ਬੇਕਾਬੂ ਟਰੱਕ ਨੇ ਕਈਆਂ ਨੂੰ ਕੁਚਲਿਆ, ਡੇਢ ਸਾਲ ਦੇ ਬੱਚੇ ਸਮੇਤ 12 ਲੋਕ ਜ਼ਖਮੀ 
Published : Mar 28, 2023, 12:22 pm IST
Updated : Mar 28, 2023, 12:22 pm IST
SHARE ARTICLE
The uncontrolled truck crushed many, 12 people including a one and a half year old child were injured
The uncontrolled truck crushed many, 12 people including a one and a half year old child were injured

ਬਿਛੀਆ ਨਗਰ 'ਚ ਸੋਮਵਾਰ ਨੂੰ ਵਾਪਰੇ ਇਸ ਭਿਆਨਕ ਹਾਦਸੇ 'ਚ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ

ਮੰਡਲਾ : ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ ਦੇ ਬਿਚੀਆ ਵਿਖੇ ਸੋਮਵਾਰ ਨੂੰ ਇੱਕ ਬੇਕਾਬੂ ਟਰੱਕ ਨੇ NH-30 'ਤੇ ਤਬਾਹੀ ਮਚਾਈ। ਸਾਹਮਣੇ ਤੋਂ ਆ ਰਿਹਾ ਟਰੱਕ ਉਸ ਨੂੰ ਟੱਕਰ ਮਾਰ ਗਿਆ। ਇਸ ਹਾਦਸੇ ਵਿਚ ਡੇਢ ਸਾਲ ਦੇ ਮਾਸੂਮ ਬੱਚੇ ਸਮੇਤ 12 ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਮੰਡਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਦਕਿ ਦੋ ਲੋਕਾਂ ਨੂੰ ਗੰਭੀਰ ਹਾਲਤ 'ਚ ਜਬਲਪੁਰ ਰੈਫਰ ਕਰ ਦਿੱਤਾ ਗਿਆ ਹੈ।

ਘਟਨਾ ਦਾ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਜ਼ਾਰ ਦੇ ਵਿਚਕਾਰ ਤੇਜ਼ ਰਫ਼ਤਾਰ ਟਰੱਕ ਕਈ ਵਾਹਨਾਂ ਨੂੰ ਦਰੜਦਾ ਹੋਇਆ ਇੱਕ ਦੁਕਾਨ ਦੇ ਬਾਹਰ ਜਾ ਰੁਕਿਆ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਸੜਕ 'ਤੇ ਬੈਠ ਕੇ ਪ੍ਰਦਰਸ਼ਨ ਕੀਤਾ। ਇਸ ਹਾਦਸੇ ਤੋਂ ਬਾਅਦ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਐਸਡੀਐਮ ਸਿਰਜਨਾ ਯਾਦਵ ਅਤੇ ਐਸਡੀਓ ਖੁਮਾਨ ਸਿੰਘ ਧਰੁਵ ਵੀ ਮੌਕੇ ’ਤੇ ਪੁੱਜੇ ਅਤੇ ਗੁੱਸੇ ਵਿੱਚ ਆਏ ਲੋਕਾਂ ਨੂੰ ਸ਼ਾਂਤ ਕੀਤਾ।

ਬਿਛੀਆ ਨਗਰ 'ਚ ਸੋਮਵਾਰ ਨੂੰ ਵਾਪਰੇ ਇਸ ਭਿਆਨਕ ਹਾਦਸੇ 'ਚ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਡੇਢ ਮਹੀਨੇ ਦੇ ਬੱਚੇ ਸਮੇਤ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਛੋਟੇ ਬੱਚੇ ਨੂੰ ਜਬਲਪੁਰ ਮੈਡੀਕਲ ਕਾਲਜ ਅਤੇ ਦੋ ਹੋਰਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement