
ਰਅਸਲ ਜਦੋਂ ਅਜੇ ਮਿਸ਼ਰਾ ਸਦਨ ਵਿਚ ਬਿੱਲ ਨਾਲ ਸਬੰਧਤ ਨੁਕਤੇ ਪੇਸ਼ ਕਰ ਰਹੇ ਸਨ ਤਾਂ ਅਧੀਰ ਰੰਜਨ ਚੌਧਰੀ ਨੇ ਕੁਝ ਟਿੱਪਣੀਆਂ ਕੀਤੀਆਂ ।
ਨਵੀਂ ਦਿੱਲੀ: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਜੇਕਰ ਉਹਨਾਂ ਖ਼ਿਲਾਫ਼ ਇਕ ਵੀ ਕੇਸ ਦਰਜ ਹੈ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ। ਉਹਨਾਂ ਨੇ ਇਹ ਗੱਲ ਸਦਨ ਵਿਚ ਅਪਰਾਧਿਕ ਪ੍ਰਕਿਰਿਆ (ਪਛਾਣ) ਬਿੱਲ 2022 ਪੇਸ਼ ਕੀਤੇ ਜਾਣ ਦੌਰਾਨ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਕੀਤੀ ਗਈ ਟਿੱਪਣੀ ਦੇ ਜਵਾਬ ਵਿਚ ਕਹੀ।
ਦਰਅਸਲ ਜਦੋਂ ਅਜੇ ਮਿਸ਼ਰਾ ਸਦਨ ਵਿਚ ਬਿੱਲ ਨਾਲ ਸਬੰਧਤ ਨੁਕਤੇ ਪੇਸ਼ ਕਰ ਰਹੇ ਸਨ ਤਾਂ ਅਧੀਰ ਰੰਜਨ ਚੌਧਰੀ ਨੇ ਕੁਝ ਟਿੱਪਣੀਆਂ ਕੀਤੀਆਂ । ਚੌਧਰੀ ਦਾ ਇਸ਼ਾਰਾ ਪਿਛਲੇ ਸਾਲ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ ਵਾਪਰੀ ਹਿੰਸਕ ਘਟਨਾ ਵੱਲ ਸੀ ਜਿਸ ਵਿਚ 4 ਕਿਸਾਨਾਂ ਦੀ ਮੌਤ ਹੋਈ ਸੀ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਮੁਲਜ਼ਮ ਹੈ।
ਕਾਂਗਰਸ ਆਗੂ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਮਿਸ਼ਰਾ ਨੇ ਕਿਹਾ, ''ਮੈਂ ਅਧੀਰ ਰੰਜਨ ਚੌਧਰੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ 2019 'ਚ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਜੇਕਰ ਮੇਰੇ 'ਤੇ ਇਕ ਵੀ ਮਾਮਲਾ ਹੈ, ਜੇਕਰ ਮੈਂ ਇਕ ਮਿੰਟ ਲਈ ਵੀ ਜੇਲ੍ਹ ਗਿਆ ਤਾਂ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ।''