ਕੋਰੋਨਾ ਤੋਂ ਜਿੱਤਣ ਦੀ ਤਿਆਰੀ: ਰੇਲ ਡੱਬਾ ਫੈਕਟਰੀਆਂ ਬਣਾ ਰਹੀਆਂ ਹਨ ਸੈਨੇਟਾਈਜ਼ਰ ਅਤੇ ਮਾਸਕ  
Published : Mar 27, 2020, 2:01 pm IST
Updated : Mar 27, 2020, 2:01 pm IST
SHARE ARTICLE
Sanitizer and mask making rail coach factories
Sanitizer and mask making rail coach factories

ਰੇਲਵੇ ਨੇ ਇਸ ਆਧਰ ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ...

ਨਵੀਂ ਦਿੱਲੀ: ਰੇਲਵੇ ਜ਼ਰੂਰਤ ਪੈਣ ਤੇ ਡੱਬਿਆਂ ਵਿਚ ਮੈਡੀਕਲ ਉਪਕਰਣ ਬਣਾ ਸਕਦਾ ਹੈ। ਰੇਲਵੇ ਨੇ ਸੈਨੇਟਾਈਜ਼ਰ ਅਤੇ ਮਾਸਕ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਵੀ ਤਬਦੀਲ ਕੀਤਾ ਜਾ ਸਕਦਾ ਹੈ। ਮੈਕੇਨੀਕਲ ਅਤੇ ਮੈਡੀਕਲ ਦੀ ਟੀਮ ਇਸ ਵਿਕਲਪ ਤੇ ਮੀਟਿੰਗ ਵੀ ਕਰ ਰਹੀ ਹੈ। ਪੀਐਮ ਨੇ ਰਾਸ਼ਟਰ ਦੇ ਨਾਮ ਸੰਬੋਧਨ ਵਿਚ ਕੋਰੋਨਾ ਨੂੰ ਵਿਸ਼ਵ ਯੁੱਧ ਤੋਂ ਵੀ ਖਤਰਨਾਕ ਦਸਿਆ ਹੈ।

Coronavirus Covid-19 sanitizer mask Coronavirus Covid-19 sanitizer mask

ਰੇਲਵੇ ਨੇ ਇਸ ਆਧਰ ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰੇਲਵੇ ਬੋਰਡ ਨੇ ਅਧਿਕਾਰੀਆਂ ਨੇ ਦਸਿਆ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਰੇਲਵੇ ਦੇ ਵਰਕਸ਼ਾਪ ਵਿਚ ਐਂਬੂਲੈਂਸ, ਮਾਲਗੱਡੀਆਂ ਦੇ ਨਿਰਮਾਣ ਤੋਂ ਲੈ ਕੇ ਏਅਰਕ੍ਰਾਫਟ ਦੀ ਮੁਰੰਮਤ ਤਕ ਹੋਈ ਸੀ। ਮੌਜੂਦਾ ਸਮੇਂ ਵਿਚ ਡੱਬਾ ਫੈਕਟਰੀਆਂ ਵਿਚ ਰੇਲ ਨਾ ਜੁੜਿਆ ਸਾਰੇ ਤਰ੍ਹਾਂ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਗਿਆ ਹੈ। ਇਸ ਲਈ ਡੱਬਾ ਫੈਕਟਰੀਆਂ ਵਿਚ ਬੈੱਡ, ਰੈਕ, ਸਟੈਂਡ, ਮੇਜ਼, ਕੁਰਸੀਆਂ ਬਣਾਈਆਂ ਜਾ ਸਕਦੀਆਂ ਹਨ।

ਰੇਲਵੇ ਬੋਰਡ ਨੇ ਇਸ ਦੇ ਸਬੰਧ ਵਿਚ ਰਿਪੋਰਟ ਵੀ ਮੰਗੀ ਹੈ। ਰੇਲਵੇ ਬੋਰਡ ਦੇ ਅਧਿਕਾਰੀਆਂ ਨੇ ਦਸਿਆ ਕਿ ਜ਼ਰੂਰਤ ਪੈਣ ਤੇ ਰੇਲਵੇ ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਵੀ ਬਦਲਿਆ ਜਾ ਸਕਦਾ ਹੈ। ਡੱਬਿਆਂ ਨੂੰ ਮੋਬਾਇਲ ਹਸਪਤਾਲ ਵਿਚ ਪਹਿਲਾਂ ਵੀ ਬਦਲਿਆ ਜਾ ਚੁੱਕਿਆ ਹੈ। ਇਕ ਡੱਬੇ ਵਿਚ ਚਾਰ ਟਾਇਲਟ ਹੁੰਦੇ ਹਨ ਇਸ ਲਈ 2 ਤੋਂ 4 ਆਈਸੋਲੇਸ਼ਨ ਵਾਰਡ ਬਣਾਏ ਜਾ ਸਕਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੇ ਵਿਕਲਪ ਤੇ ਵਿਚਾਰ ਕੀਤਾ ਜਾ ਚੁੱਕਾ ਹੈ।

ਸਥਿਤੀਆਂ ਨੂੰ ਦੇਖਦੇ ਹੋਏ ਫ਼ੈਸਲਾ ਲਿਆ ਜਾਵੇਗਾ। ਦਸ ਦਈਏ ਕਿ ਕਰੋਨਾ ਕਰ ਕੇ ਪੂਰਾ ਭਾਰਤ ਲਾਕਡਾਊਨ ਪਿਆ ਹੈ। ਇਸ ਦੇ ਰੋਜ਼ਾਨਾਂ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿਚ ਇਕ ਖ਼ਬਰ ਆਈ ਹੈ ਕਿ ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ, ਵਾਈਐਮਸੀਏ ਦੇ ਵਿਦਿਆਰਥੀਆਂ ਨੇ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਨਵੀਨਤਾਕਾਰੀ ਹੱਲ ਲੱਭੇ ਹਨ।

ਯੂਨੀਵਰਸਿਟੀ ਦੀ ਸਟਾਰਟ-ਅਪ ਟੀਮ ਵਿਚ ਐਮਬੀਏ ਦੇ ਦੋ ਵਿਦਿਆਰਥੀਆਂ ਲਲਿਤ ਫੌਜਦਾਰ ਅਤੇ ਨਿਤਿਨ ਸ਼ਰਮਾ ਨੇ ਜਿਓ-ਫੇਂਸਿੰਗ ਤਕਨੀਕ ਦਾ ਉਪਯੋਗ ਕਰਦੇ ਹੋਏ ਇਕ ਮੋਬਾਇਲ ਐਪ ਤਿਆਰ ਕੀਤੀ ਹੈ। ਕੋਈ ਪੀੜਤ ਵਿਅਕਤੀ 5 ਤੋਂ 100 ਮੀਟਰ ਦੇ ਦਾਇਰੇ ਵਿਚ ਆਉਂਦਾ ਹੈ ਤਾਂ ਐਪ ਰਾਹੀਂ ਉਸ ਦਾ ਅਲਰਟ ਮਿਲ ਜਾਵੇਗਾ। ਇਸ ਦੇ ਨਾਲ ਹੀ ਇਹ ਚੇਤਾਵਨੀ ਮਿਲੇਗੀ ਕਿ ਤੁਸੀਂ ਉਹਨਾਂ ਥਾਵਾਂ ਤੇ ਨਾ ਜਾਓ ਜਿੱਥੇ ਪੀੜਤ ਵਿਅਕਤੀ ਪਿਛਲੇ 24 ਘੰਟਿਆਂ ਵਿਚ ਆਇਆ ਹੋਵੇ।

ਯੂਨੀਵਰਸਿਟੀ ਦੇ ਫੈਕਲਟੀ ਅਜੈ ਸ਼ਰਮਾ ਨੇ ਦਸਿਆ ਕਿ ਇਸ ਐਪ ਨੂੰ ‘ਕਵਚ’ ਦਾ ਨਾਮ ਦਿੱਤਾ ਗਿਆ ਹੈ। ਉਹਨਾਂ ਦਸਿਆ ਕਿ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ 16 ਮਾਰਚ ਨੂੰ ਕੋਵਿਡ-19 ਦੇ ਹੱਲ ਲਈ ਲਾਂਚ ਕੀਤਾ ਸੀ। ਇਸ ਚੁਣੌਤੀ ਦੁਆਰਾ 31 ਮਾਰਚ ਤਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇਨੋਵੈਟਿਵ ਹੱਲ ਲਈ ਬੁਲਾਇਆ ਗਿਆ ਸੀ।

ਯੂਨੀਵਰਸਿਟੀ ਦੀ ਟੀਮ ਨੇ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ 10 ਦਿਨ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਮੋਬਾਇਲ ਐਪ ਤਿਆਰ ਕੀਤੀ ਹੈ। ਕੁਲਪਤੀ ਪ੍ਰੋ. ਦਿਨੇਸ਼ ਕੁਮਾਰ ਨੇ ਸਟਾਰਟ-ਅਪ ਟੀਮ ਦੇ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ ਹੈ। ਕੁਲਪਤੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੁਨੀਆਭਰ ਵਿਚ ਮਨੁੱਖ ਲਈ ਸੰਕਟ ਬਣਦਾ ਜਾ ਰਿਹਾ ਹੈ। ਇਸ ਨਾਲ ਨਿਪਟਣ ਲਈ ਰੋਕਥਾਮ  ਹੀ ਬਿਹਤਰ ਵਿਕਲਪ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement