Rajkot game zone fire: ਰਾਜਕੋਟ ਗੇਮਿੰਗ ਜ਼ੋਨ ਕਾਂਡ ਦਾ ਮੁੱਖ ਮੁਲਜ਼ਮ ਧਵਲ ਠੱਕਰ ਗ੍ਰਿਫਤਾਰ; 7 ਸਰਕਾਰੀ ਅਧਿਕਾਰੀ ਮੁਅੱਤਲ
Published : May 28, 2024, 9:09 am IST
Updated : May 28, 2024, 9:09 am IST
SHARE ARTICLE
Gujarat Police arrest prime accused in Rajkot game zone fire incident
Gujarat Police arrest prime accused in Rajkot game zone fire incident

ਅਦਾਲਤ ਨੇ ਰਾਜਕੋਟ ਨਗਰ ਨਿਗਮ ਨੂੰ ਫਟਕਾਰ ਲਗਾਈ

Rajkot game zone fire: ਪੁਲਿਸ ਨੇ ਗੁਜਰਾਤ ਦੇ ਰਾਜਕੋਟ ਗੇਮਿੰਗ ਜ਼ੋਨ ਅੱਗ ਕਾਂਡ ਦੇ ਮੁੱਖ ਮੁਲਜ਼ਮ ਧਵਲ ਠੱਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁੱਖ ਮੁਲਜ਼ਮ ਨੂੰ ਬਨਾਸਕਾਂਠਾ ਪੁਲਿਸ ਨੇ ਆਬੂ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਹੁਣ ਇਸ ਮਾਮਲੇ ਵਿਚ ਕੁੱਲ ਚਾਰ ਗ੍ਰਿਫ਼ਤਾਰੀਆਂ ਹੋਈਆਂ ਹਨ। ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ 14 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿਤਾ ਗਿਆ ਹੈ। ਗੁਜਰਾਤ ਦੇ ਰਾਜਕੋਟ ਦੇ ਗੇਮਿੰਗ ਜ਼ੋਨ 'ਚ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ ਹੋ ਗਈ। ਹੁਣ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਰਾਜਕੋਟ ਗੇਮ ਜ਼ੋਨ ਅੱਗ ਦੀ ਘਟਨਾ ਵਿਚ ਸੂਬਾ ਸਰਕਾਰ ਨੇ 7 ਸਰਕਾਰੀ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ। ਗੁਜਰਾਤ ਹਾਈ ਕੋਰਟ ਨੇ ਵੀ ਇਸ ਮਾਮਲੇ ਵਿਚ ਸੂਬਾ ਸਰਕਾਰ ਨੂੰ ਫਟਕਾਰ ਲਗਾਈ ਹੈ। ਰਾਜਕੋਟ ਜ਼ਿਲ੍ਹਾ ਅਦਾਲਤ ਨੇ ਇਸ ਅੱਗ ਕਾਂਡ ਦੇ ਮਾਮਲੇ ਵਿਚ ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਰਾਜਕੋਟ ਅੱਗ ਦੀ ਘਟਨਾ ਤੋਂ ਬਾਅਦ ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਦਾ ਤਬਾਦਲਾ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਜੇ ਤਕ ਤਾਇਨਾਤੀ ਨਹੀਂ ਦਿਤੀ ਗਈ ਹੈ, ਉਨ੍ਹਾਂ ਦੀ ਥਾਂ 'ਤੇ ਬ੍ਰਜੇਸ਼ ਕੁਮਾਰ ਝਾਅ ਨੂੰ ਰਾਜਕੋਟ ਦਾ ਕਮਿਸ਼ਨਰ ਬਣਾਇਆ ਗਿਆ ਹੈ।

ਅਦਾਲਤ ਨੇ ਰਾਜਕੋਟ ਨਗਰ ਨਿਗਮ ਨੂੰ ਫਟਕਾਰ ਲਗਾਈ 

ਗੁਜਰਾਤ ਹਾਈ ਕੋਰਟ ਨੇ ਰਾਜਕੋਟ ਨਗਰ ਨਿਗਮ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਸ ਦਾ ਹੁਣ ਸਰਕਾਰੀ ਮਸ਼ੀਨਰੀ ’ਤੇ ਭਰੋਸਾ ਉੱਠ ਗਿਆ ਹੈ, ਜੋ ਉਦੋਂ ਹੀ ਹਰਕਤ ’ਚ ਆਉਂਦੀ ਹੈ ਜਦੋਂ ਮਾਸੂਮ ਲੋਕਾਂ ਦੀ ਜਾਨ ਜਾ ਚੁਕੀ ਹੁੰਦੀ ਹੈ। ਅਦਾਲਤ ਨੇ ਰਾਜਕੋਟ ਨਗਰ ਕੌਂਸਲ (ਆਰ.ਐਮ.ਸੀ.) ਨੂੰ ਲੰਮੀ ਹੱਥੀਂ ਲੈਂਦਿਆਂ ਪੁਛਿਆ ਕਿ ਜਦੋਂ ਉਸ ਦੇ ਅਧਿਕਾਰ ਖੇਤਰ ’ਚ ਇੰਨਾ ਵੱਡਾ ਢਾਂਚਾ ਬਣਾਇਆ ਜਾ ਰਿਹਾ ਸੀ ਤਾਂ ਕੀ ਉਸ ਨੇ ਅੱਖਾਂ ਬੰਦ ਕਰ ਲਈਆਂ ਸਨ ਇਸ ਤੋਂ ਪਹਿਲਾਂ ਆਰ.ਐਮ.ਸੀ. ਦੇ ਵਕੀਲ ਨੇ ਅਦਾਲਤ ਨੂੰ ਦਸਿਆ ਸੀ ਕਿ ਟੀ.ਆਰ.ਪੀ. ਗੇਮ ਜ਼ੋਨ ਨੇ ਲੋੜੀਂਦੀ ਇਜਾਜ਼ਤ ਨਹੀਂ ਮੰਗੀ ਸੀ।

ਜਸਟਿਸ ਬੀਰੇਨ ਵੈਸ਼ਣਵ ਅਤੇ ਜਸਟਿਸ ਦੇਵਨ ਦੇਸਾਈ ਦੀ ਵਿਸ਼ੇਸ਼ ਬੈਂਚ ਗੇਮ ਜ਼ੋਨ ’ਚ ਅੱਗ ਲੱਗਣ ਦੀ ਘਟਨਾ ਬਾਰੇ ਇਕ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਇਹ ਵੀ ਕਿਹਾ ਕਿ 2021 ’ਚ ਟੀ.ਆਰ.ਪੀ. ਗੇਮ ਜ਼ੋਨ ਦੀ ਸ਼ੁਰੂਆਤ ਤੋਂ ਲੈ ਕੇ ਇਸ ਘਟਨਾ (25 ਮਈ ਨੂੰ) ਤਕ ਰਾਜਕੋਟ ਦੇ ਸਾਰੇ ਨਗਰ ਨਿਗਮ ਕਮਿਸ਼ਨਰਾਂ ਨੂੰ ‘ਇਸ ਦੁਖਾਂਤ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ’ ਅਤੇ ਉਨ੍ਹਾਂ ਨੂੰ ਵੱਖਰੇ ਹਲਫਨਾਮੇ ਪੇਸ਼ ਕਰਨ ਦਾ ਹੁਕਮ ਦਿਤਾ।

ਅਧਿਕਾਰੀਆਂ ਮੁਤਾਬਕ ਗੇਮ ਜ਼ੋਨ ਨੂੰ ਅੱਗ ਨਾਲ ਜੁੜੇ ਐਨ.ਓ.ਸੀ. (ਇਤਰਾਜ਼ਹੀਣਤਾ ਸਰਟੀਫਿਕੇਟ) ਤੋਂ ਬਿਨਾਂ ਚਲਾਇਆ ਜਾ ਰਿਹਾ ਸੀ। ਹਾਈ ਕੋਰਟ ਨੇ ਐਤਵਾਰ ਨੂੰ ਅੱਗ ਲੱਗਣ ਦੀ ਦੁਖਦਾਈ ਘਟਨਾ ਦਾ ਖੁਦ ਨੋਟਿਸ ਲਿਆ ਅਤੇ ਪਹਿਲੀ ਨਜ਼ਰ ’ਚ ਇਸ ਨੂੰ ‘ਮਨੁੱਖ ਵਲੋਂ ਪੈਦਾ ਕੀਤੀ ਤਬਾਹੀ’ ਕਰਾਰ ਦਿਤਾ।

(For more Punjabi news apart from Gujarat Police arrest prime accused in Rajkot game zone fire incident, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement