ਸਕੂਟੀ ਲੈਣ ਦੀ ਜ਼ਿੱਦ ਪਿੱਛੇ ਪਤਨੀ ਨੇ ਲਿਆ ਫਾਹਾ
Published : May 28, 2018, 6:11 pm IST
Updated : May 28, 2018, 6:11 pm IST
SHARE ARTICLE
Lady Suicide for Scooty
Lady Suicide for Scooty

ਰਾਜਧਾਨੀ ਦੇ ਮਿਸਰੋਦ ਇਲਾਕੇ ਵਿਚ ਇੱਕ ਔਰਤ ਨੇ ਪਤੀ ਨਾਲ ਝਗੜੇ ਤੋਂ ਬਾਅਦ ਉਸਦੇ ਆਫਿਸ ਜਾਂਦੇ ਹੀ ਫ਼ਾਂਸੀ ਲਗਾਕੇ ਖੁਦਕੁਸ਼ੀ ਕਰ ਲਈ।

ਭੋਪਾਲ, ਰਾਜਧਾਨੀ ਦੇ ਮਿਸਰੋਦ ਇਲਾਕੇ ਵਿਚ ਇੱਕ ਔਰਤ ਨੇ ਪਤੀ ਨਾਲ ਝਗੜੇ ਤੋਂ ਬਾਅਦ ਉਸਦੇ ਆਫਿਸ ਜਾਂਦੇ ਹੀ ਫ਼ਾਂਸੀ ਲਗਾਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਔਰਤ ਕਈ ਦਿਨਾਂ ਤੋਂ ਸਕੂਟੀ ਲੈਣ ਲਈ ਜ਼ਿੱਦ ਕਰ ਰਹੀ ਸੀ। ਹਾਲਾਂਕਿ, ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਦੱਸ ਦਈਏ ਕਿ ਮ੍ਰਿਤਕਾ ਦਾ ਪਤੀ ਸ਼ੈਲੇਂਦਰ ਮਿਸ਼ਰਾ ਪ੍ਰਾਇਵੇਟ ਕੰਪਨੀ ਵਿੱਚ ਨੌਕਰੀ ਕਰਦਾ ਹੈ। 

Lady Suicide for ScootyLady Suicide for Scootyਦੱਸ ਦਈਏ ਕਿ ਇਹ ਲੜਾਈ ਕੋਈ 1-2 ਦਿਨ ਨਹੀਂ ਬਲਕਿ 3 ਹਫਤਿਆਂ ਤੋਂ ਚਲ ਰਹੀ ਸੀ। ਪਤੀ ਦੇ ਦਫਤਰ ਜਾਣ ਸਮੇਂ ਇਸ ਗੱਲ ਨੂੰ ਲੈ ਕਿ ਝਗੜਾ ਚਲਦਾ ਹੀ ਰਹਿੰਦਾ ਸੀ।   ਟੀਆਈ ਮਿਸਰੋਦ ਸੰਜੀਵ ਚੌਕਸੇ ਦੇ ਅਨੁਸਾਰ, ਐਤਵਾਰ ਨੂੰ ਸ਼ੈਂਲੇਂਦਰ ਦਾ ਪਤਨੀ ਸ਼ਵੇਤਾ(26) ਨਾਲ ਫਿਰ ਝਗੜਾ ਹੋ ਗਿਆ । 
ਉਹ ਹਮੇਸ਼ਾ ਦੀ ਤਰ੍ਹਾਂ ਉਸ ਤੋਂ ਸਕੂਟੀ ਦਵਾਉਣ ਦੀ ਜ਼ਿਦ ਕਰ ਰਹੀ ਸੀ। ਸ਼ੈਲੇਂਦਰ ਨੇ ਲੜਾਈ ਨੂੰ ਟਾਲਦਿਆਂ ਆਫਿਸ ਤੋਂ ਆਕੇ ਗੱਲ ਕਰਨ ਦਾ ਕਹਿਕੇ ਘਰ ਤੋਂ ਜਾਣਾ ਠੀਕ ਸਮਝਿਆ। ਦੁਪਹਿਰ ਕਰੀਬ ਸਾਢੇ 12 ਵਜੇ ਸ਼ਵੇਤਾ ਦਾ ਭਤੀਜਾ ਘਰ ਆਇਆ, ਤਾਂ ਦਰਵਾਜ਼ਾ ਅੰਦਰੋਂ ਲੱਗਿਆ ਹੋਇਆ ਸੀ। ਉਸਦੀ ਅਵਾਜ ਸੁਣਕੇ ਗੁਆਂਢ ਵਿੱਚ ਰਹਿਣ ਵਾਲੇ ਰਾਜੀਵ ਗੌਤਮ ਪਹੁਂਚ ਗਏ।   

Lady Suicide for ScootyLady Suicide for Scootyਉਨ੍ਹਾਂ ਨੇ ਕਿਸੇ ਤਰ੍ਹਾਂ ਅੰਦਰ ਵੜਕੇ ਸ਼ਵੇਤਾ ਨੂੰ ਫੰਦੇ ਤੋਂ ਉਤਾਰਿਆ ਅਤੇ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ।ਰਾਜੀਵ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਜੇ ਪੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਨੇ ਸ਼ਵੇਤਾ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦੇ 4 ਅਤੇ ਡੇਢ ਸਾਲ ਦੇ 2 ਬੱਚੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ੈਲੇਂਦਰ ਲਗਾਤਾਰ ਤਿੰਨ ਹਫਤਿਆਂ ਤੋਂ ਦਫ਼ਤਰ ਜਾ ਰਿਹਾ ਸੀ।

ਇਸ ਐਤਵਾਰ ਨੂੰ ਵੀ ਦਫਤਰ ਨੂੰ ਜਾਂਦੇ ਜਾਂਦੇ ਸ਼ਵੇਤਾ ਨੇ ਕਿਹਾ ਕਿ ਅੱਜ ਤਾਂ ਬੱਚਿਆਂ ਨੂੰ ਬਾਹਰ ਘੁਮਾ ਕਿ ਲੈ ਆਓ ਅਤੇ ਸ਼ੈਲੇਂਦਰ ਨੇ ਦਫਤਰ ਤੋਂ ਪਰਤ ਕੇ ਘੁਮਾਉਣ ਦੀ ਗੱਲ ਕਹੀ। ਪਰ ਸ਼ੈਲੇਂਦਰ ਨੂੰ ਨਹੀਂ ਸੀ ਪਤਾ ਕਿ ਇਹ ਛੋਟੀ ਲੜਾਈ ਇਕ ਵੱਡੀ ਘਟਨਾ ਨੂੰ ਅੰਜਾਮ ਦੇ ਦੇਵੇਗੀ 

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement