
ਅਦਾਲਤ ਨੇ ਇਹ ਸੰਮਨ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਵੱਲੋਂ ਦਰਜ ਮਾਣਹਾਨੀ ਦੇ ਕੇਸ ਵਿਚ ਭੇਜਿਆ ਹੈ।
Delhi News: ਨਵੀਂ ਦਿੱਲੀ - ਲੋਕ ਸਭਾ ਚੋਣਾਂ ਦਰਮਿਆਨ ਆਮ ਆਦਮੀ ਪਾਰਟੀ (ਆਪ) ਨੇਤਾ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਆਤਿਸ਼ੀ ਨੂੰ ਸੰਮਨ ਭੇਜਿਆ ਹੈ। ਜਿਸ ਵਿਚ ਅਦਾਲਤ ਨੇ ਆਤਿਸ਼ੀ ਨੂੰ 29 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਇਹ ਸੰਮਨ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਵੱਲੋਂ ਦਰਜ ਮਾਣਹਾਨੀ ਦੇ ਕੇਸ ਵਿਚ ਭੇਜਿਆ ਹੈ।
ਭਾਜਪਾ ਨੇਤਾ ਅਤੇ ਨਵੀਂ ਦਿੱਲੀ ਸੰਸਦੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਬੰਸੁਰੀ ਸਵਰਾਜ ਨੇ ਕਿਹਾ ਕਿ ਦਿੱਲੀ ਦੇ ਮੰਤਰੀ ਆਤਿਸ਼ੀ ਨੇ ਬਿਨਾਂ ਕਿਸੇ ਦਲੀਲ ਅਤੇ ਬਿਨਾਂ ਕਿਸੇ ਸਬੂਤ ਦੇ ਪਾਰਟੀ 'ਤੇ 'ਆਪ੍ਰੇਸ਼ਨ ਲੋਟਸ' ਵਰਗੇ ਘਿਨਾਉਣੇ ਦੋਸ਼ ਲਗਾਏ ਹਨ। ਫਿਰ ਪ੍ਰਵੀਨ ਸ਼ੰਕਰ ਕਪੂਰ ਵੱਲੋਂ ਦਿੱਲੀ ਦੇ ਮੰਤਰੀ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ਮੈਂ ਪਹਿਲਾਂ ਹੀ ਕਿਹਾ ਸੀ ਕਿ ਉਹ (ਕੇਂਦਰ ਸਰਕਾਰ) ਅਗਲੀ ਵਾਰ ਆਤਿਸ਼ੀ ਨੂੰ ਗ੍ਰਿਫਤਾਰ ਕਰੇਗੀ। ਉਹ ਹੁਣ ਆਤਿਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਸਾਜਿਸ਼ ਰਚ ਰਹੇ ਹਨ। ਇਹ ਪੂਰੀ ਤਰ੍ਹਾਂ ਤਾਨਾਸ਼ਾਹੀ ਹੈ। ਉਹ ਸਾਡੇ ਸਾਰੇ ਆਗੂਆਂ ਨੂੰ ਇੱਕ-ਇੱਕ ਕਰਕੇ ਝੂਠੇ ਕੇਸਾਂ ਵਿਚ ਗ੍ਰਿਫ਼ਤਾਰ ਕਰ ਰਹੇ ਹਨ। ਜੇਕਰ ਮੋਦੀ ਜੀ ਦੁਬਾਰਾ ਸੱਤਾ 'ਚ ਆਏ ਤਾਂ ਵਿਰੋਧੀ ਧਿਰ ਦੇ ਹਰ ਨੇਤਾ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।