
ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰ ਮੌਕੇ 'ਤੇ ਪਹੁੰਚ ਗਏ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Ghaziabad Boiler Explosion: ਗਾਜ਼ੀਆਬਾਦ ਜ਼ਿਲ੍ਹੇ ਦੇ ਭੋਜਪੁਰ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਪੇਪਰ ਮਿੱਲ ਵਿੱਚ ਬਾਇਲਰ ਫਟਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ ਜਦੋਂ ਮਜ਼ਦੂਰ ਮਿੱਲ ਵਿੱਚ ਕੰਮ ਕਰ ਰਹੇ ਸਨ।
ਇੱਕ ਪੁਲਿਸ ਸੂਤਰ ਨੇ ਕਿਹਾ, "ਅਚਾਨਕ ਬਾਇਲਰ ਵਿੱਚ ਧਮਾਕਾ ਹੋਇਆ ਜਿਸ ਕਾਰਨ ਤਿੰਨੋਂ ਕਾਮੇ 50 ਫੁੱਟ ਦੂਰ ਸੁੱਟ ਦਿੱਤੇ ਗਏ।"
ਸੂਤਰ ਨੇ ਦੱਸਿਆ ਕਿ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਵੱਢ-ਟੁੱਕ ਹੋ ਗਈਆਂ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਸੁਰੇਂਦਰ ਨਾਥ ਤਿਵਾੜੀ ਨੇ ਕਿਹਾ, "ਮ੍ਰਿਤਕਾਂ ਦੀ ਪਛਾਣ ਯੋਗੇਂਦਰ, ਅਨੁਜ ਅਤੇ ਅਵਧੇਸ਼ ਵਜੋਂ ਹੋਈ ਹੈ। ਫੈਕਟਰੀ ਮਾਲਕ ਅਵਨੀਸ਼ ਮੋਦੀਨਗਰ ਵਿੱਚ ਰਹਿੰਦਾ ਹੈ। ਫੈਕਟਰੀ ਵਿੱਚ ਲੈਮੀਨੇਸ਼ਨ ਪੇਪਰ ਬਣਾਇਆ ਜਾਂਦਾ ਹੈ।"
ਉਨ੍ਹਾਂ ਕਿਹਾ, "ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰ ਮੌਕੇ 'ਤੇ ਪਹੁੰਚ ਗਏ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।"