ਯੂਪੀ 'ਚ ਇਕ ਹੋਰ ਵੱਡਾ ਹਾਦਸਾ, ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ
Published : Apr 28, 2018, 10:47 am IST
Updated : Apr 28, 2018, 11:26 am IST
SHARE ARTICLE
accident in uttar pradesh 9 died
accident in uttar pradesh 9 died

ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਸਗਾਵਾਂ ਥਾਣਾ ਖੇਤਰ ਵਿਚ ਸਨਿਚਰਵਾਰ ਤੜਕੇ ਇਕ ਟਾਟਾ ਮੈਜ਼ਿਕ ਵੈਨ ਸੜਕ ....

ਲਖੀਮਪੁਰ ਖੀਰੀ (ਉਤਰ ਪ੍ਰਦੇਸ਼) : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਸਗਾਵਾਂ ਥਾਣਾ ਖੇਤਰ ਵਿਚ ਸਨਿਚਰਵਾਰ ਤੜਕੇ ਇਕ ਟਾਟਾ ਮੈਜ਼ਿਕ ਵੈਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਵੈਨ ਵਿਚ ਸਵਾਰ 9 ਲੋਕਾਂ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। 

accident in uttar pradesh 9 diedaccident in uttar pradesh 9 died

ਪੁਲਿਸ ਨੇ ਦਸਿਆ ਕਿ ਇਹ ਘਟਨਾ ਪਸਗਾਵਾਂ ਥਾਣਾ ਖੇਤਰ ਤਹਿਤ ਆਉਣ ਵਾਲੇ ਉਛੌਲੀਆ ਵਿਚ ਇਕ ਢਾਬੇ ਨੇੜੇ ਰਾਸ਼ਟਰੀ ਰਾਜ ਮਾਰਗ-24 'ਤੇ ਵਾਪਰੀ। ਉਨ੍ਹਾਂ ਦਸਿਆ ਕਿ ਹਾਦਸੇ ਵਿਚ ਵੈਨ ਡਰਾਈਵਰ ਅਨੂਪ ਅਵਸਥੀ (25) ਅਤੇ ਹੈਲਪਰ ਕਿਸ਼ਨ (23) ਸਮੇਤ 9 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

accident in uttar pradesh 9 diedaccident in uttar pradesh 9 died

ਪੁਲਿਸ ਅਨੁਸਾਰ ਵੈਨ ਵਿਚ 16 ਲੋਕ ਸਵਾਰ ਸਨ। ਜ਼ਖ਼ਮੀਆਂ ਨੂੰ ਸ਼ਾਹਜਹਾਂਪੁਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

accident in uttar pradesh 9 diedaccident in uttar pradesh 9 died

ਚਸ਼ਮਦੀਦਾਂ ਮੁਤਾਬਕ ਵੈਨ ਡਰਾਈਵਰ ਬਹੁਤ ਤੇਜ਼ ਰਫ਼ਤਾਰ ਨਾਲ ਵੈਨ ਚਲਾ ਰਿਹਾ ਸੀ ਅਤੇ ਅਚਾਨਕ ਕਾਬੂ ਖੋ ਦੇਣ ਦੀ ਵਜ੍ਹਾ ਕਰ ਕੇ ਵੈਨ ਦੀ ਸੜਕ ਕਿਨਾਰੇ ਖੜ੍ਹੇ ਟਰੱਪ ਨਾਲ ਜ਼ਬਰਦਸਤ ਟੱਕਰ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿਤੀ।

Location: India, Delhi, Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement