲਦੇ ਕੰਮ ਸ਼ੁਰੂ ਹੋ ਗਿਆ ਹੈ। ਡੱਬਿਆਂ ਨੂੰ ਦੋ-ਤਿੰਨ ਦਿਨਾਂ ਵਿਚ ਆਈਸੋਲੇਸ਼ਨ ਵਾਰਡ ਬਣਾਉਣ ਦਾ ਕੰਮ ਚਲ ਰਿਹਾ ਹੈ।

Train Train

ਰੇਲ ਵਿਭਾਗ ਦੇ ਨਿਰਦੇਸ਼ ਤੇ ਉੱਤਰ ਰੇਲਵੇ ਅਤੇ ਪੂਰਬ ਰੇਲਵੇ ਦੇ ਕਰਮਚਾਰੀ ਇਸ ਕੰਮ ਵਿਚ ਰਾਤ ਦਿਨ ਜੁਟੇ ਹੋਏ ਹਨ। ਉਹਨਾਂ ਦਸਿਆ ਕਿ ਇਕ ਡੱਬੇ ਵਿਚ ਅੱਠ ਕੇਬਿਨ ਹੁੰਦੇ ਹਨ ਪਰ ਸਾਰਿਆਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਕੋਰੋਨਾ ਵਾਇਰਸ ਪੀੜਤ ਲਈ ਅਲੱਗ ਬਾਥਰੂਮ ਹੋਣਾ ਚਾਹੀਦਾ ਹੈ। ਇਸ ਕਰ ਕੇ ਇਕ ਡੱਬੇ ਵਚ ਦੋ ਜਾਂ ਤਿੰਨ ਆਈਸੋਲੇਸ਼ਨ ਬੈਡ ਹੋਣਗੇ। ਇਸ ਤੇ ਵਿਚਾਰ ਚਲ ਰਿਹਾ ਹੈ। ਡਾਕਟਰ ਲਈ ਵੀ ਡੱਬੇ ਵਿਚ ਹੀ ਵਿਵਸਥਾ ਕੀਤੀ ਜਾਵੇਗੀ।

ਇਸ ਸਬੰਧੀ ਮਾਹਰਾਂ ਡਾਕਟਰਾਂ ਦੀ ਸਲਾਹ ਵੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਦਸਿਆ ਕਿ ਆਰਸੀਐਫ ਵੱਲੋਂ ਟ੍ਰਾਇਲ ਦੇ ਤੌਰ ਤੇ ਢਾਈ-ਤਿੰਨ ਸੌ ਮਾਸਕ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਵੈਂਟੀਲੈਂਟਰ ਬਣਾਉਣ ਤੇ ਵੀ ਕੰਮ ਚਲ ਰਿਹਾ ਹੈ। ਉਹਨਾਂ ਨੇ ਜਿਹੜੇ ਵੈਂਟੀਲੈਟਰ ਨੂੰ ਡਿਜ਼ਾਇਨ ਕੀਤਾ ਹੈ ਉਹ ਬਹੁਤ ਹੀ ਸਸਤਾ ਹੋਵੇਗਾ। ਦਸ ਦਈਏ ਕਿ ਕੇਂਦਰ ਸਰਕਾਰ ਨੇ ਲਾਕਡਾਊਨ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਕਰੀਬ ਤਿੰਨ ਕਰੋੜ ਵਿਧਵਾਵਾਂ, ਬਜ਼ੁਰਗਾਂ ਅਤੇ ਅਪਾਹਜਾਂ ਨੂੰ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਤਿੰਨ ਮਹੀਨਿਆਂ ਦੀ ਪੈਨਸ਼ਨ ਐਡਵਾਂਸ ਦੇਣ ਦਾ ਫ਼ੈਸਲਾ ਕੀਤਾ ਹੈ।

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਤਹਿਤ ਇਹਨਾਂ ਨੂੰ ਪੈਨਸ਼ਨ ਸਿੱਧੇ ਉਹਨਾਂ ਦੇ ਖਾਤੇ ਵਿਚ ਭੇਜੀ ਜਾਵੇਗੀ। 60-79 ਸਾਲ ਵਾਲੇ ਬਜ਼ੁਰਗਾਂ ਨੂੰ ਹੁਣ 200 ਰੁਪਏ ਪ੍ਰਤੀ ਮਹੀਨਾ, ਜਦਕਿ 80 ਸਾਲ ਜਾਂ ਉਸ ਤੋਂ ਉਪਰ ਉਮਰ ਵਾਲੇ ਬਜ਼ੁਰਗਾਂ ਨੂੰ ਹਰ ਮਹੀਨੇ 500 ਰੁਪਏ ਮਿਲਦੇ ਹਨ। 40 ਤੋਂ 79 ਸਾਲ ਦੀ ਉਮਰ ਦੀਆਂ ਵਿਧਵਾਵਾਂ ਨੂੰ 300 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ ਜਦਕਿ 80 ਸਾਲ ਤੋਂ ਉਪਰ ਦੀਆਂ ਵਿਧਵਾਵਾਂ ਨੂੰ ਹਰ ਮਹੀਨੇ 500 ਰੁਪਏ ਮਿਲਦੇ ਹਨ।

79 ਸਾਲ ਦੀ ਉਮਰ ਵਾਲੇ ਅਪਾਹਜ਼ਾਂ ਨੂੰ ਹਰ ਮਹੀਨੇ 300 ਰੁਪਏ ਜਦਕਿ 80 ਸਾਲ ਤੋਂ ਜ਼ਿਆਦਾ ਉਮਰ ਵਾਲੇ ਅਪਾਹਜਾਂ ਨੂੰ ਹਰ ਮਹੀਨੇ 500 ਦਿੱਤੇ ਜਾਂਦੇ ਹਨ। 10 ਅਪ੍ਰੈਲ ਤਕ ਮਨਰੇਗਾ ਕਰਮਚਾਰੀਆਂ ਨੂੰ ਮਜਦੂਰੀ ਦੇ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ 10 ਅਪ੍ਰੈਲ ਤਕ ਮਨਰੇਗਾ ਕਰਮਚਾਰੀਆਂ ਦੀ ਪੂਰੀ ਮਜਦੂਰੀ ਦੇਣ ਦਾ ਫ਼ੈਸਲਾ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement