Madrasa education: ਮਦਰੱਸੇ ’ਚ ਦਸਵੀਂ ਜਮਾਤ ਦਾ ਇੱਕ ਵੀ ਵਿਦਿਆਰਥੀ ਨਹੀਂ ਲਿਖ ਸਕਿਆ ਅੰਗਰੇਜ਼ੀ ਵਿੱਚ ਆਪਣਾ ਨਾਮ, ਨੋਟਿਸ ਜਾਰੀ

By : PARKASH

Published : Apr 28, 2025, 10:42 am IST
Updated : Apr 28, 2025, 10:42 am IST
SHARE ARTICLE
Not a single student of class X in a madrasa could write his name in English, notice issued
Not a single student of class X in a madrasa could write his name in English, notice issued

Madrasa education: ਘੱਟ ਗਿਣਤੀ ਭਲਾਈ ਅਧਿਕਾਰੀ ਨੇ ਕੀਤਾ ਮਦਰੱਸੇ ਦਾ ਨਿਰੀਖਣ

 

Madrasa education: ਬਹਿਰਾਈਚ ਜ਼ਿਲ੍ਹਾ ਹੈੱਡਕੁਆਰਟਰ ’ਚ ਇੱਕ ਮਦਰੱਸੇ ਦੇ ਨਿਰੀਖਣ ਦੌਰਾਨ, ਘੱਟ ਗਿਣਤੀ ਭਲਾਈ ਅਧਿਕਾਰੀ ਨੇ ਨਿਰੀਖਣ ’ਚ ਦਸਵੀਂ ਜਮਾਤ ਦੇ ਇੱਕ ਵੀ ਵਿਦਿਆਰਥੀ ਵਲੋਂ ਅੰਗਰੇਜ਼ੀ ਵਿੱਚ ਆਪਣਾ ਨਾਮ ਨਹੀਂ ਲਿਖ ਸਕਨ ਤੋਂ ਬਾਅਦ ਵਿਭਾਗ ਨੇ ਸੰਚਾਲਕ ਨੂੰ ਚੇਤਵਾਨੀ ਦਿੰਦੇ ਹੋਏ ਇੱਕ ਨੋਟਿਸ ਜਾਰੀ ਕੀਤਾ। ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਜ਼ਿਲ੍ਹਾ ਘੱਟ ਗਿਣਤੀ ਭਲਾਈ ਅਧਿਕਾਰੀ ਸੰਜੇ ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਤਵਾਰ ਨੂੰ ਬੜੀ ਤਕੀਆ ਵਿੱਚ ਮਾਨਤਾ ਪ੍ਰਾਪਤ ਮਦਰੱਸੇ ਜਾਮੀਆ ਗਾਜ਼ੀਆ ਸਯਦੁੱਲਮ ਦਾ ਅਚਾਨਕ ਨਿਰੀਖਣ ਕੀਤਾ ਗਿਆ ਅਤੇ ਇਸ ਦੌਰਾਨ ਇੱਕ ਅਧਿਆਪਕ ਗ਼ੈਰਹਾਜ਼ਰ ਪਾਇਆ ਗਿਆ, ਪਰ ਉਸਦੀ ਗੈਰਹਾਜ਼ਰੀ ਰਜਿਸਟਰ ਵਿੱਚ ਦਰਜ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਨਸ਼ੀ, ਮੌਲਵੀ ਅਤੇ ਅਲੀਮ ਦੀਆਂ ਕਲਾਸਾਂ ਵਿੱਚ ਬੱਚਿਆਂ ਦੀ ਗਿਣਤੀ ਵੀ ਰਜਿਸਟਰੇਸ਼ਨ ਦੇ ਮੁਕਾਬਲੇ ਬਹੁਤ ਘੱਟ ਸੀ। ਮਿਸ਼ਰਾ ਨੇ ਦਾਅਵਾ ਕੀਤਾ ਕਿ ਨਿਰੀਖਣ ਦੌਰਾਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣਾ ਨਾਮ ਅਤੇ ਮਦਰੱਸੇ ਦਾ ਨਾਮ ਅੰਗਰੇਜ਼ੀ ਵਿੱਚ ਲਿਖਣ ਲਈ ਕਿਹਾ ਗਿਆ ਸੀ ਪਰ ਇੱਕ ਵੀ ਵਿਦਿਆਰਥੀ ਅਜਿਹਾ ਨਹੀਂ ਕਰ ਸਕਿਆ।

ਅਧਿਕਾਰੀ ਨੇ ਕਿਹਾ ਕਿ ਮਦਰੱਸੇ ਵਿੱਚ ਅਰਬੀ ਅਤੇ ਫ਼ਾਰਸੀ ਤੋਂ ਇਲਾਵਾ ਹੋਰ ਵਿਸ਼ਿਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਬੱਚਿਆਂ ਦੀ ਹਾਲਤ ਇੰਨੀ ਚਿੰਤਾਜਨਕ ਹੈ। ਮਿਸ਼ਰਾ ਨੇ ਕਿਹਾ, ‘‘ਬੱਚਿਆਂ ਵੱਲ ਧਿਆਨ ਨਾ ਦੇ ਕੇ ਉਨ੍ਹਾਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ।’’ ਸਥਿਤੀ ਨੂੰ ਸੁਧਾਰਨ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਦਰੱਸਾ ਸੰਚਾਲਕ ਅਤੇ ਗੈਰਹਾਜ਼ਰ ਅਧਿਆਪਕ ਨੂੰ ਨੋਟਿਸ ਦਿੱਤਾ ਗਿਆ ਹੈ।  ਬਹਿਰਾਈਚ ਜ਼ਿਲ੍ਹੇ ਵਿੱਚ ਕੁੱਲ 301 ਮਾਨਤਾ ਪ੍ਰਾਪਤ ਮਦਰੱਸੇ ਹਨ, ਇਨ੍ਹਾਂ ਤੋਂ ਇਲਾਵਾ, ਹਾਲ ਹੀ ਵਿੱਚ ਕੀਤੇ ਗਏ ਇੱਕ ਸਰਵੇਖਣ ਵਿੱਚ 495 ਗ਼ੈਰ-ਮਾਨਤਾ ਪ੍ਰਾਪਤ ਮਦਰੱਸੇ ਪਾਏ ਗਏ ਹਨ।

(For more news apart from Madrasa Latest News, stay tuned to Rozana Spokesman)

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement