
ਹੈਲੀਕਾਪਟਰ ਓਐਨਜੀਸੀ ਦਾ ਦੱਸਿਆ ਜਾ ਰਿਹਾ ਹੈ।
ਮੁੰਬਈ: ਮੁੰਬਈ ਨੇੜੇ ਅਰਬ ਸਾਗਰ 'ਚ ਬੰਬੇ ਹਾਈ ਕੋਲ ਅੱਜ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਵਿੱਚ ਸੱਤ ਯਾਤਰੀ ਅਤੇ ਦੋ ਪਾਇਲਟ ਹਨ। ਇਹ ਐਮਰਜੈਂਸੀ ਲੈਂਡਿੰਗ ਓਐਨਜੀਸੀ ਦੀ ਰਿਗ 'ਸਾਗਰ ਕਿਰਨ' ਨੇੜੇ ਕੀਤੀ ਗਈ। ਹੈਲੀਕਾਪਟਰ ਵੀ ਓਐਨਜੀਸੀ ਦਾ ਦੱਸਿਆ ਜਾ ਰਿਹਾ ਹੈ। ਤੱਟ ਰੱਖਿਅਕ ਅਤੇ ਕੰਪਨੀ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਚਲਾਉਂਦੇ ਹੋਏ ਨੌਂ ਲੋਕਾਂ ਨੂੰ ਬਚਾਇਆ।
PHOTO
ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਟਿਡ (ਓ.ਐਨ. ਜੀ. ਸੀ) ਦੇ ਜਹਾਜ਼ ਮਾਲਵੀਆ-16 ਅਤੇ ਆਇਲ ਰਿਗ ਸਾਗਰ ਕਿਰਨ ਦੀ ਇਕ ਕਿਸ਼ਤੀ ਜ਼ਰੀਏ ਬਚਾਅ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤੀ ਤੱਟ ਰੱਖਿਅਕ ਨੇ ਆਪਣੀ ਹਵਾਈ ਅਤੇ ਸਮੁੰਦਰੀ ਜਹਾਜ਼ ਨੂੰ ਤਾਇਨਾਤ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਾਣੀ ਉੱਤੇ ਐਮਰਜੈਂਸੀ ਲੈਂਡਿੰਗ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੈ ਅਤੇ ਬਚਾਅ ਕਾਰਜ ਚੱਲ ਰਿਹਾ ਹੈ।