
ਰਾਏਪੁਰ : ਛੱਤੀਸਗੜ੍ਹ ਵਿਚ ਅਜਿਹੇ 3,630 ਵੋਟਰ ਹਨ, ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈ ਅਤੇ ਰਾਜ ਵਿਚ ਅਗਲੀਆਂ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ.....
ਰਾਏਪੁਰ : ਛੱਤੀਸਗੜ੍ਹ ਵਿਚ ਅਜਿਹੇ 3,630 ਵੋਟਰ ਹਨ, ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈ ਅਤੇ ਰਾਜ ਵਿਚ ਅਗਲੀਆਂ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਚੋਣ ਕਮਿਸ਼ਨ ਉਨ੍ਹਾਂ ਨੂੰ ਤਸਦੀਕ ਕਰ ਰਿਹਾ ਹੈ। ਛੱਤੀਸਗੜ੍ਹ ਦੇ ਮੁਖ ਚੋਣ ਅਧਿਕਾਰੀ ਸੁਬਰਤ ਸਾਹੂ ਨੇ ਦਸਿਆ ਕਿ ਚੋਣ ਕਮਿਸ਼ਨ ਨੇ ਰਾਜ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਰਾਜ ਵਿਚ ਅਜਿਹੇ ਵੋਟਰਾਂ ਦੀ ਗਿਣਤੀ, ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਤਸਦੀਕ ਕੀਤਾ ਜਾ ਰਿਹਾ ਹੈ। ਤਸਦੀਕ ਵਿਚ ਕੁਝ ਦੀ ਮੌਤ ਅਤੇ ਕੁਝ ਦੀ ਉਮਰ ਗਲਤ ਦਰਜ ਪਾਈ ਗਈ ਹੈ। ਰਾਜ ਵਿਚ ਸੌ ਸਾਲ ਤੋਂ ਜ਼ਿਆਦਾ ਉਮਰ ਦੇ ਵੋਟਰਾਂ ਦੀ ਗਿਣਤੀ ਹੁਣ 3,630 ਹੈ।
Chhattisgarh
ਸਾਹੂ ਨੇ ਦੱਸਿਆ ਕਿ ਰਾਜ ਵਿਚ ਕੁਲ 90 ਵਿਧਾਨ ਸਭਾ ਖੇਤਰ ਹਨ, ਜਿਨ੍ਹਾਂ ਵਿਚੋਂ 51 ਜਰਨਲ ,10 ਅਨੁਸੂਚਿਤ ਜਾਤੀਆਂ ਲਈ ਰਾਖਵੀਂਆਂ ਅਤੇ 29 ਅਨੁਸੂਚਿਤ ਜਨਜਾਤੀ ਲਈ ਰਾਖਵੀਂਆਂ ਸੀਟਾਂ ਹਨ। ਉਨ੍ਹਾਂ ਨੇ ਦੱਸਿਆ ਕਿ ਰਾਜ ਵਿਚ ਵਰਤਮਾਨ ਸਮੇਂ ਇਕ ਕਰੋੜ, 81 ਲੱਖ, 52 ਹਜ਼ਾਰ 143 ਮਤਦਾਤਾ ਹਨ। ਜਿਨ੍ਹਾਂ ਵਿਚੋਂ ਪੁਰਸ਼ਾਂ ਵੋਟਰਾਂ ਦੀ ਗਿਣਤੀ 91 ਲੱਖ, 34 ਹਜ਼ਾਰ , 816 ਅਤੇ ਔਰਤ ਵੋਟਰਾਂ ਦੀ ਗਿਣਤੀ 90 ਲੱਖ, 16 ਹਜ਼ਾਰ 517 ਹੈ। ਉਥੇ ਹੀ, 810 ਟਰਾਂਸਜੇਂਡਰ ਵੋਟਰ ਹਨ।ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਰਾਜ ਵਿਚ ਵੋਟਰ ਸੂਚੀ ਦੀ ਦੂਜੀ ਵਿਸ਼ੇਸ਼ ਪੂਰਨ ਸਮੀਖਿਆ 31 ਜੁਲਾਈ ਤੋਂ ਆਰੰਭ ਹੋਵੇਗੀ ਜੋਂ ਕਿ 21 ਅਗਸਤ ਤਕ ਚੱਲੇਗੀ। ਉਥੇ ਹੀ ਵੋਟਰ ਸੂਚੀ ਦਾ ਅੰਤਮ ਪ੍ਰਕਾਸ਼ਨ 27 ਸਤੰਬਰ ਨੂੰ ਕੀਤਾ ਜਾਵੇਗਾ।
Subrat Sahu
ਇਸ ਸੂਚੀ ਦੇ ਆਧਾਰ 'ਤੇ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ। ਸਾਹੂ ਨੇ ਦਸਿਆ ਕਿ ਰਾਜ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ( ਈਵੀਐਮਜ਼) ਨਾਲ ਚੋਣਾਂ ਹੋਣਗੀਆਂ ਅਤੇ ਵੋਟਰ ਵੇਰਿਫਿਏਬਲ ਪੇਪਰ ਆਡਿਟ ਟਰੇਲ ਦੀ ਵਰਤੋਂ ਵੀ ਕੀਤੀ ਜਾਵੇਗੀ। ਮਸ਼ੀਨਾਂ ਨਾਲ ਛੇੜਛਾੜ ਬਾਰੇ ਪੁਛੇ ਗਏ ਸਵਾਲ ਦੇ ਜਵਾਬ ਵਿੱਚ ਸਾਹੂ ਨੇ ਦਸਿਆ ਕਿ ਮਸ਼ੀਨਾਂ ਨਾਲ ਛੇੜਛਾੜ ਜਾਂ ਹੈਕਿੰਗ ਸੰਭਵ ਨਹੀਂ ਹੈ। ਇਸ ਤੋਂ ਕਿਸੇ ਵੀ ਪ੍ਰਕਾਰ ਨਾਲ ਡੇਟਾ ਦਾ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ।