
ਏਅਰ ਚੀਫ਼ ਮਾਰਸ਼ਲ ਨੇ ਕੋਇੰਬਟੂਰ ’ਚ ਉਡਾਣ ਭਰੀ
ਨਵੀਂ ਦਿੱਲੀ, 27 ਮਈ : ਸਵਦੇਸੀ ਜਹਾਜ਼ ਤੇਜਸ ਦਾ ਦੂਜਾ ਸਕੁਐਡਰਨ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਹੋਇਆ। ਇਸ ਸਕੁਐਡਰਨ ਨੂੰ ਫ਼ਲਾਇੰਗ ਬੁਲੇਟਸ ਦਾ ਨਾਮ ਦਿਤਾ ਗਿਆ ਹੈ। ਏਅਰ ਚੀਫ਼ ਮਾਰਸ਼ਲ ਆਰ ਕੇ ਐਸ ਭਦੌਰੀਆ ਨੇ ਤਾਮਿਲਨਾਡੂ ਦੇ ਕੋਇੰਬਟੂਰ ਵਿਚ ਏਅਰ ਫ਼ੋਰਸ ਸਟੇਸ਼ਨ ਸੁਲੂਰ ਵਿਖੇ ਇਕ ਤੇਜਸ ਲੜਾਕੂ ਜਹਾਜ਼ ਵਿਚ ਉਡਾਣ ਭਰੀ।
File photo
ਇਸ ਦੇ ਨਾਲ ਭਾਰਤੀ ਹਵਾਈ ਸੈਨਾ ਨੇ ਸੁਲੂਰ ਵਿਚ ਚੌਥੀ ਪੀੜ੍ਹੀ ਦੇ ਐਮਕੇ 1 ਐਲਸੀਏ (ਲਾਈਟ ਲੜਾਕੂ ਏਅਰਕ੍ਰਾਫ਼ਟ) ਤੇਜਸ ਨਾਲ ਲੈਸ ਅਪਣੇ 18ਵੇਂ ਸਕੁਐਡਰਨ ਦਾ ਸੰਚਾਲਨ ਸ਼ੁਰੂ ਕਰ ਦਿਤਾ ਹੈ। ਏਅਰਫ਼ੋਰਸ ਨੇ ਹਲਕਾ ਲੜਾਕੂ ਜਹਾਜ਼ ਤੇਜਸ ਨੂੰ ਐਚਏਐਲ ਤੋਂ ਖ਼ਰੀਦਿਆ ਹੈ। ਨਵੰਬਰ 2016 ਵਿਚ ਏਅਰ ਫ਼ੋਰਸ ਨੇ 83 ਤੇਜਸ ਮਾਰਕ-1 ਏ ਨੂੰ 50,025 ਕਰੋੜ ਰੁਪਏ ਵਿੱਚ ਖ਼ਰੀਦਣ ਨੂੰ ਮਨਜ਼ੂਰੀ ਦਿਤੀ ਸੀ। ਇਸ ਸੌਦੇ ’ਤੇ ਅੰਤਮ ਸਮਝੌਤਾ ਤਕਰੀਬਨ 40 ਹਜ਼ਾਰ ਕਰੋੜ ਰੁਪਏ ਵਿਚ ਹੋਇਆ ਹੈ ਯਾਨੀ ਪਿਛਲੀ ਕੀਮਤ ਤੋਂ ਤਕਰੀਬਨ 10 ਹਜ਼ਾਰ ਕਰੋੜ ਘੱਟ ਖ਼ਰਚ ਹੋਏ ਸਨ।
File photo
ਤੇਜਸ ਚੌਥੀ ਪੀੜ੍ਹੀ ਦਾ ਸਵਦੇਸੀ ਟੇਲਲੈਸ ਮਿਸ਼ਰਤ ਡੈਲਟਾ ਵਿੰਗ ਜਹਾਜ਼ ਹੈ। ਇਹ ਫ਼ਲਾਈ-ਬਾਈ-ਵਾਇਰ ਏਅਰਕ੍ਰਾਫ਼ਟ ਕੰਟਰੋਲ ਸਿਸਟਮ, ਏਕੀਕ੍ਰਿਤ ਡਿਜੀਟਲ ਐਵੀਉਨਿਕਸ, ਮਲਟੀਮੀਡ ਰਾਡਾਰ ਨਾਲ ਲੈਸ ਹੈ। ਇਸ ਦਾ ਢਾਂਚਾ ਮਿਸ਼ਰਤ ਸਮੱਗਰੀ ਦਾ ਬਣਿਆ ਹੋਇਆ ਹੈ। (ਏਜੰਸੀ)