
ਕਾਂਗਰਸ ਦੇ ਕੌਮੀ ਸਕੱਤਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਣ ਕਰਨਾ ਚਾਹੀਦਾ ਹੈ ਕਿ ਜਿਸ ਕੁਰਸੀ 'ਤੇ ਉਹ ਬੈਠੇ ਹਨ, ਉਸ 'ਤੇ ਕਦੇ ....
ਜੈਪੁਰ, ਕਾਂਗਰਸ ਦੇ ਕੌਮੀ ਸਕੱਤਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਣ ਕਰਨਾ ਚਾਹੀਦਾ ਹੈ ਕਿ ਜਿਸ ਕੁਰਸੀ 'ਤੇ ਉਹ ਬੈਠੇ ਹਨ, ਉਸ 'ਤੇ ਕਦੇ ਪੰਡਤ ਜਵਾਹਰਲਾਲ ਨਹਿਰੂ ਬੈਠਿਆ ਕਰਦੇ ਸਨ। ਮੋਦੀ ਹੁਣ ਕਦੇ ਦੁਬਾਰਾ ਚੋਣ ਨਹੀਂ ਜਿੱਤ ਸਕਦੇ। ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮਰਜੈਂਸੀ ਦੇ ਮਾਮਲੇ ਵਿਚ ਪਲਟਵਾਰ ਕਰਦਿਆਂ ਕਿਹਾ ਕਿ ਚੰਗਾ ਹੈ ਮੋਦੀ ਜੀ ਐਮਰਜੈਂਸੀ ਬਾਰੇ ਅਪਣਾ ਪ੍ਰਚਾਰ ਕਰ ਰਹੇ ਹਨ, ਚੰਗਾ ਹੁੰਦਾ ਜੇ ਉਹ ਅਪਣੀਆਂ ਬੇਹਤਰੀਨ ਯੋਜਨਾਵਾਂ ਬਾਰੇ ਦਸਦੇ ਜਿਨ੍ਹਾਂ ਦੀ ਸ਼ੁਰੂਆਤ ਇੰਦਰਾ ਗਾਂਧੀ ਨੇ ਕੀਤੀ ਸੀ।
ਉਨ੍ਹਾਂ ਕਿਹਾ ਕਿ ਦੇਸ਼ ਸਾਹਮਣੇ ਝੂਠ ਆ ਰਿਹਾ ਹੈ। ਹੁਣ ਚਾਹੇ ਕੁੱਝ ਵੀ ਕਰ ਲਉ, ਮੋਦੀ ਜੀ ਦੁਬਾਰਾ ਚੋਣ ਨਹੀਂ ਜਿੱਤ ਸਕਦੇ। ਗਹਿਲੋਤ ਨੇ ਕਿਹਾ ਕਿ ਮੁੱਖ ਮੰਤਰੀ ਵਸੁੰਧਰਾ ਰਾਜੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ ਵਾਰ ਰਾਜਸਥਾਨ ਬੁਲਾ ਕੇ ਬੇਇਜ਼ਤ ਕਰ ਰਹੀ ਹੈ, ਇਹ ਵਸੁੰਧਰਾ ਦੀ ਫ਼ਿਤਰਤ ਰਹੀ ਹੈ। ਗਹਿਲੋਤ ਨੇ ਕਿਹਾ ਕਿ ਭਾਜਪਾ ਗਾਂਧੀ ਪਰਵਾਰ ਵਿਰੁਧ ਬੇਬੁਨਿਆਦ ਦੋਸ਼ ਲਾ ਰਹੀ ਹੈ।
ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਂਧੀ ਪਰਵਾਰ ਤੀਹ ਸਾਲ ਤੋਂ ਕਿਸੇ ਸੰਵਿਧਾਨਕ ਅਹੁਦੇ 'ਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਈ ਪਰ ਜਨਤਾ ਨਾਲ ਕੀਤੇ ਗਏ ਵਾਅਦੇ ਅੱਜ ਤਕ ਪੂਰੇ ਨਹੀਂ ਕੀਤੇ ਗਏ। ਸੂਬੇ ਦੀ ਜਨਤਾ ਭਾਜਪਾ ਸਰਕਾਰ ਨੂੰ ਮਾਫ਼ ਨਹੀਂ ਕਰੇਗੀ ਚਾਹੇ ਕੋਈ ਜੋਧਪੁਰ ਵਿਚ ਆ ਕੇ ਬੈਠ ਜਾਵੇ। (ਏਜੰਸੀ)