
ਅਕਸਰ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਖੁਦਾਈ ਦੌਰਾਨ ਸਿੱਕੇ ਅਤੇ ਮੂਰਤੀਆਂ ਮਿਲਦੇ ਰਹਿੰਦੇ ਹਨ।
ਅਕਸਰ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਖੁਦਾਈ ਦੌਰਾਨ ਸਿੱਕੇ ਅਤੇ ਮੂਰਤੀਆਂ ਮਿਲਦੇ ਰਹਿੰਦੇ ਹਨ। ਕਈ ਵਾਰ ਅਜਿਹੀਆਂ ਚੀਜਾਂ ਵੀ ਨਿਕਲ ਆਉਂਦੀਆਂ ਹਨ ਜਿਹੜੀਆਂ ਕਿ ਲੋਕਾਂ ਨੂੰ ਹੈਰਾਨ ਕਰ ਦਿੰਦਿਆਂ ਹਨ। ਅਜਿਹਾ ਹੀ ਇਕ ਮਾਮਲਾ ਉਤਰ ਪ੍ਰਦੇਸ਼ ਵਿਚੋਂ ਸਾਹਮਣੇ ਆਇਆ ਹੈ ਜਿੱਥੇ ਕ੍ਰਿਸ਼ਨ ਭਗਵਾਨ ਦੀ ਮੂਰਤੀ ਮਿਲਣ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਹ ਪੂਰਾ ਮਾਮਲਾ ਬਾਂਦਾ ਦੇ ਮਾਵੀ ਦਾ ਹੈ। ਜਿੱਥੇ ਇਕ ਖੂਹ ਦੀ ਖੁਦਾਈ ਅਤੇ ਸਫਾਈ ਦੇ ਦੌਰਾਨ ਕ੍ਰਿਸ਼ਨ ਭਗਵਾਨ ਦੀ ਬੇਸ਼ਕੀਮਤੀ ਮੂਰਤੀ ਨਿਕਲੀ ਹੈ।
Photo
ਇਸ ਮੂਰਤੀ ਦੇ ਮਿਲਦੇ ਹੀ ਸੂਚਨਾ ਪੂਰੇ ਇਲਾਕੇ ਵਿਚ ਫੈਲ ਗਈ। ਇਸ ਵਿਚ ਦਿਲਚਸਪ ਗੱਲ਼ ਇਹ ਹੈ ਕਿ ਮੂਰਤੀ ਨੂੰ 30 ਸਾਲ ਤੋਂ ਖੋਜਿਆ ਜਾ ਰਿਹਾ ਸੀ। ਮੂਰਤੀ ਨਿਕਲਦੇ ਹੀ ਇਕ ਪੁਰਾਣੀ ਘਟਨਾ ਫਿਰ ਤੋਂ ਤਾਜ਼ਾ ਹੋ ਗਈ। ਇਹ ਬੇਸ਼ਕੀਮਤੀ ਮੂਰਤੀ ਕ੍ਰਿਸ਼ਨ ਭਗਵਾਨ ਦੇ ਬਚਪਨ ਰੂਪ ਨੂੰ ਦਰਾਉਂਦੀ ਹੈ। ਇਸ ਦਾ ਬਜਨ ਡੇਢ ਤੋਂ ਦੋ ਕਿਲੋ ਦੇ ਵਿਚ ਹੈ। ਮੂਰਤੀ ਦੇ ਮਿਲਦੇ ਹੀ ਪਤਾ ਲੱਗਾ ਕਿ ਇਹ 30 ਸਾਲ ਪਹਿਲਾਂ ਪਿੰਡ ਦੇ ਹੀ ਰਾਮ ਜਾਨਕੀ ਮੰਦਿਰ ਵਿਚੋਂ ਚੋਰੀ ਹੋਈ ਸੀ। ਇਸ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
Photo
ਉਧਰ ਪੁਲਿਸ ਅਧਿਕਾਰੀ ਭਰਤ ਕੁਮਾਰ ਨੇ ਦੱਸਿਆ ਕਿ ਮੂਰਤੀ ਉਨ੍ਹਾਂ ਨੇ ਆਪਣੇ ਕਬਜੇ ਵਿਚ ਲੈ ਲਈ ਹੈ। ਹੈਰਾਨੀ ਦੀ ਗੱਲ ਹੈ ਕਿ ਮੂਰਤੀ ਦਾ ਸੱਜਾ ਹੱਥ ਕੱਟਿਆ ਹੋਇਆ ਹੈ। ਉਧਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਮੂਰਤੀ ਦਿਖਣ ਦੀਆਂ ਗੱਲਾਂ ਉੱਡ ਰਹੀਆਂ ਸਨ। ਬਾਅਦ ਵਿਚ ਪੁਲਿਸ ਦੀ ਮੌਦੂਗੀ ਵਿਚ ਖੂਹ ਦੇ ਪਾਣੀ ਨੂੰ ਕਢਵਾਇਆ ਗਿਆ। ਖੂਹ ਚੋਂ ਪਾਣੀ ਖਾਲੀ ਕਰਦਿਆਂ ਹੀ ਮੂਰਤੀ ਬਾਹਰ ਕਢਵਾਈ ਗਈ। ਹੁਣ ਪਿੰਡ ਦੇ ਲੋਕਾਂ ਵੱਲੋਂ ਇਸ ਮੂਰਤੀ ਦੇ ਚੋਰੀ ਕੀਤੇ ਹੱਥ ਨੂੰ ਲੱਭਣ ਦੀ ਮੰਗ ਕੀਤੀ ਗਈ ਹੈ।
Photo
ਉਧਰ ਪੁਲਿਸ ਨੇ ਮੂਰਤੀ ਨੂੰ ਆਪਣੇ ਕਬਜੇ ਵਿਚ ਕਰ ਸਬੰਧਿਤ ਵਿਭਾਗਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੂਰਤੀ ਦੋ ਮਹੀਨੇ ਪਹਿਲਾਂ ਕੁਝ ਮਜ਼ਦੂਰਾਂ ਨੂੰ ਵੀ ਦਿਖੀ ਸੀ ਪਰ ਉਨ੍ਹਾਂ ਨੇ ਉਸ ਸਮੇਂ ਇਸ ਤੇ ਧਿਆਨ ਨਹੀਂ ਦਿੱਤਾ ਅਤੇ ਹੁਣ ਇਸ ਦਾ ਖੁਲਾਸਾ ਹੋਇਆ ਤਾਂ ਇਸ ਨੂੰ ਕਡਵਾਉਂਣ ਦੀ ਗੱਲ ਚੱਲੀ, ਜਿਸ ਤੋਂ ਬਾਅਦ ਇਸ ਮੂਰਤੀ ਨੂੰ ਬਾਹਰ ਕੱਡਿਆ ਗਿਆ।
Photo