
ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿਚ ਐਤਵਾਰ ਰਾਤ ਨੂੰ ਇਕ ਝੂਲਾ ਟੁੱਟਣ ਨਾਲ ਉਸ 'ਤੇ ਬੈਠੀ ਇਕ 10 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ...
ਅਨੰਤਪੁਰ : ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿਚ ਐਤਵਾਰ ਰਾਤ ਨੂੰ ਇਕ ਝੂਲਾ ਟੁੱਟਣ ਨਾਲ ਉਸ 'ਤੇ ਬੈਠੀ ਇਕ 10 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿਚ 6 ਲੋਕ ਬੁਰੀ ਤਰ੍ਹਾਂ ਜ਼਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ। ਅਨੰਤਪੁਰ ਜ਼ਿਲ੍ਹੇ ਵਿਚ ਲੱਗੇ ਮੇਲੇ ਵਿਚ ਵਿਸ਼ਾਲ ਝੂਲੇ ਦੀ ਇਕ ਟ੍ਰਾਲੀ ਦਾ ਬੋਲਟ ਅਚਾਨਕ ਖੁੱਲ੍ਹ ਗਿਆ ਅਤੇ ਇਸ ਤੋਂ ਬਾਅਦ ਟ੍ਰਾਲੀ ਬੱਚਿਆਂ ਸਮੇਤ ਉਚਾਈ ਤੋਂ ਜ਼ਮੀਨ 'ਤੇ ਆ ਡਿਗੀ।
giant wheel crashesਇਸ ਹਾਦਸੇ ਵਿਚ ਇਕ ਦਸ ਸਾਲਾਂ ਦੀ ਬੱਚੀ ਦੀ ਜਾਨ ਚਲੀ ਗਈ। ਬੱਚੀ ਦੀ ਪਛਾਣ ਅੰਮ੍ਰਿਤਾ ਦੇ ਰੂਪ ਵਿਚ ਹੋਈ ਹੈ। ਉਹ ਸਥਾਨਕ ਜੂਨੀਅਰ ਕਾਲਜ ਦੇ ਗਰਾਊਂਡ ਵਿਚ ਲੱਗੇ ਮੇਲੇ ਵਿਚ ਗਈ ਸੀ ਅਤੇ ਇਸੇ ਦੌਰਾਨ ਝੂਲੇ 'ਤੇ ਬੈਠੀ ਸੀ। ਜ਼ਖ਼ਮੀਆਂ ਨੂੰ ਅਨੰਤਪੁਰ ਦੇ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
giant wheel crashesਘਟਨਾ ਨੂੰ ਨੇੜੇ ਤੋਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਖਿਆ ਕਿ ਝੂਲੇ ਦੀ ਟ੍ਰਾਲੀ ਦਾ ਇਕ ਬੋਲਟ ਢਿੱਲਾ ਹੈ। ਇਸ ਸਬੰਧੀ ਝੂਲੇ ਦੇ ਅਪਰੇਟਰ ਨੂੰ ਚੌਕਸ ਵੀ ਕੀਤਾ ਗਿਆ ਸੀ ਪਰ ਨਸ਼ੇ ਵਿਚ ਹੋਣ ਦੀ ਵਜ੍ਹਾ ਨਾਲ ਉਸ ਨੂੰ ਤੁਰਤ ਕੋਈ ਕਦਮ ਨਹੀਂ ਉਠਾਇਆ। ਦੁਰਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਝੂਲੇ ਦੇ ਅਪਰੇਟਰ ਨੂੰ ਫੜ ਲਿਆ ਅਤੇ ਉਸ ਦੀ ਜਮ ਕੇ ਮਾਰਕੁੱਟ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਏਜੰਸੀ