
ਪਿਛਲੇ ਕੁਝ ਸਮੇਂ ਤੋਂ ਜਿਵੇਂ ਪਾਣੀ ਦੇ ਲਗਾਤਾਰ ਆ ਰਹੇ ਸੰਕਟ ਨੂੰ ਲੈ ਕੇ ਇਹ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ........
ਰੋਹਤਕ : ਪਿਛਲੇ ਕੁਝ ਸਮੇਂ ਤੋਂ ਜਿਵੇਂ ਪਾਣੀ ਦੇ ਲਗਾਤਾਰ ਆ ਰਹੇ ਸੰਕਟ ਨੂੰ ਲੈ ਕੇ ਇਹ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਵਿਚ ਪਾਣੀ ਨੂੰ ਲੈ ਕੇ ਲੋਕਾਂ 'ਚ ਜੰਗੀ ਯੁੱਧ ਹੋ ਸਕਦੇ ਹਨ। ਇਸ ਦੀ ਤਾਜ਼ਾ ਮਿਸਾਲ ਹਰਿਆਣਾ ਦੇ ਹਾਂਸੀ ਅਤੇ ਹਿਸਾਰ ਇਲਾਕਿਆਂ ਦੇ ਦੋ ਪਿੰਡਾਂ ਤੋਂ ਮਿਲਦੀ ਹੈ। ਹਰਿਆਣਾ 'ਚ ਮੰਗਲਖਾਨ ਅਤੇ ਪੀਰਾਂਵਾਲੀ ਪੂਥੀ ਦੇ ਦੋ ਪਿੰਡਾਂ ਦੇ ਲੋਕਾਂ ਵਿਚਕਾਰ ਨਹਿਰ ਦੇ ਪਾਣੀ ਦੀ ਵੰਡ ਨੂੰ ਲੈ ਕੇ ਝੜਪ ਹੋ ਗਈ, ਜਿਸ 'ਚ 12 ਲੋਕ ਜ਼ਖਮੀ ਹੋ ਗਏ।
ਪੁਲਿਸ ਨੇ ਦਸਿਆ ਕਿ ਮੰਗਲਵਾਰ ਹੋਈ ਇਸ ਘਟਨਾ ਦੇ ਸੰਬੰਧ 'ਚ ਕਰੀਬ 150 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਝੜਪ ਦੌਰਾਨ 8 ਮੋਟਰਸਾਈਕਲ ਅਤੇ ਹਰਿਆਣਾ ਲੋਕ ਸਿਹਤ ਵਿਭਾਗ ਦੇ ਇਕ ਪੰਪ ਸੈੱਟ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ। ਪੁਲਿਸ ਮੁਤਾਬਕ ਪੀਰਾਂਵਾਲੀ ਪਿੰਡ ਨੂੰ ਪਾਣੀ ਛੋਟੀ ਨਹਿਰ ਤੋਂ ਦੇਣ ਲਈ ਜਨ ਸਿਹਤ ਵਿਭਾਗ ਨੇ ਮੋਟਰ ਪੰਪ ਲਗਾਈ ਗਈ ਸੀ।
ਪਾਣੀ ਸਰੋਤ ਤੋਂ ਪਾਣੀ ਵੰਡਣ ਦਾ ਦੂਜੇ ਪਿੰਡ ਵਾਲਿਆਂ ਦੇ ਲੋਕਾਂ ਨੇ ਵਿਰੋਧ ਜਤਾਇਆ। ਦੋਵਾਂ ਪੱਖਾਂ ਵਿਚਕਾਰ ਝਗੜਾ ਹੋਣ 'ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਇਨ੍ਹਾਂ ਲੋਕਾਂ ਵਿਚਕਾਰ ਹੋਈ ਝੜਪ 'ਚ 12 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਾਂਸੀ ਅਤੇ ਹਿਸਾਰ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।