
ਅਧਿਕਾਰੀਆਂ ਦੇ ਦਖ਼ਲ ਮਗਰੋਂ ਸਿੱਖ ਲੜਕੀ ਮਾਪਿਆਂ ਦੇ ਹਵਾਲੇ ਕੀਤੀ
ਜੰਮੂ (ਸਰਬਜੀਤ ਸਿੰਘ): ਕਸ਼ਮੀਰ ਵਿਚ ਦੋ ਸਿੱਖ ਕੁੜੀਆਂ ਨੂੰ ਅਗ਼ਵਾ ਕਰ ਕੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਤੋਂ ਬਾਅਦ ਇਸ ਸਮੇਂ ਵਾਦੀ ਵਿਚ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ ਕਿਉਂਕਿ ਸਿੱਖ ਕੁੜੀਆਂ ਨੂੰ ਅਗ਼ਵਾ ਕਰਨ ਤੋਂ ਬਾਅਦ ਜ਼ਬਰਦਸਤੀ ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਸ਼ਮੀਰ ਦੀਆਂ ਦੋ ਸਿੱਖ ਕੁੜੀਆਂ ਨੂੰ ਕਥਿਤ ਤੌਰ ’ਤੇ ਅਗ਼ਵਾ ਕਰ ਕੇ ਮੁਸਲਮਾਨ ਬਣਾ ਲਿਆ ਗਿਆ ਹੈ। ਇਨ੍ਹਾਂ ਵਿਚੋਂ ਇਕ ਲੜਕੀ ਜਿਸ ਦਾ ਜਬਰੀ ਵਿਆਹ ਮੁਸਲਿਮ ਲੜਕੇ ਨਾਲ ਕਰਵਾਇਆ ਗਿਆ ਸੀ ਅਜੇ ਵੀ ਲਾਪਤਾ ਹੈ।
26 ਜੂਨ ਨੂੰ ਕਸ਼ਮੀਰ ਤੋਂ ਜਬਰੀ ਧਰਮ ਪ੍ਰੀਵਰਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਬਡਗਾਮ ਜ਼ਿਲ੍ਹੇ ਦੀ ਇਕ ਸਿੱਖ ਲੜਕੀ ਨੂੰ ਅਗ਼ਵਾ ਕੀਤਾ ਗਿਆ ਅਤੇ ਜ਼ਬਰਦਸਤੀ ਇਸਲਾਮ ਧਰਮ ਵਿਚ ਸ਼ਾਮਲ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਇਹ ਮੁੱਦਾ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਉਠਾਇਆ ਹੈ ਜਿਸ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ।
ਗੁਰਦਵਾਰਾ ਸ਼ਹੀਦ ਬੁੰਗਾ ਬਰਜੁਲਾ ਸ੍ਰੀਨਗਰ ਵਿਖੇ ਸਿੱਖਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਵਿਅਕਤੀ ਸਿੱਖ ਭਾਈਚਾਰੇ ਦੀ ਅਗ਼ਵਾ ਕੀਤੀ ਗਈ ਨਾਬਾਲਗ਼ ਲੜਕੀ ਨੂੰ ਵਾਪਸ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਬਾਅਦ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਲੜਕੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿਤਾ। ਇਕ ਹੋਰ ਮਾਮਲਾ ਸ੍ਰੀਨਗਰ ਦੇ ਰੈਣਾਵਾਰੀ ਦੀ ਰਹਿਣ ਵਾਲੀ ਇਕ ਲੜਕੀ ਦਾ ਹੈ ਜੋ ਅਪਣੇ ਇਕ ਜਾਣਕਾਰ ਨਾਲ ਸਮਾਗਮ ਵਿਚ ਸ਼ਾਮਲ ਹੋਈ ਸੀ ਪਰ ਲੜਕੀ ਨੂੰ ਉਥੋਂ ਅਗ਼ਵਾ ਕਰ ਲਿਆ ਗਿਆ।
Jammu Kashmir
ਜਦੋਂ ਇਸ ਦੀ ਜਾਣਕਾਰੀ ਲੜਕੀ ਦੇ ਪ੍ਰਵਾਰ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਪੁਲਿਸ ’ਤੇ ਦਬਾਅ ਪਾ ਕੇ ਚੰਦੂਸਾ ਇਲਾਕੇ ਤੋਂ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਅਤੇ ਦੋ ਦਿਨ ਪੁਲਿਸ ਹਿਰਾਸਤ ਵਿਚ ਲੜਕੀ ਨੂੰ ਰੱਖਣ ਤੋਂ ਬਾਅਦ ਉਸੇ ਮੁਸਲਮਾਨ ਵਿਅਕਤੀ ਨਾਲ ਭੇਜ ਦਿਤਾ ਗਿਆ। ਹਾਲਾਂਕਿ ਐਸਪੀ ਵਲੋਂ ਪੀੜਤ ਪ੍ਰਵਾਰ ਨੂੰ ਲਿਖਤੀ ਤੌਰ ’ਤੇ ਭਰੋਸਾ ਦਿਤਾ ਸੀ ਕਿ ਲੜਕੀ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਦੇ ਹਵਾਲੇ ਕਰ ਦਿਤਾ ਜਾਵੇਗਾ। ਪਰ ਬਾਅਦ ਵਿਚ ਉਸ ਮੁਸਲਮਾਨ ਵਿਅਕਤੀ ਨੇ ਅਦਾਲਤ ਵਿਚ ਜਾ ਕੇ ਦਸਿਆ ਕਿ ਉਹ
Sikh girl in Kashmir accuses Muslim classmates of trying forced
ਉਸ ਦੀ ਪਤਨੀ ਹੈ। ਇਸ ਦੌਰਾਨ ਲੜਕੀ ਦੇ ਮਾਪੇ ਅਤੇ ਰਿਸ਼ਤੇਦਾਰਾਂ ਨੂੰ ਅਦਾਲਤ ਦੇ ਅੰਦਰ ਨਹੀਂ ਜਾਣ ਦਿਤਾ ਕਿਉਂਕਿ ਕੋਵਿਡ ਨਿਯਮਾਂ ਕਾਰਨ ਉਨ੍ਹਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਜਦਕਿ ਮੁਸਲਮਾਨ ਆਦਮੀ ਦੇ ਸਾਰੇ ਰਿਸ਼ਤੇਦਾਰਾਂ ਨੂੰ ਅਦਾਲਤ ਵਿਚ ਜਾਣ ਦੀ ਆਗਿਆ ਦਿਤੀ ਗਈ ਸੀ। ਜੱਜ ਨੇ ਪੀੜਤ ਪ੍ਰਵਾਰਕ ਮੈਂਬਰਾਂ ਦੀ ਗ਼ੈਰ ਹਾਜ਼ਰੀ ਵਿਚ ਲੜਕੀ ਦਾ ਬਿਆਨ ਦਰਜ ਕੀਤਾ ਅਤੇ ਮੁਸਲਿਮ ਆਦਮੀ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦਾ ਨੋਟਿਸ ਲਿਆ। ਕਾਰਵਾਈ ਦੌਰਾਨ ਲੜਕੀ ਦੇ ਪ੍ਰਵਾਰ ਵਿਚੋਂ ਕਿਸੇ ਨੂੰ ਵੀ ਅਦਾਲਤ ਵਿਚ ਬੁਲਾਇਆ ਨਹੀਂ ਗਿਆ।
ਪੀੜਤ ਪ੍ਰਵਾਰ ਵਾਲਿਆਂ ਨੇ ਐਲਜੀ ਨੂੰ ਅਪੀਲ ਕੀਤੀ ਕਿ ਉਹ ਘੱਟੋ ਘੱਟ ਇਕ ਹਫ਼ਤੇ ਲਈ ਲੜਕੀ ਨੂੰ ਸੌਂਪੇ। ਜੇ ਲੜਕੀ ਇਕ ਹਫ਼ਤੇ ਬਾਅਦ ਮੁਸਲਿਮ ਪ੍ਰਵਾਰ ਵਿਚ ਵਾਪਸ ਜਾਣ ਦਾ ਫ਼ੈਸਲਾ ਕਰਦੀ ਹੈ ਤਾਂ ਉਹ ਦਖ਼ਲਅੰਦਾਜ਼ੀ ਨਹੀਂ ਕਰਨਗੇ। ਉਨ੍ਹਾਂ ਦਸਿਆ ਕਿ ਮੁਸਲਮਾਨ ਵਿਅਕਤੀ ਪਹਿਲਾਂ ਹੀ 2-3 ਵਾਰ ਵਿਆਹ ਕਰਵਾ ਚੁੱਕਾ ਹੈ।