
ਇਸ ਦਾ ਸਟੈਂਡਰਡ ਵਜ਼ਨ 35 ਗ੍ਰਾਮ ਹੋਵੇਗਾ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਵਿਚ 75 ਰੁਪਏ ਦਾ ਨਵਾਂ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ। 75 ਰੁਪਏ ਦੇ ਇਸ ਨਵੇਂ ਸਿੱਕੇ ਦਾ ਆਕਾਰ 44 ਮਿਲੀਮੀਟਰ ਗੋਲਾਕਾਰ ਹੋਵੇਗਾ। ਇਸ ਦਾ ਸਟੈਂਡਰਡ ਵਜ਼ਨ 35 ਗ੍ਰਾਮ ਹੋਵੇਗਾ। ਸਿੱਕੇ ਦੇ ਉਪਰਲੇ ਹਿੱਸੇ ਵਿਚ ਕੇਂਦਰ ਵਿਚ ਅਸ਼ੋਕ ਦੇ ਥੰਮ੍ਹ ਦਾ ਸ਼ੇਰ ਸਿਖਰ 'ਤੇ ਹੋਵੇਗਾ, ਇਸਦੇ ਹੇਠਾਂ ਸਤਿਆਮੇਵ ਜਯਤੇ ਲਿਖਿਆ ਹੋਵੇਗਾ। ਇਸ ਦੇ ਖੱਬੇ ਪੈਰੀਫੇਰੀ 'ਤੇ ਭਾਰਤ ਸ਼ਬਦ ਦੇਵਨਾਗਰੀ ਲਿਪੀ ਵਿਚ ਲਿਖਿਆ ਗਿਆ ਹੈ ਅਤੇ ਸੱਜੇ ਪੈਰੀਫੇਰੀ 'ਤੇ ਅੰਗਰੇਜ਼ੀ ਵਿਚ ਭਾਰਤ ਸ਼ਬਦ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ 'ਚ ਭਾਰੀ ਬਰਫ਼ਬਾਰੀ ਕਾਰਨ 250 ਤੋਂ ਵੱਧ ਲੋਕ ਫਸੇ
ਇਹ ਸਿੱਕਾ ਭਾਰਤ ਸਰਕਾਰ ਦੇ ਕੋਲਕਾਤਾ ਟਕਸਾਲ ਵਿਚ ਲਗਾਇਆ ਜਾ ਰਿਹਾ ਹੈ। ਇਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦੌਰਾਨ ਲਾਂਚ ਕੀਤਾ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਸਿੱਕੇ ਨੂੰ ਫਸਟ ਸ਼ਡਿਊਲ ਦੇ ਨਿਯਮਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕੁਵੈਤ : ਸੜਕ ਹਾਦਸੇ 'ਚ ਜ਼ਖ਼ਮੀ ਏਸ਼ੀਆਈ ਸਾਈਕਲ ਸਵਾਰਾਂ ਵਿਚ ਭਾਰਤੀ ਪ੍ਰਵਾਸੀ ਵੀ ਸ਼ਾਮਲ : ਮੀਡੀਆ ਰਿਪੋਰਟਾਂ
75 ਰੁਪਏ ਦੇ ਸਿੱਕੇ ਦੀ ਵਿਸ਼ੇਸ਼ਤਾ
75 ਰੁਪਏ ਦੇ ਸਿੱਕੇ ਦਾ ਕੁੱਲ ਵਜ਼ਨ 35 ਗ੍ਰਾਮ ਹੈ।
- ਇਸ ਵਿਚ 50 ਪ੍ਰਤੀਸ਼ਤ ਚਾਂਦੀ, 40 ਪ੍ਰਤੀਸ਼ਤ ਤਾਂਬਾ, 5-5 ਪ੍ਰਤੀਸ਼ਤ ਨਿਕਲ ਅਤੇ ਜ਼ਿੰਕ ਦਾ ਮਿਸ਼ਰਣ ਹੈ।
- ਇਸ ਸਿੱਕੇ ਦੇ ਅਗਲੇ ਪਾਸੇ, ਅਸ਼ੋਕ ਥੰਮ੍ਹ ਦੇ ਹੇਠਾਂ, 75 ਰੁਪਏ ਲਿਖਿਆ ਹੈ।
ਇਸਦੇ ਸੱਜੇ ਅਤੇ ਖੱਬੇ ਪਾਸੇ ਹਿੰਦੀ-ਅੰਗਰੇਜ਼ੀ ਵਿਚ ਭਾਰਤ ਵਿਚ ਪਾਰਲੀਮੈਂਟ ਕੰਪਲੈਕਸ ਲਿਖਿਆ ਹੋਇਆ ਹੈ।
ਸਿੱਕੇ ਦੇ ਦੂਜੇ ਪਾਸੇ ਨਵੇਂ ਸੰਸਦ ਭਵਨ ਦੀ ਤਸਵੀਰ ਹੈ।
ਇਸ ਦੇ ਉੱਪਰ ਹਿੰਦੀ ਅਤੇ ਹੇਠਾਂ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਹੈ।
ਸੰਸਦ ਦੀ ਤਸਵੀਰ ਦੇ ਬਿਲਕੁਲ ਹੇਠਾਂ ਸਾਲ 2023 ਲਿਖਿਆ ਹੋਇਆ ਹੈ।
ਸਿੱਕੇ ਦੇ ਉਪਰਲੇ ਘੇਰੇ ਉਤੇ ਦੇਵਨਾਗਰੀ ਲਿਪੀ ਵਿਚ ਸੰਸਦ ਲਿਖਿਆ ਗਿਆ ਹੈ।