Bilaspur News: ਸਵਾਰੀਆਂ ਨਾਲ ਭਰੀ ਬੱਸ ਡੂੰਗੀ ਖੱਡ 'ਚ ਡਿੱਗੀ
Bilaspur News: ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਜੁਖਾਲਾ ਦੇ ਘਿਆਨਾ ਪੁਲ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ HRTC ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਵਿਚ ਬੱਸ ਪੁਲ ਤੋਂ ਡਿੱਗ ਕੇ ਪਲਟ ਗਈ। ਬੱਸ 'ਚ 12 ਲੋਕ ਸਵਾਰ ਸਨ ਜੋ ਜ਼ਖਮੀ ਹੋ ਗਏ। ਤਿੰਨ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਾਰੇ ਜ਼ਖਮੀਆਂ ਨੂੰ ਇਲਾਜ ਲਈ ਏਮਜ਼ ਬਿਲਾਸਪੁਰ ਲਿਜਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
(For more news apart from Truck hits HRTC bus in Himachal, dozens passengers injured News in Punjabi, stay tuned to Rozana Spokesman)