
ਸਲਮਾਨ 4 ਅਤੇ 5 ਮਈ ਨੂੰ ਮੈਨਚੇਸਟਰ ਅਤੇ ਲੰਡਨ ’ਚ ਬਾਲੀਵੁੱਡ ਬਿੱਗ ਵਨ ਸ਼ੋਅ ਦੇ ਹਿੱਸੇ ਵਜੋਂ ਪ੍ਰਦਰਸ਼ਨ ਕਰਨ ਵਾਲੇ ਸਨ,
ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਉਨ੍ਹਾਂ ਦਾ ਬਰਤਾਨੀਆਂ ਦੌਰਾ ਮੁਲਤਵੀ ਕਰ ਦਿਤਾ ਗਿਆ ਹੈ।
ਸਲਮਾਨ 4 ਅਤੇ 5 ਮਈ ਨੂੰ ਮੈਨਚੇਸਟਰ ਅਤੇ ਲੰਡਨ ’ਚ ਬਾਲੀਵੁੱਡ ਬਿੱਗ ਵਨ ਸ਼ੋਅ ਦੇ ਹਿੱਸੇ ਵਜੋਂ ਪ੍ਰਦਰਸ਼ਨ ਕਰਨ ਵਾਲੇ ਸਨ, ਜਿਸ ’ਚ ਮਾਧੁਰੀ ਦੀਕਸ਼ਿਤ ਨੇਨੇ, ਟਾਈਗਰ ਸ਼ਰਾਫ, ਵਰੁਣ ਧਵਨ, ਕ੍ਰਿਤੀ ਸੈਨਨ, ਸਾਰਾ ਅਲੀ ਖਾਨ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਅਤੇ ਮਨੀਸ਼ ਪਾਲ ਸ਼ਾਮਲ ਸਨ। ਇੰਸਟਾਗ੍ਰਾਮ ’ਤੇ ਇਕ ਬਿਆਨ ਵਿਚ ਸਲਮਾਨ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਇਹ ਫੈਸਲਾ ਇਸ ਲਈ ਲਿਆ ਕਿ ਦੁੱਖ ਦੇ ਇਸ ਸਮੇਂ ਦੌਰਾਨ ਅਜਿਹੇ ਪ੍ਰੋਗਰਾਮਾਂ ’ਚ ਨਾ ਜਾਣਾ ਹੀ ਸਹੀ ਹੈ।