Supreme Court News: ਤਲਾਕ ਲੈਣ ਆਏ ਜੋੜੇ ਨੂੰ ਸੁਪਰੀਮ ਕੋਰਟ ਦਾ ਮਸ਼ਵਰਾ, ‘'ਕੌਫ਼ੀ ਸ਼ੌਫ਼ੀ ਪੀਉ, ਇੰਤਜ਼ਾਮ ਅਸੀਂ ਕਰਦੇ ਹਾਂ’'
Published : May 28, 2025, 6:49 am IST
Updated : May 28, 2025, 7:42 am IST
SHARE ARTICLE
Supreme Court advises couple seeking divorce News in punjabi
Supreme Court advises couple seeking divorce News in punjabi

''ਤੁਹਾਡੇ ਵਿਚਾਲੇ ਚਲ ਰਹੇ ਲੜਾਈ ਝਗੜਿਆਂ ਦਾ ਅਸਰ ਤਿੰਨ ਸਾਲ ਦੇ ਬੱਚੇ ’ਤੇ ਵੀ ਪਵੇਗਾ''-SC

Supreme Court advises couple seeking divorce News in punjabi : ਸੁਪਰੀਮ ਕੋਰਟ ਨੇ ਤਲਾਕ ਦੀ ਪ੍ਰਕਿਰਿਆ ’ਚੋਂ ਲੰਘ ਰਹੇ ਜੋੜੇ ਨੂੰ ਅਜਿਹੀ ਸਲਾਹ ਦਿਤੀ ਜਿਸ ਨਾਲ ਸੁਪਰੀਮ ਕੋਰਟ ਦੇ ਜੱਜਾਂ ਨੇ ਸੱਭ ਦਾ ਦਿਲ ਜਿੱਤ ਲਿਆ। ਤਲਾਕ ਲੈਣ ਜਾ ਰਹੇ ਜੋੜੇ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕੋਰਟ ਰੂਮ ਤੋਂ ਬਾਹਰ ਸ਼ਾਂਤ ਮਾਹੌਲ ’ਚ ਅਪਣੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਨ। ਉਹ ਕੌਫ਼ੀ ਸ਼ੌਫ਼ੀ ਪੀਣ, ਇੰਤਜ਼ਾਮ ਅਸੀ ਕਰ ਕੇ ਦਿੰਦੇ ਹਾਂ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਕ ਦੂਜੇ ਨਾਲ ਡਿਨਰ ਡੇਟ ’ਤੇ ਜਾਣ ਕਿਉਂਕਿ ਉਨ੍ਹਾਂ ਵਿਚਾਲੇ ਚਲ ਰਹੇ ਤਣਾਅ ਤੇ ਲੜਾਈ ਝਗੜਿਆਂ ਦਾ ਅਸਰ ਉਨ੍ਹਾਂ ਦੇ ਤਿੰਨ ਸਾਲ ਦੇ ਬੱਚੇ ’ਤੇ ਵੀ ਪਵੇਗਾ।

ਜਾਣਕਾਰੀ ਮੁਤਾਬਕ ਦੋਵੇਂ ਪਤੀ ਪਤਨੀ ਤਲਾਕ ਲੈਣ ਜਾ ਰਹੇ ਸੀ ਜਿਸ ਦਰਮਿਆਨ ਫ਼ੈਸ਼ਨ ਡਿਜ਼ਾਇਨਰ ਪਤਨੀ ਨੇ ਵਿਦੇਸ਼ ਜਾਣਾ ਸੀ ਤੇ ਉਸ ਨਾਲ ਤਿੰਨ ਸਾਲਾ ਬੇਟੇ ਨੂੰ ਲਿਜਾਣ ਦੀ ਇਜਾਜ਼ਤ ਮੰਗੀ ਸੀ ਕਿਉਂਕਿ ਦੋਵੇਂ ਪਤੀ ਪਤਨੀ ਵਿਚਾਲੇ ਬੱਚੇ ਲਈ ਵੀ ਲੜਾਈ ਚਲ ਰਹੇ ਸੀ। ਜੱਜਾਂ ਨੇ ਜੋੜੇ ਨੂੰ ਕਿਹਾ ਸੀ ਕਿ ਤੁਹਾਡਾ ਤਿੰਨ ਸਾਲ ਦਾ ਬੱਚਾ ਹੈ। ਤੁਹਾਡੇ ਵਿਚਾਲੇ ਲੜਾਈ ਸਿਰਫ਼ ਹੰਕਾਰ ਦੀ ਹੈ। ਤੁਸੀਂ ਅਪਣੇ ਮਸਲੇ ਨੂੰ ਇਕ ਦੂਜੇ ਨਾਲ ਗੱਲਬਾਤ ਕਰ ਕੇ ਹੱਲ ਕਰਨ ਦੀ ਕੋਸ਼ਿਸ਼ ਕਰੋ। ਇਕ ਦੂਜੇ ਨਾਲ ਡਿਨਰ ਡੇਟ ’ਤੇ ਜਾਉ। 

ਅੱਜ ਦੇ ਇਸ ਮਾਡਰਨ ਯੁੱਗ ਦੇ ਵਿਚ ਰਿਸ਼ਤਿਆਂ ਦੀ ਉਮਰ ਥੋੜ੍ਹੀ ਰਹਿ ਗਈ ਹੈ। ਵਿਆਹੇ ਜੋੜੇ ਥੋੜ੍ਹੇ ਜਿਹੇ ਮਤਭੇਦਾਂ ਕਰ ਕੇ ਇਕ ਦੂਜੇ ਤੋਂ ਵੱਖ ਹੋ ਜਾਂਦੇ ਹਨ। ਇਕ ਦੂਜੇ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਖ਼ਤਮ ਹੋ ਰਹੀ ਹੈ, ਇਕ ਦੂਜੇ ਨੂੰ ਮੁਆਫ਼ ਕਰਨ ਦੀ ਭਾਵਨਾ ਘਟ ਗਈ ਹੈ। ਇਕ ਰਿਪੋਰਟ ਅਨੁਸਾਰ ਤਲਾਕ ਲੈਣ ਲਈ ਅੱਜਕਲ ਮਹਿਲਾਵਾਂ ਜ਼ਿਆਦਾ ਅੱਗੇ ਹਨ। ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਤਲਾਕ ਲੈ ਰਹੀਆਂ ਹਨ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2011 ਦੀ ਮਰਦਮਸ਼ੁਮਾਰੀ ’ਚ ਤਲਾਕਸ਼ੁਦਾ ਆਦਮੀਆਂ ਦੇ ਮੁਕਾਬਲੇ ਤਲਾਕਸ਼ੁਦਾ ਔਰਤਾਂ ਦੀ ਗਿਣਤੀ ਜ਼ਿਆਦਾ ਸੀ। 2011 ’ਚ ਤਲਾਕਸ਼ੁਦਾ ਜਾਂ ਇਕ ਦੂਜੇ ਤੋਂ ਵੱਖ ਹੋ ਕੇ ਰਹਿ ਰਹੇ ਜੋੜਿਆਂ ਦੀ ਗਿਣਤੀ 50 ਲੱਖ ਦੇ ਕਰੀਬ ਸੀ। ਜਦਕਿ ਤਾਜ਼ਾ ਅੰਕੜਿਆਂ ਮੁਤਾਬਕ 2023 ਦੇ ਅਖ਼ੀਰ ਤਕ ਫੈਮਿਲੀ ਕੋਰਟ ’ਚ 11 ਲੱਖ ਤੋਂ ਜ਼ਿਆਦਾ ਤਲਾਕ ਦੇ ਮਾਮਲੇ ਪੈਂਡਿੰਗ ਸਨ।

ਇਕ ਸਰਵੇਖਣ ’ਚ ਇਹ ਵੀ ਸਾਹਮਣੇ ਆਇਆ ਸੀ ਕਿ ਭਾਰਤ ’ਚ ਹੋਰ ਦੇਸ਼ਾਂ ਦੇ ਮੁਕਾਬਲੇ ਤਲਾਕ ਕਾਫ਼ੀ ਘੱਟ ਲਿਆ ਜਾਂਦਾ ਹੈ ਕਿਉਂਕਿ ਭਾਰਤ ਇਕ ਸਭਿਆਚਾਰਕ ਦੇਸ਼ ਹੈ ਤੇ ਇਥੇ ਤਲਾਕ ਲੈਣਾ, ਇਕ ਦੂਜੇ ਤੋਂ ਵੱਖ ਹੋਣ ਨੂੰ ਸਮਾਜਕ ਬੁਰਾਈ ਸਮਝਿਆ ਜਾਂਦਾ ਹੈ। ਸ਼ਾਇਦ ਇਸੇ ਕਰ ਕੇ ਹਾਲੇ ਤਲਾਕ ਘੱਟ ਹੋ ਰਹੇ ਹਨ। ਪਰ ਹੁਣ ਸਮਾਂ ਹੌਲੀ ਹੌਲੀ ਬਦਲਣ ਲੱਗਾ ਹੈ। ਹੁਣ ਲੋਕਾਂ ਦੇ ਅੰਦਰ ਰਿਸ਼ਤੇ ਨਿਭਾਉਣ ਦੀ ਸਮਰੱਥਾ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਅੰਕੜੇ ਦਸਦੇ ਹਨ ਕਿ ਤਲਾਕ ਲੈਣ ’ਚ ਜੈਨ-ਜ਼ੈੱਡ (1997 ਤੋਂ ਪੈਦਾ ਹੋਏ ਬੱਚਿਆਂ ਦੀ ਨਵੀਂ ਪੀੜ੍ਹੀ) ਸੱਭ ਤੋਂ ਅੱਗੇ ਹੈ। ਮਨੁੱਖੀ ਅਧਿਕਾਰਾਂ ਦੇ ਨਾਮ ’ਤੇ ਅੱਜਕਲ ਦੀ ਪੀੜ੍ਹੀ ਅਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ। ਜੋੜੇ ਇਕ ਦੂਜੇ ਨੂੰ ਛੋਟੀਆਂ ਛੋਟੀਆਂ ਗੱਲਾਂ ਕਰ ਕੇ ਤਲਾਕ ਦੇ ਰਹੇ ਹਨ।

ਦੂਜੇ ਪਾਸੇ, ਇਹ ਵੀ ਇਕ ਰਾਹਤ ਵਾਲੀ ਗੱਲ ਹੈ ਕਿ ਭਾਰਤ ’ਚ ਭਾਵੇਂ ਹਰ ਦਿਨ ਤਲਾਕ ਦੇ ਮਾਮਲੇ ਵਧ ਰਹੇ ਹਨ, ਪਤੀ ਪਤਨੀ ’ਚ ਤਣਾਅ ਤੇ ਵਿਵਾਦ ਵਧਣ ਲੱਗ ਪਏ ਹਨ, ਪਰ ਬਾਵਜੂਦ ਇਸ ਦੇ ਹਾਲੇ ਵੀ ਭਾਰਤ ਤਲਾਕ ਦੇ ਮਾਮਲੇ ’ਚ ਹੋਰ ਦੇਸ਼ਾਂ ਤੋਂ ਬਹੁਤ ਹੀ ਪਿੱਛੇ ਹੈ। ਇਥੇ ਤਲਾਕ ਦੀ ਦਰ 1 ਫ਼ੀ ਸਦੀ ਦੇ ਨੇੜੇ ਹੈ। ਜੇ ਹੋਰਨਾਂ ਦੇਸ਼ਾਂ ’ਤੇ ਨਜ਼ਰ ਮਾਰੀ ਜਾਏ ਤਾਂ ਪੁਰਤਗਾਲ ’ਚ ਤਲਾਕ ਦੀ ਦਰ 92 ਫ਼ੀ ਸਦੀ ਹੈ। ਇਸ ਤੋਂ ਬਾਅਦ ਯੂਰਪੀ ਦੇਸ਼ਾਂ ’ਚ ਤਲਾਕ ਦੀ ਦਰ ਸੱਭ ਤੋਂ ਜ਼ਿਆਦਾ ਹੈ। ਸਰਵੇ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਇਨ੍ਹਾਂ ਦੇਸ਼ਾਂ ’ਚ ਲੋਕ ਛੋਟੀ ਬਹਿਸ ਤੋਂ ਬਾਅਦ ਵੀ ਤਲਾਕ ਲੈ ਰਹੇ ਹਨ। (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement