
ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ
ਨਵੀਂ ਦਿੱਲੀ - ਸੋਮਵਾਰ ਸਵੇਰੇ 5 ਵਜੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦੇ ਐਮਰਜੈਂਸੀ ਵਾਰਡ ਕੋਲ ਗਰਾਊਂਡ ਫਲੋਰ 'ਤੇ ਸਟੋਰ ਰੂਮ ਵਿਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ' ਤੇ ਕਾਬੂ ਪਾਇਆ। ਇਸ ਦੌਰਾਨ ਐਮਰਜੈਂਸੀ ਦੇ ਅੰਦਰ ਮੌਜੂਦ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਵੈਂਟੀਲੇਟਰਾਂ ਵਾਲੇ ਮਰੀਜ਼ਾਂ ਨੂੰ ਕਿਸੇ ਹੋਰ ਜਗ੍ਹਾ 'ਤੇ ਤਬਦੀਲ ਕਰ ਦਿੱਤਾ ਗਿਆ, ਜਦੋਂ ਕਿ ਹੋਰ ਮਰੀਜਾਂ ਦਾ ਇਲਾਜ ਡਾਕਟਰ ਬਾਹਰੋਂ ਹੀ ਕਰਦੇ ਰਹੇ।
ਤਾਜ਼ਾ ਜਾਣਕਾਰੀ ਅਨੁਸਾਰ ਹਸਪਤਾਲ ਪ੍ਰਸ਼ਾਸਨ ਗੰਭੀਰ ਮਰੀਜ਼ਾਂ ਨੂੰ ਸਫਦਰਜੰਗ ਤਬਦੀਲ ਕਰ ਰਿਹਾ ਹੈ। ਅੱਗ ਨੂੰ ਲੈ ਕੇ ਦਿੱਲੀ ਫਾਇਰ ਡਿਪਾਰਟਮੈਂਟ ਨੇ ਦੱਸਿਆ ਹੈ ਕਿ ਏਮਜ਼ ਦੇ ਐਮਰਜੈਂਸੀ ਵਾਰਡ ਦੇ ਅੰਦਰ ਸਟੋਰ ਰੂਮ ਵਿੱਚ ਅੱਜ ਸਵੇਰੇ 5 ਵਜੇ ਅੱਗ ਲੱਗੀ। ਅੱਗ ਨੂੰ ਕਾਬੂ ਵਿਚ ਕਰ ਲਿਆ ਗਿਆ ਹੈ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।