
ਮੋਦੀ ਦਾ ਕਹਿਣਾ ਹੈ ਕਿ ਕਾਂਗਰਸ ਨੇ 70 ਸਾਲਾਂ ਵਿਚ ਕੁਝ ਨਹੀਂ ਕੀਤਾ।
ਰਾਇਬਰੇਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਅਤੇ ਗ਼ਲਤ ਵਸਤੂਆਂ ਤੇ ਸੇਵਾ ਕਰ ਲਈ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪਿਛਲੇ 70 ਸਾਲਾਂ ਵਿਚ ਨੋਟਬੰਦੀ ਅਤੇ ਗਬਰ ਸਿੰਘ ਟੈਕਸ ਦੀ ਮੁਰਖਤਾ ਕਿਸੇ ਨੇ ਨਹੀਂ ਕੀਤੀ। ਰਾਹੁਲ ਗਾਂਧੀ ਨੇ ਅਪਣੀ ਮਾਂ ਸੋਨੀਆਂ ਗਾਂਧੀ ਦੇ ਸੰਸਦੀ ਖੇਤਰ ਰਾਇਬਰੇਲੀ ਦੇ ਉਂਚਾਹਾਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ।
Rahul Gandhi
ਪੀਐਮ ਮੋਦੀ ਨੇ ਸ਼ੁੱਕਰਵਾਰ ਨੂੰ ਇਕ ਇੰਟਰਵਿਊ ਵਿਚ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਨੂੰ ਖਾਰਜ ਦਿੱਤਾ ਸੀ ਕਿ ਨੋਟਬੰਦੀ ਕਾਰਣ ਬੇਰੁਜ਼ਗਾਰੀ ਵਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਲੋਕ ਨੋਟਬੰਦੀ ਦੇ ਵੱਡੇ ਫ਼ੈਸਲੇ ਨੂੰ ਮਹੱਤਵਹੀਨ ਬਣਾਉਣ ਦਾ ਬਹਾਨਾ ਲੱਭ ਰਹੇ ਹਨ। ਰਾਹੁਲ ਗਾਂਧੀ ਨੇ ਪੁੱਛਿਆ ਕਿ ਮੋਦੀ ਨੇ ਨੋਟਬੰਦੀ ਨੂੰ ਕਾਲਾ ਧਨ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਇਕ ਲੜਾਈ ਦਸ ਕੇ ਝੂਠ ਬੋਲਿਆ ਸੀ।
PM Narendra Modi
ਜੇਕਰ ਇਹ ਕਾਲੇ ਧਨ ਦੇ ਵਿਰੁੱਧ ਲੜਾਈ ਸੀ ਤਾਂ 2016 ਵਿਚ ਨੋਟਬੰਦੀ ਤੋਂ ਬਾਅਦ ਕੋਈ ਚੋਰ ਬੈਂਕਾ ਅਤੇ ਏਟੀਐਮ ਦੇ ਬਾਹਰ ਕਤਾਰਾਂ ਵਿਚ ਕਿਉਂ ਨਹੀਂ ਖੜ੍ਹੇ ਸੀ। ਰਾਹੁਲ ਨੇ ਪ੍ਰਧਾਨ ਮੰਤਰੀ ’ਤੇ 22 ਲੱਖ ਸਰਕਾਰੀ ਨੌਕਰੀਆਂ ਨਾ ਦੇਣ ਦਾ ਅਰੋਪ ਲਗਾਉਂਦੇ ਹੋਏ ਕਿਹਾ ਜੇਕਰ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਇਕ ਸਾਲ ਦੇ ਵਿਚ ਅਸੀਂ ਨੌਕਰੀਆਂ ਦੇਵਾਂਗੇ, ਨਾਲ ਹੀ ਇਹ ਵੀ ਵਾਅਦਾ ਕੀਤਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿਚ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦਿੱਤਾ ਜਾਵੇਗਾ।
Farmer
ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਕਿ ਅਤੇ ਰੁਜ਼ਗਾਰ ਮੁਹੱਈਆ ਕਰਾਉਣ ਅਤੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੇ ਵਾਅਦੇ ਪੂਰੇ ਨਾ ਕਰਨ ਦਾ ਮੋਦੀ ’ਤੇ ਅਰੋਪ ਲਗਾਇਆ। ਗਾਂਧੀ ਨੇ ਕਿਹਾ ਕਿ ਮੋਦੀ ਨੇ ਪਿਛਲੇ ਪੰਜ ਸਾਲਾਂ ਵਿਚ ਦੇਸ਼ ਨਾਲ ਸਿਰਫ਼ ਝੂਠ ਬੋਲਿਆ ਹੈ। ਬੇਰੁਜ਼ਗਾਰੀ ਦਰ ਪਿਛਲੇ 45 ਸਾਲਾਂ ਵਿਚ ਪਹਿਲੇ ਨੰਬਰ ’ਤੇ ਹੈ ਅਤੇ ਉੱਤਰ ਪ੍ਰਦੇਸ਼ ਦੇ ਸਾਰੇ ਨੌਜਵਾਨ ਇਸ ਬਾਰੇ ਜਾਣਦੇ ਵੀ ਹਨ।
ਮੋਦੀ ਨੇ ਅਪਣੇ ਭਾਸ਼ਣਾਂ ਵਿਚ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ। ਪਰ ਅੱਜ ਕਿਸਾਨ ਆਤਮ ਹੱਤਿਆ ਕਰ ਰਹੇ ਹਨ, ਕਿਉਂਕਿ ਉਹਨਾਂ ਦੇ ਕਰਜ਼ ਮੁਆਫ਼ ਕਰਨ ਦੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਹਨਾਂ ਨੇ ਕਿਹਾ ਕਿ ਮੋਦੀ ਹੁਣ ਕਦੇ ਵੀ ਰੁਜ਼ਗਾਰ ਜਾਂ 15 ਲੱਖ ਰੁਪਏ ਦੇ ਕੀਤੇ ਵਾਅਦੇ ਬਾਰੇ ਗੱਲ ਹੀ ਨਹੀਂ ਕਰਦੇ। ਉਹਨਾਂ ਕੋਲ ਬੋਲਣ ਲਈ ਕੁਝ ਨਹੀਂ ਹੈ। ਉਹਨਾਂ ਸਾਹਮਣੇ ਇਕ ਟੈਲੀਪ੍ਰਾਮਟਰ ਹੁੰਦਾ ਹੈ ਜਿਸ ਨੂੰ ਪੜ੍ਹ ਕੇ ਭਾਸ਼ਣ ਦਿੰਦੇ ਹਨ।