Triple Murder: ਬਦਮਾਸ਼ਾਂ ਨੇ ਇਕੋਂ ਪਰਿਵਾਰ ਦੇ 4 ਜੀਆਂ ਨੂੰ ਮਾਰੀ ਗੋਲੀ, 3 ਦੀ ਮੌਤ, 1 ਗੰਭੀਰ
Published : Jun 28, 2021, 9:28 am IST
Updated : Jun 28, 2021, 9:28 am IST
SHARE ARTICLE
Triple murder in Ghaziabad: dacoits who entered the house shot dead two sons and father
Triple murder in Ghaziabad: dacoits who entered the house shot dead two sons and father

ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ, ਮਾਮਲਾ ਲੋਨੀ ਥਾਣਾ ਖੇਤਰ ਦੇ ਟੋਲੀ ਇਲਾਕੇ ਦਾ ਹੈ।

ਗਾਜ਼ੀਆਬਾਦ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਕਤਲ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਐਤਵਾਰ ਦੇਰ ਰਾਤ ਨੂੰ ਕੁਝ ਬਦਮਾਸ਼ ਇਕ ਕੱਪੜੇ ਦੇ ਵਪਾਰੀ ਦੇ ਘਰ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਕਾਰੋਬਾਰੀ ਅਤੇ ਉਸ ਦੇ ਦੋ ਲੜਕਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰੋਬਾਰੀ ਦੀ ਪਤਨੀ ਦੀ ਹਾਲਤ ਨਾਜ਼ੁਕ ਹੈ। ਬਦਮਾਸ਼ਾਂ ਦੀ ਪਛਾਣ ਅਜੇ ਨਹੀਂ ਹੋ ਪਾਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

Triple murder in Ghaziabad: dacoits who entered the house shot dead two sons and fatherTriple murder in Ghaziabad: dacoits who entered the house shot dead two sons and father

ਮਾਮਲਾ ਲੋਨੀ ਥਾਣਾ ਖੇਤਰ ਦੇ ਟੋਲੀ ਇਲਾਕੇ ਦਾ ਹੈ। ਪੁਲਿਸ ਅਨੁਸਾਰ ਇਹ ਹਮਲਾ ਰਿਆਜ਼ ਉਰਫ ਰਿਆਜ਼ੂਦੀਨ ਦੇ ਘਰ 'ਤੇ ਹੋਇਆ ਹੈ। ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਆਸ ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੇ ਸਮੇਂ ਜਿਨ੍ਹਾਂ ਲੋਕਾਂ ਦੇ ਲੋਕੇਸ਼ਨ 'ਤੇ ਮੋਬਾਈਲ ਫੋਨ ਚੱਲ ਰਹੇ ਸਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦਾ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ - ਇਸ ਮਹੀਨੇ ਤੋਂ ਬੱਚਿਆਂ ਨੂੰ ਲੱਗਣਾ ਸ਼ੁਰੂ ਹੋ ਸਕਦਾ ਹੈ ਕੋਰੋਨਾ ਦਾ ਟੀਕਾ

Triple murder in Ghaziabad: dacoits who entered the house shot dead two sons and fatherTriple murder in Ghaziabad: dacoits who entered the house shot dead two sons and father

ਇਹ ਵੀ ਪੜ੍ਹੋ - ਬ੍ਰਿਟੇਨ 'ਚ 10 ਸਾਲਾ ਲੜਕੀ ਨੇ ਦਿੱਤਾ ਬੱਚੀ ਨੂੰ ਜਨਮ

ਦੱਸ ਦਈਏ ਕਿ ਲੋਨੀ ਵਿੱਚ ਅਜੇ ਦੋ ਹਫਤੇ ਪਹਿਲਾਂ ਇੱਕ ਬਜ਼ੁਰਗ ਜੋੜੇ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਤਾਰ ਨਾਲ ਗਲਾ ਘੁੱਟ ਕੇ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਸੀ। ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਪੁੱਤਰ ਨੇ ਹੀ ਜਾਇਦਾਦ ਲਈ ਆਪਣੇ ਮਾਪਿਆਂ ਦੀ ਜਾਨ ਲੈ ਲਈ ਸੀ। ਹਾਲ ਹੀ ਵਿਚ, ਲੋਨੀ ਵਿਚ ਇਕ ਬਜ਼ੁਰਗ ਵਿਅਕਤੀ 'ਤੇ ਹੋਏ ਹਮਲੇ ਦੇ ਮਾਮਲੇ ਨਾਲ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਸੀ।

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement