Himachal Pradesh News : ਹਿਮਾਚਲ 'ਚ ਚੱਲਦੀ ਗੱਡੀ 'ਤੇ ਢਿੱਗਾਂ ਡਿੱਗਣ ਨਾਲ ਦੋ ਲੋਕਾਂ ਦੀ ਮੌਤ

By : BALJINDERK

Published : Apr 28, 2024, 5:04 pm IST
Updated : Apr 28, 2024, 5:04 pm IST
SHARE ARTICLE
ਚੱਲਦੀ ਗੱਡੀ 'ਤੇ ਢਿੱਗਾਂ ਡਿੱਗੀਆਂ ਹੋਈਆਂ
ਚੱਲਦੀ ਗੱਡੀ 'ਤੇ ਢਿੱਗਾਂ ਡਿੱਗੀਆਂ ਹੋਈਆਂ

Himachal Pradesh News : ਪਹਾੜ ਤੋਂ ਡਿੱਗਿਆ ਮਲਬਾ ਅਤੇ ਚੱਟਾਨ ਟਕਰਾਉਣ ਨਾਲ ਜੁਬਲ ਦੇ ਸਨੇਲ 'ਚ ਵਾਪਰਿਆ ਹਾਦਸਾ

Himachal Pradesh News : ਅੱਜ ਸ਼ਿਮਲਾ ਜ਼ਿਲ੍ਹੇ ਦੇ ਜੁਬਲ 'ਚ ਚੱਲਦੀ ਗੱਡੀ 'ਤੇ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਐਤਵਾਰ ਦੁਪਹਿਰ ਬਾਅਦ ਜੁਬਲ ਥਾਣੇ ਅਧੀਨ ਪੈਂਦੇ ਸਨੇਲ ਵਿਖੇ ਪਹਾੜੀ ਤੋਂ ਭਾਰੀ ਮਾਤਰਾ ’ਚ ਮਲਬਾ ਅਤੇ ਚੱਟਾਨਾਂ ਡਿੱਗ ਪਈਆਂ, ਜੋ ਬੋਲੈਰੋ ਗੱਡੀ ਨਾਲ ਟਕਰਾ ਗਈਆਂ। ਪੁਲਿਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੱਡੀ ਸਨੇਲ ਕੋਲੋਂ ਲੰਘ ਰਹੀ ਸੀ। ਇਸ ਤੋਂ ਬਾਅਦ ਪੁਲਿਸ ਜੇਸੀਬੀ ਦੀ ਮਦਦ ਨਾਲ ਗੱਡੀ ’ਚੋਂ ਮਲਬਾ ਅਤੇ ਪੱਥਰ ਹਟਾਏ ਗਏ। ਹੁਣ ਗੱਡੀ ’ਚ ਸਵਾਰ ਦੋਵਾਂ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਜੁਬਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਸਤੀਸ਼ ਚੌਹਾਨ ਵਾਸੀ ਲੋਅਰਕੋਟੀ ਧਾਰਾ ਅਤੇ ਏਜੰਟ ਵਿਸ਼ੰਭਰ ਸ਼ਰਮਾ ਵਾਸੀ ਪਲਕਨ ਵਜੋਂ ਹੋਈ ਹੈ।

(For more news apart from Two people died due landslides on moving vehicle in Himachal Pradesh News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement